ਟਕਸਾਲੀਆਂ ਨੇ ਅਕਾਲੀ ਦਲ ਦੀ ਪਿੱਠ ‘ਚ ਛੁਰਾ ਮਾਰਿਆ ਹੈ : ਸੁਖਬੀਰ ਬਾਦਲ

ਖਡੂਰ ਸਾਹਿਬ : ਪੰਜਾਬ ‘ਚ ਮਹਾਂਗਠਜੋੜ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ। ਟਕਸਾਲੀ ਅਕਾਲੀ ਦਲ ਵੱਲੋਂ ਸਾਰੀਆਂ ਹੀ ਹਮ-ਖਿਆਲੀ ਪਾਰਟੀਆਂ ਨੂੰ ਇਸ ਗਠਜੋੜ ਵਿੱਚ ਸ਼ਾਮਿਲ ਕੀਤੇ ਜਾਣ ਲਈ ਜੱਦੋ ਜ਼ਹਿਦ ਜਾਰੀ ਹੈ। ਹਾਲਾਂਕਿ ਮਹਾਂਗਠਜੋੜ ਲਈ ਭਲਕੇ ਹੋਈ ਮੀਟਿੰਗ ‘ਚ ਖਹਿਰਾ ਨੇ ਸਾਫ ਕੀਤਾ ਕਿ ਲੋਕ ਸਭਾ ਚੋਣਾਂ ਲਈ ਉਨ੍ਹਾਂ ਦਾ ਮੁਕਾਬਲਾ ਸਿਰਫ ਕਾਂਗਰਸ ਨਾਲ ਹੈ, ਪਰ ਸ਼ੋ੍ਰਮਣੀ ਅਕਾਲੀ ਦਲ ਇਸ ਗਠਜੋੜ ਤੋਂ ਕਾਫੀ ਘਬਰਾਇਆ ਜਾਪ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖਡੂਰ ਸਾਹਿਬ ‘ਚ ਵਰਕਰ ਮੀਟਿੰਗ ਦੌਰਾਨ, ਟਕਸਾਲੀ ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਗੱਦਾਰ ਕਰਾਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬ੍ਰਹਮਪੁਰਾ ਨੇ ਜੋ ਹਰਕਤ ਕੀਤੀ ਹੈ ਉਹ ਬਰਦਾਸ਼ਤ ਦੇ ਕਾਬਲ ਨਹੀਂ ਹੈ। ਸੁਖਬੀਰ ਬਾਦਲ ਦਾ ਕਹਣਿਾ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵੱਲੋਂ ਸਭ ਤੋਂ ਵੱਧ ਮਾਨ ਸਨਮਾਨ ਦਿੱਤਾ ਗਿਆ ਸੀ ਪਰ ਬ੍ਰਹਮਪੁਰਾ ਨੇ ਪਾਰਟੀ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਇਸ ਲਈ ਪਾਰਟੀ ਵੱਲੋਂ ਉਨ੍ਹਾਂ ਲਈ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ।

ਦੂਜੇ ਪਾਸੇ ਟਕਸਾਲੀ ਆਗੂ ਅਕਾਲੀ ਦਲ ਨੂੰ ਜੜੋਂ ਖਤਮ ਕਰਨ ਦਾ ਦਾਅਵਾ ਕਰ ਰਹੇ ਨੇ । ਟਕਸਾਲੀਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅਕਾਲੀ ਦਲ ਬੇਅਦਬੀ ਕਾਂਡ ਲਈ ਜ਼ਿੰਮੇਵਾਰ ਹੈ ਅਤੇ ਜਿਹੜੀ ਵੀ ਪਾਰਟੀ ਅਕਾਲੀਆਂ ਨੂੰ ਖਤਮ ਲਈ ਮਹਾਂਗਠਜੋੜ ਵਿੱਚ ਸ਼ਾਮਿਲ ਨਹੀਂ ਹੁੰਦੀ। ਉਸ ਨੂੰ ਵੀ ਅਕਾਲੀ ਦਲ ਜਿੰਨਾ ਹੀ ਦੋਸ਼ੀ ਸਮਝਿਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਵਿੱਚ ਟਕਸਾਲੀਆਂ ਦਾ ਤੀਜਾ ਬਦਲ ਪੰਜਾਬ ਵਿੱਚ ਬਦਲ ਲਿਆਂਉਂਦਾ ਹੈ ਜਾਂ ਫਿਰ ਨਹੀਂ।

Check Also

ਬਾਲਣ ਵਜੋਂ ਕੋਲੇ ਦੀ ਥਾਂ ਪਰਾਲੀ ਦੀ ਵਰਤੋਂ ਦੇ ਤਕਨੀਕੀ ਹੱਲਾਂ ਨੂੰ ਉਤਸ਼ਾਹਤ ਕੀਤਾ ਜਾਵੇ: ਮੀਤ ਹੇਅਰ

ਚੰਡੀਗੜ੍ਹ: ਸਾਇੰਸ ਤਕਨਾਲੋਜੀ ਅਤੇ ਨਵੀਆਂ ਤਕਨੀਕਾਂ (ਐਸ.ਟੀ.ਆਈ.) ਨੂੰ ਸੂਬੇ ਦੇ ਵਿਕਾਸ ਦੀ ਕੁੰਜੀ ਵਜੋਂ ਵਿਕਸਤ …

Leave a Reply

Your email address will not be published.