ਅਮਰੀਕਾ: 1990 ਵਿੱਚ ਟਾਰਜ਼ਨ ਟੀਵੀ ਲੜੀ ਵਿੱਚ ਟਾਰਜ਼ਨ ਦਾ ਮੁੱਖ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਵਿਲੀਅਮ ਜੋਸੇਫ ਲਾਰਾ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਜਹਾਜ਼ ਹਾਦਸੇ ਵਿੱਚ 58 ਸਾਲਾ ਜੋਅ ਦੀ ਪਤਨੀ ਗਵੇਨ ਲਾਰਾ ਸਮੇਤ ਪੰਜ ਹੋਰ ਲੋਕਾਂ ਦੀ ਵੀ ਮੌਤ ਹੋਈ ਹੈ।
ਕਾਊਂਟੀ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲੇ ਸਾਰੇ ਜਣੇ ਬਰੈਟਵੁਡ ਦੇ ਵਾਸੀ ਸਨ। ਹਵਾਈ ਕੰਪਨੀ ਵਲੋਂ ਜਾਰੀ ਸੂਚਨਾ ਅਨੁਸਾਰ ਜਹਾਜ਼ ਨੇ ਸਮਿਰਨਾ ਰਦਰਫੋਰਡ ਕਾਊਂਟੀ ਹਵਾਈ ਅੱਡੇ ਤੋਂ 11 ਵਜੇ ਉਡਾਣ ਭਰੀ ਸੀ ਜੋ ਹਾਦਸਾਗ੍ਰਸਤ ਹੋ ਕੇ ਪਰਸੀ ਪਰੀਸਟ ਝੀਲ ਵਿਚ ਡਿੱਗ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਪੁਲਿਸ ਜੋਅ ਸਣੇ ਛੇ ਹੋਰ ਲੋਕਾਂ ਦੀਆਂ ਲਾਸ਼ਾਂ ਦੀ ਭਾਲ ਕਰ ਰਹੀ ਹੈ। ਐਤਵਾਰ ਨੂੰ, ਰਦਰਫੋਰਡ ਕਾਉਂਟੀ ਫਾਇਰ ਰੈਸਕਿਊ ਦੇ ਕੈਪਟਨ ਜੌਹਨ ਇੰਗਲ ਨੇ ਇੱਕ ਬਿਆਨ ਦਿੱਤਾ ਕਿ Smyrna ਨੇੜੇ ਪਰਸੀ ਪ੍ਰੀਸਟ ਲੇਕ ‘ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਰੈਸ਼ ਹੋਏ ਜਹਾਜ਼ ਦੇ ਮਲਬੇ ਦੀ ਝੀਲ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ।
- Advertisement -
ਦੱਸ ਦੇਈਏ ਕਿ ਟਾਰਜ਼ਨ ਇੱਕ ਅਮਰੀਕੀ ਡਰਾਮਾ ਸੀਰੀਜ਼ ਸੀ। ਜਿਸਦਾ ਇੱਕ ਸੀਜ਼ਨ 1996 ਅਤੇ 1997 ਦੇ ਵਿੱਚ ਆਨ-ਏਅਰ ਕੀਤਾ ਗਿਆ ਸੀ।ਇਸ ਲੜੀ ਦੀ ਸ਼ੂਟਿੰਗ ਦੱਖਣੀ ਅਫਰੀਕਾ ਦੇ ਸਨ ਸਿਟੀ ਰਿਜੋਰਟ ਵਿਖੇ ਕੀਤੀ ਗਈ ਸੀ।
ਜੋਅ ਲਾਰਾ ਦਾ ਜਨਮ 2 ਅਕਤੂਬਰ 1962 ਨੂੰ ਸੈਨ ਡਿਏਗੋ ਵਿੱਚ ਹੋਇਆ ਸੀ।ਲਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ।