ਜਹਾਜ਼ ਕਰੈਸ਼ ‘ਚ 63 ਕੈਨੇਡੀਅਨਾਂ ਸਣੇ 176 ਹਲਾਕ

TeamGlobalPunjab
3 Min Read

ਓਟਾਵਾ: ਇਰਾਨ ਦੇ ਤਹਿਰਾਨ ਵਿੱਚ ਯੂਕਰੇਨ ਦਾ ਇੱਕ ਯਾਤਰੀ ਜਹਾਜ਼ ਬੋਇੰਗ – 737 ਬੀਤੇ ਦਿਨੀਂ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ, ਇਸ ਹਾਦਸੇ ਵਿੱਚ ਸਾਰੇ 176 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ 9 ਕਰਿਊ ਮੈਂਬਰ ਸਨ ਇਰਾਨੀ ਸਮਾਚਾਰ ਏਜੰਸੀ ISNA ਨੇ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ।

ਟਰੂਡੋ ਨੇ ਕਿਹਾ ਕਿ ਤਹਿਰਾਨ ਤੋਂ ਕੀਵ ਜਾ ਰਹੇ ਯੂਕ੍ਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਬੋਇੰਗ 737 ਵਿਚ ਸਵਾਰ 176 ਵਿਅਕਤੀਆਂ ਵਿਚੋਂ 63 ਦਾ ਕੈਨੇਡਾ ਨਾਲ ਸਬੰਧ ਸੀ , ਜਹਾਜ਼ ਦੇ ਟੇਕਅਫਟ ਤੋਂ ਤੁਰੰਤ ਬਾਅਦ ਕਰੈਸ਼ ਹੋਣ ‘ਤੇ ਇਸ ਵਿਚ ਸਵਾਰ ਸਭ ਦੀ ਮੌਤ ਹੋ ਗਈ , ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਾਮਲੇ ਦੇ ਉੱਤੇ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ।

ਟਰੂਡੋ ਨੇ ਕਿਹਾ ਕਿ ਕੈਨੇਡੀਅਨ ਵਿਦੇਸ਼ ਮੰਤਰੀ ਫਰੈਂਕੋਇਸ-ਫਿਲਿਪ ਸ਼ੈਂਪੇਨ ਨੇ ਬੁੱਧਵਾਰ ਨੂੰ ਬਾਅਦ ਵਿਚ ਆਪਣੇ ਈਰਾਨ ਦੇ ਹਮਰੁਤਬਾ ਮੁਹੰਮਦ ਜਾਵਦ ਜ਼ਰੀਫ ਨੂੰ ਸੰਪਰਕ ਕੀਤਾ ਸੀ ਤਾਂ ਜੋ ਇਸ ਹਾਦਸੇ ਦੀ ਸਹੀ ਜਾਂਚ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਜਾ ਸਕੇ , ਟਰੂਡੋ ਨੇ ਕਿਹਾ, “ਕੈਨੇਡਾ ਮੁੱਠੀ ਭਰ ਦੇਸ਼ਾਂ ਵਿਚੋਂ ਇਕ ਹੈ ਜਿਸ ਵਿਚ ਬਹੁਤ ਸਾਰੀਆਂ ਮੁਹਾਰਤਾਂ ਹਨ ਜਦੋਂ ਇਸ ਤਰ੍ਹਾਂ ਦੇ ਹਾਦਸਿਆਂ ਦੀ ਗੱਲ ਆਉਂਦੀ ਹੈ ਅਤੇ ਇਸ ਲਈ ਸਾਡੇ ਕੋਲ ਇਸ ਵਿਚ ਯੋਗਦਾਨ ਪਾਉਣ ਲਈ ਬਹੁਤ ਕੁਝ ਹੈ ,ਓਟਵਾ ਵਿੱਚ ਇੱਕ ਨਿਉਜ਼ ਕਾਨਫਰੰਸ ਵਿੱਚ ਟਰੂਡੋ ਨੇ ਇਹ ਗੱਲ ਕਹੀ ਹੈ।

- Advertisement -

ਯੂਕਰੇਨ ਦੇ ਮੰਤਰੀ ਮੁਤਾਬਕ ਮਰਨ ਵਾਲੇ ਲੋਕਾਂ ਵਿੱਚ 82 ਈਰਾਨੀ, 11 ਯੂਕਰੇਨ ਦੇ ਨਾਗਰਿਕ, 63 ਕੈਨੇਡੀਅਨ, 10 ਸਵੀਡਨ ਦੇ ਨਾਗਰਿਕ, 4 ਅਫਗਾਨੀ, 4 ਜਰਮਨ ਨਾਗਰਿਕ ਅਤੇ 3 ਬ੍ਰਿਟਿਸ਼ ਨਾਗਰਿਕ ਸ਼ਾਮਿਲ ਹਨ।

ਇਰਾਨੀ ਸਮਾਚਾਰ ਏਜੰਸੀ ISNA ਦੇ ਮੁਤਾਬਕ, ਇਹ ਹਾਦਸਾ ਸਵੇਰੇ 9 ਵਜੇ ਰਾਜਧਾਨੀ ਤਹਿਰਾਨ ਸਥਿਤ ਇਮਾਮ ਖੁਮੈਨੀ ਏਅਰਪੋਰਟ ਦੇ ਨੇੜੇ ਹੋਇਆ। ਵੈਬਸਾਈਟ ‘ਫਲਾਈਟਰਡਾਰ24’ ਦੇ ਅਨੁਸਾਰ, ਯੂਕਰੇਨ ਅੰਤਰਰਾਸ਼ਟਰੀ ਏਅਰਲਾਈਨ ਦੀ ਇਸ ਜਹਾਜ਼ ਨੇ ਤਹਿਰਾਨ ਉਡ਼ਾਨ ਭਰੀ ਸੀ ਅਤੇ ਕੀਐਫ ਜਾ ਰਿਹਾ ਸੀ। ਕੀਐੱਫ ਯੂਕਰੇਨ ਦੀ ਰਾਜਧਾਨੀ ਹੈ 7900 ਫੁੱਟ ਦੀ ਉਚਾਈ ‘ਤੇ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।

ISNA ਦੇ ਮੁਤਾਬਕ , ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 5 : 15 ‘ਤੇ ਉਡ਼ਾਣ ਭਰਨੀ ਸੀ। ਹਾਲਾਂਕਿ, ਇਸਨੂੰ 6 : 12 ‘ਤੇ ਰਵਾਨਾ ਕੀਤਾ ਗਿਆ। ਟੇਕਆਫ ਦੇ ਬਾਅਦ ਹੀ ਬੋਇੰਗ 737 ਵਿੱਚ ਤਕਨੀਕੀ ਖਰਾਬੀ ਆ ਗਈ ਅਤੇ ਇਸ ਨੇ ਡਾਟਾ ਭੇਜਣਾ ਬੰਦ ਕਰ ਦਿੱਤਾ। ਕੁੱਝ ਦੇਰ ਬਾਅਦ ਹੀ ਇਹ ਕਰੈਸ਼ ਹੋ ਗਿਆ। ਇਸ ਜਹਾਜ਼ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਜਹਾਜ਼ ਡਿੱਗਦੇ ਹੋਏ ਦਿਖ ਰਿਹਾ ਹੈ।

https://twitter.com/mehrdadt1987/status/1214756444421132288

- Advertisement -
Share this Article
Leave a comment