ਆਮਤੌਰ ‘ਤੇ ਕਿਸੇ ਵੀ ਵਿਅਕਤੀ ਲਈ ਇੱਕ ਬਾਰ ‘ਚ 100 ਡੰਡ ਮਾਰਨਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ, ਪਰ ਰੂਸ ਦੇ ਰਹਿਣ ਵਾਲੇ ਇੱਕ ਛੇ ਸਾਲਾ ਲੜਕੇ ਨੇ ਇੱਕ ਬਾਰ ‘ਚ ਹੀ 3270 ਪੁਸ਼-ਅਪਸ ਕਰ ਰਿਕਾਰਡ ਬਣਾਇਆ ਹੈ। ਰਿਕਾਰਡ ਬਣਾਉਣ ਲਈ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਇੱਕ ਆਲੀਸ਼ਾਨ ਘਰ ਵੀ ਇਨਾਮ ‘ਚ ਦਿੱਤਾ ਗਿਆ ਹੈ।
ਰੂਸ ਦੇ ਰਹਿਣ ਵਾਲੇ ਇਸ ਛੇ ਸਾਲਾ ਲੜਕੇ ਦਾ ਨਾਮ ਇਬਰਾਹਿਮ ਲਯਾਨੋਵ ਹੈ ਇਸ ਜਬਰਦਸਤ ਕਾਰਨਾਮੇ ਕਾਰਨ ਉਸਦਾ ਨਾਮ ਰਸ਼ੀਆ ਬੁੱਕ ਆਫ ਰਿਕਾਰਡ ‘ਚ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਲਯਾਨੋਵ ਅਤੇ ਉਸਦੇ ਪਿਤਾ ਕਲੱਬ ਦੇ ਰੇਗੂਲਰ ਮੈਂਬਰ ਹਨ ਅਤੇ ਪੁਸ਼-ਅਪ ਮੁਕਾਬਲੇ ਜਿੱਤਣ ਲਈ ਉਨ੍ਹਾਂ ਰੋਜ਼ਾਨਾ ਟ੍ਰੇਨਿੰਗ ਕਰਦੇ ਸਨ।
ਇਸ ਵੀਡੀਓ ਵਿੱਚ ਵੇਖੋ ਕਿਵੇਂ ਇੱਕ ਛੇ ਸਾਲ ਦਾ ਬੱਚਾ ਲਗਾਤਾਰ ਪੁਸ਼-ਅਪਸ ਕਰ ਰਿਹਾ ਹੈ, ਜੋ ਕਿ ਚੰਗੇ ਤੋਂ ਚੰਗੇ ਫਿਟਨੇਸ ਐਕਸਪਰਟ ਲਈ ਕਰਨਾ ਆਸਾਨ ਨਹੀਂ ਹੈ। ਰਿਪੋਰਟਾਂ ਅਨੁਸਾਰ ਸਾਲ 2018 ‘ਚ ਪੰਜ ਸਾਲਾ ਦੇ ਇੱਕ ਬੱਚੇ ਨੇ ਇੱਕ ਵਾਰ ‘ਚ 4150 ਪੁਸ਼- ਅਪਸ ਕੀਤੇ ਸਨ ਜਿਸ ਤੋਂ ਬਾਅਦ ਉਸਨੂੰ ਇਨਾਮ ਵਿੱਚ ਮਰਸਿਡੀਜ਼ ਮਿਲੀ ਸੀ।