ਮੈਕਸੀਕੋ: ਉੱਤਰੀ ਮੈਕਸੀਕੋ ‘ਚ ਸੋਮਵਾਰ ਨੂੰ ਅਮਰੀਕੀ ਮੋਰਮਨ ਭਾਈਚਾਰੇ ਦੀਆਂ 3 ਔਰਤਾਂ ਤੇ 6 ਬੱਚਿਆਂ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਦੇ ਮੁਤਾਬਕ, ਕਤਲ ਕਰਨ ਤੋਂ ਬਾਅਦ ਹਮਲਾਵਰਾਂ ਨੇ ਮ੍ਰਿੱਤਕਾਂ ਦੀ ਗੱਡੀਆਂ ਨੂੰ ਅੱਗ ਲਗਾ ਦਿੱਤੀ।
ਪੁਲਿਸ ਨੂੰ ਮੰਗਲਵਾਰ ਨੂੰ ਰੈਂਚੋ-ਡੇ-ਲਾ-ਮੂਰਾ ਦੇ ਨੇੜੇ ਝੁਲਸੇ ਹੋਏ ਮ੍ਰਿਤਕਾਂ ਸਣੇ ਤਿੰਨ ਵਾਹਨ ਮਿਲੇ ਹਨ। ਚਿਹੁਆਹੁਆ ਦੇ ਸਟੇਟ ਅਟਾਰਨੀ ਜਨਰਲ ਸੇਜਰ ਅਗਸਟੋ ਪੇਨਿਸ਼ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਨੂੰ ਲੈ ਕੇ ਹਾਲੇ ਵੀ ਕੁਝ ਸਾਫ ਨਹੀਂ ਹੋ ਸਕਿਆ ਹੈ। ਉੱਥੇ ਹੀ ਨਿਊਜ਼ ਏਜੰਸੀ ਮੁਤਾਬਕ ਇਸ ਹਮਲੇ ‘ਚ 6 ਬੱਚੇ ਹਮਲਾਵਰਾਂ ਤੋਂ ਬਚ ਕੇ ਭੱਜ ਨਿਕਲੇ ਇਨ੍ਹਾਂ ‘ਚੋਂ ਇੱਕ ਨੂੰ ਗੋਲੀ ਲੱਗੀ ਹੈ ਤੇ ਇੱਕ ਲਾਪਤਾ ਹੈ ਜਦਕਿ ਨੌਂ ਲੋਕਾਂ ਦੀ ਮੌਤ ਹੋ ਗਈ।
ਇੱਕ ਮ੍ਰਿਤਕ ਦੇ ਰਿਸ਼ਤੇਦਾਰ ਜੂਲੀਅਨ ਲੇਬਾਰਾਨ ਨੇ ਨਿਊਜ਼ ਏਜੰਸੀ ਨਾਲ ਗੱਲ ਕਰਦੇ ਦੱਸਿਆ ਨੂੰ ਕਿਹਾ ਕਿ ਇਹ ਇੱਕ ਭਿਆਨਕ ਕਤਲੇਆਮ ਸੀ। ਨਸ਼ਾ ਤਸਕਰੀ ਤੇ ਲੁੱਟ-ਖੋਹ ਲਈ ਰੈਂਚੋ-ਡੇ-ਲਾ-ਮੂਰਾ ਦੇ ਨੇੜੇ ਸਰਗਰਮ ਆਪਰਾਧਿਕ ਗਰੋਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਉਸ ਨੇ ਦੱਸਿਆ ਕਿ ਇੱਕ ਕਾਰ ‘ਚ ਮੇਰੀ ਭੈਣ ਤੇ ਉਸਦੇ 4 ਬੱਚੇ ਏਅਰਪੋਰਟ ਜਾ ਰਹੇ ਸਨ ਤੇ ਰਸਤੇ ‘ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਦੱਸ ਦੇਈਏ ਮੋਰਮਨ ਭਾਈਚਾਰੇ ਦੇ ਲੋਕਾਂ ਨੂੰ ਇੱਕ ਤੋਂ ਜ਼ਿਆਦਾ ਵਿਆਹ ਤੇ ਹੋਰ ਪਰੰਪਰਾਵਾਂ ਲਈ ਸਜ਼ਾ ਦਿੱਤੀ ਜਾਂਦੀ ਸੀ ਜਿਸ ਕਾਰਨ 19ਵੀਂ ਸਦੀ ਵਿੱਚ ਇਹ ਲੋਕ ਅਮਰੀਕਾ ਛੱਡ ਕੇ ਮੈਕਸੀਕੋ ਪੁੱਜ ਗਏ। ਉਦੋਂ ਤੋਂ ਮੈਕਸੀਕੋ ‘ਚ ਰਹਿਣ ਵਾਲੇ ਇਸ ਭਾਈਚਾਰੇ ਦੇ ਜ਼ਿਆਦਾਤਰ ਲੋਕਾਂ ਦੇ ਕੋਲ ਅਮਰੀਕਾ ਤੇ ਮੈਕਸੀਕੋ ਦੋਵਾਂ ਦੇਸ਼ਾਂ ਦੀ ਨਾਗਰਿਕਤਾ ਹੈ। ਸਾਲ 2006 ਵਿੱਚ ਮੈਕਸੀਕੋ ਨੇ ਨਸ਼ਾ ਤਸਕਰਾਂ ਖਿਲਾਫ ਅਭਿਆਨ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਇੱਥੇ 25,000 ਤੋਂ ਜ਼ਿਆਦਾ ਕਤਲ ਹੋ ਚੁੱਕੇ ਹਨ।
6 ਬੱਚਿਆ ਸਣੇ 9 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ, ਫਿਰ ਲਾਸ਼ਾਂ ਸਣੇ ਗੱਡੀਆਂ ਨੂੰ ਲਾਈ ਅੱਗ

Leave a Comment
Leave a Comment