ਯੂਪੀ ‘ਚ ਪਹਿਲਾਂ ਮਾਫੀਆ ਰਾਜ ਸੀ, ਯੋਗੀ ਨੇ ਗੁੰਡਿਆਂ ਨੂੰ ਸਹੀ ਜਗ੍ਹਾ ‘ਤੇ ਪਹੁੰਚਾਇਆ : ਮੋਦੀ

TeamGlobalPunjab
3 Min Read

 ਪ੍ਰਯਾਗਰਾਜ: ਯੂਪੀ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਉੱਤਰ ਪ੍ਰਦੇਸ਼ ਦਾ ਦੌਰਾ ਕਰ ਰਹੇ ਹਨ। ਉਹ ਮੰਗਲਵਾਰ ਨੂੰ ਪ੍ਰਯਾਗਰਾਜ ਪਹੁੰਚੇ। ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਨਰਿੰਦਰ ਮੋਦੀ ਨੇ ਕਿਹਾ, ‘ਅੱਜ ਯੂਪੀ ‘ਚ ਸੁਰੱਖਿਆ ਦੇ ਨਾਲ-ਨਾਲ ਅਧਿਕਾਰ ਵੀ ਹਨ। ਉਨ੍ਹਾਂ ਕਿਹਾ ਕਿ ਅੱਜ ਯੂਪੀ ਕੋਲ ਕਾਰੋਬਾਰ ਦੇ ਨਾਲ-ਨਾਲ ਸੰਭਾਵਨਾਵਾਂ ਵੀ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਜਦੋਂ ਉਨ੍ਹਾਂ ਕੋਲ  ਮਾਵਾਂ-ਭੈਣਾਂ ਦਾ ਆਸ਼ੀਰਵਾਦ ਹੈ ਤਾਂ ਕੋਈ ਵੀ ਇਸ ਨਵੇਂ ਯੂਪੀ ਨੂੰ ਹਨੇਰੇ ਵਿੱਚ ਨਹੀਂ ਧੱਕ ਸਕਦਾ।

ਉਨ੍ਹਾਂ ਕਿਹਾ, ‘5 ਸਾਲ ਪਹਿਲਾਂ ਯੂਪੀ ਦੀਆਂ ਸੜਕਾਂ ‘ਤੇ ਮਾਫੀਆਰਾਜ ਸੀ। ਯੂ.ਪੀ ਦੀ ਸੱਤਾ ‘ਚ ਗੁੰਡਿਆਂ ਦਾ ਰਾਜ ਸੀ। ਜਿਸਦਾ ਸਭ ਤੋਂ ਜ਼ਿਆਦਾ ਨੁਕਸਾਨ ਕਿਸ ਨੂੰ ਹੋਇਆ? ਮੇਰੀਆਂ ਯੂਪੀ ਦੀਆਂ ਧੀਆਂ ਭੈਣਾਂ ਨੂੰ। ਉਨ੍ਹਾਂ ਦਾ ਸੜਕ ‘ਤੇ ਨਿਕਲਣਾ ਮੁਸ਼ਕਿਲ ਹੋ ਜਾਂਦਾ ਸੀ। ਸਕੂਲ-ਕਾਲਜ ਜਾਣਾ ਔਖਾ ਸੀ। ਤੁਸੀਂ ਕੁਝ ਕਹਿ ਨਹੀਂ ਸਕਦੇ ਸੀ, ਬੋਲ ਨਹੀਂ ਸਕਦੇ ਸੀ। ਯੋਗੀ  ਨੇ ਇਨ੍ਹਾਂ ਗੁੰਡਿਆਂ ਨੂੰ ਉਨ੍ਹਾਂ ਦੀ ਸਹੀ ਜਗ੍ਹਾ ‘ਤੇ ਪਹੁੰਚਾਇਆ ਹੈ। ਪੀਐਮ ਨੇ ਕਿਹਾ, ‘ਬਿਨਾਂ ਕਿਸੇ ਭੇਦਭਾਵ, ਬਿਨਾਂ ਕਿਸੇ ਪੱਖਪਾਤ ਦੇ, ਡਬਲ ਇੰਜਣ ਵਾਲੀ ਸਰਕਾਰ ਧੀਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਇੱਕ ਹੋਰ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਮੁੰਡਿਆ ਲਈ ਵਿਆਹ ਦੀ ਕਾਨੂੰਨੀ ਉਮਰ 21 ਸਾਲ ਸੀ ਪਰ ਕੁੜੀਆਂ ਲਈ ਇਹ ਉਮਰ ਸਿਰਫ਼ 18 ਸਾਲ ਸੀ। ਧੀਆਂ ਵੀ ਚਾਹੁੰਦੀਆਂ ਸਨ ਕਿ ਉਨ੍ਹਾਂ ਨੂੰ ਪੜ੍ਹਾਈ ਲਈ ਸਮਾਂ ਮਿਲਣਾ ਚਾਹੀਦਾ ਹੈ, ਤਰੱਕੀ ਕਰਨ ਲਈ ਉਨ੍ਹਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਇਸ ਲਈ ਕੁੜੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।ਮੋਦੀ ਨੇ ਕਿਹਾ ਕਿ ਕੁੜੀਆਂ ਵੀ ਚਾਹੁੰਦੀਆਂ ਸਨ ਕਿ ਉਨ੍ਹਾਂ ਨੂੰ ਪੜ੍ਹਾਈ ਲਈ ਸਮਾਂ ਮਿਲਣਾ ਚਾਹੀਦਾ ਹੈ, ਤਰੱਕੀ ਕਰਨ ਲਈ ਉਨ੍ਹਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਇਸ ਲਈ ਕੁੜੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਦੀਨਦਿਆਲ ਅੰਤੋਦਿਆ ਯੋਜਨਾ ਦੇ ਜ਼ਰੀਏ, ਔਰਤਾਂ ਨੂੰ ਦੇਸ਼ ਭਰ ਵਿੱਚ ਸਵੈ-ਸਹਾਇਤਾ ਸਮੂਹਾਂ ਅਤੇ ਗ੍ਰਾਮੀਣ ਸੰਗਠਨਾਂ ਨਾਲ ਜੋੜਿਆ ਜਾ ਰਿਹਾ ਹੈ। ਪੀਐਮ ਨੇ ਕਿਹਾ ਕਿ ਰੁਜ਼ਗਾਰ ਲਈ, ਪਰਿਵਾਰ ਦੀ ਆਮਦਨ ਵਧਾਉਣ ਲਈ ਦੇਸ਼ ਵਿੱਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਵਿੱਚ ਔਰਤਾਂ ਨੂੰ ਬਰਾਬਰ ਦੀ ਹਿੱਸੇਦਾਰ ਬਣਾਇਆ ਜਾ ਰਿਹਾ ਹੈ।

 

Share this Article
Leave a comment