3 ਇਡੀਅਟਸ ਦੇ ਲਾਇਬ੍ਰੇਰੀਅਨ ਦੂਬੇ ਦੀ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਹੋਈ ਮੌਤ

Rajneet Kaur
2 Min Read

ਨਿਊਜ਼ ਡੈਸਕ: ਆਮਿਰ ਖਾਨ ਦੀ ਫਿਲਮ ‘3 ਇਡੀਅਟਸ’ ‘ਚ ਲਾਇਬ੍ਰੇਰੀਅਨ ਦੂਬੇ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ।  ਰਿਪੋਰਟਾਂ ਅਨੁਸਾਰ ਅਖਿਲ ਦੀ ਕੰਮ ਦੌਰਾਨ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਅਖਿਲ ਦੀ ਉਮਰ 58 ਸਾਲ ਸੀ। ਅਦਾਕਾਰ ਦੀ ਮੌਤ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਸਨ। ਉਹ ਬਾਲਕੋਨੀ ਕੋਲ ਕੰਮ ਕਰਦੇ ਸਮੇਂ ਇੱਕ ਉੱਚੀ ਇਮਾਰਤ ਤੋਂ ਡਿੱਗ ਗਏ।  ਅਦਾਕਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਅਖਿਲ ਆਪਣੀ ਪਤਨੀ ਸੁਜ਼ੈਨ ਬਰਨਰਟ ਨੂੰ ਪਿੱਛੇ ਛੱਡ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ  ਜਦੋਂ ਅਖਿਲ ਨੇ ਆਖਰੀ ਸਾਹ ਲਿਆ ਤਾਂ ਉਸ ਦੀ ਪਤਨੀ ਹੈਦਰਾਬਾਦ ‘ਚ ਸੀ।ਮਰਹੂਮ ਅਦਾਕਾਰ ਦੀ ਪਤਨੀ ਨੇ ਕਿਹਾ, “ਮੇਰਾ ਦਿਲ ਟੁੱਟ ਗਿਆ ਹੈ, ਮੇਰਾ ਜੀਵਨ ਸਾਥੀ ਚਲਾ ਗਿਆ ਹੈ। ਹਾਲਾਂਕਿ ਅਖਿਲ ਮਿਸ਼ਰਾ ਨੇ ਕਈ ਫਿਲਮਾਂ ਅਤੇ ਟੀਵੀ ਸ਼ੋਅਜ਼ ‘ਚ ਕੰਮ ਕੀਤਾ ਹੈ ਪਰ ‘3 ਇਡੀਅਟਸ’ ‘ਚ ਲਾਇਬ੍ਰੇਰੀਅਨ ਦੀ ਛੋਟੀ ਜਿਹੀ ਭੂਮਿਕਾ ਨੇ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਦਿਵਾਈ। ਇਸ ਫਿਲਮ ਵਿੱਚ ਇੱਕ ਸੀਨ ਦਿਖਾਇਆ ਗਿਆ ਹੈ ਜਿਸ ਵਿੱਚ ਆਮਿਰ ਖਾਨ ਲਾਇਬ੍ਰੇਰੀਅਨ ਦੂਬੇ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਪ੍ਰਿੰਸੀਪਲ ਨੇ ਤੁਹਾਨੂੰ ਯਾਦ ਕੀਤਾ ਹੈ। ਇਸ ਤੋਂ ਬਾਅਦ ਉਹ ਪ੍ਰਿੰਸੀਪਲ ਨੂੰ ਮਿਲਣ ਜਾਂਦੇ ਹਨ ਅਤੇ ਉਸ ਤੋਂ ਬਾਅਦ ਆਮਿਰ ਚਤੁਰ ਦੇ ਬੋਲਣ ‘ਚ ਬਦਲਾਅ ਕਰਦਾ ਹੈ। ਇਹ ਸੀਨ ਇਸ ਫਿਲਮ ਦਾ ਕਾਫੀ ਹਿੱਟ ਸੀ।

ਅਖਿਲ ਨੇ ਟੀਵੀ ‘ਤੇ ਕਈ ਸ਼ੋਅ ਵੀ ਕੀਤੇ। ਉਹ ਉੱਤਰਨ, ਉਡਾਨ, ਸੀਆਈਡੀ, ਸ਼੍ਰੀਮਾਨ ਸ਼੍ਰੀਮਤੀ, ਹਾਤਿਮ ਅਤੇ ਹੋਰ ਬਹੁਤ ਸਾਰੇ ਪ੍ਰਸਿੱਧ ਟੈਲੀਵਿਜ਼ਨ ਸ਼ੋਅ ਦਾ ਹਿੱਸਾ ਸੀ। ਅਖਿਲ ਕਈ ਫਿਲਮਾਂ ਜਿਵੇਂ ਕਿ   ‘ਡੌਨ’, ‘ਗਾਂਧੀ ਮਾਈ ਫਾਦਰ’, ‘ਸ਼ਿਖਰ’, ‘ਕਮਲਾ ਕੀ ਮੌਤ’, ‘ਵੈਲ ਡਨ ਅੱਬਾ’ ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆਏ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment