ਹਿਮਾਚਲ ’ਚ ਭਿਆਨਕ ਅੱਗ ’ਚ 4 ਦੀ ਮੌਤ, 9 ਪਸ਼ੂ ਵੀ ਝੁਲਸ ਕੇ ਮਰੇ

TeamGlobalPunjab
1 Min Read

 ਚੁਰਾਹ :- ਜ਼ਿਲ੍ਹਾ ਚੰਬਾ ਦੀ ਚੁਰਾਹ ਸਬ ਡਵੀਜ਼ਨ ਦੇ ਸੁਈਲਾ ਪਿੰਡ ’ਚ ਦਰਦਨਾਕ ਅਗਨੀਕਾਂਡ ’ਚ ਚਾਰ ਜਣਿਆਂ ਦੀ ਝੁਲਸ ਕੇ ਮੌਤ ਹੋ ਗਈ। ਇਨ੍ਹਾਂ ’ਚ ਦੋ ਬੱਚੇ ਤੇ ਪਤੀ-ਪਤਨੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਨਾਲ ਲੱਗਦੀ ਪਸ਼ੂਸ਼ਾਲਾ ’ਚ ਬੱਝੇ ਨੌਂ ਪਸ਼ੂ ਵੀ ਝੁਲਸ ਕੇ ਮਰ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

ਦੱਸ ਦਈਏ ਰਾਤ ਕਰੀਬ 11 ਵਜੇ ਇਹ ਅਗਨੀਕਾਂਡ ਵਾਪਰਿਆ, ਇਸ ਦੌਰਾਨ ਇਲਾਕੇ ’ਚ ਮੀਂਹ ਪੈ ਰਿਹਾ ਸੀ। ਜਦੋਂ ਤਕ ਆਸਪਾਸ ਦੇ ਲੋਕਾਂ ਨੂੰ ਅੱਗ ਦੀ ਭਿਣਕ ਲੱਗੀ, ਉਦੋਂ ਬਹੁਤ ਦੇਰ ਹੋ ਚੁੱਕੀ ਸੀ। ਇਹ ਪਿੰਡ ਸਮੁੰਦਰ ਤਲ ਤੋਂ ਅੱਠ ਹਜ਼ਾਰ ਮੀਟਰ ਦੀ ਉਚਾਈ ’ਤੇ ਹੈ। ਇਸ ਹਾਦਸੇ ’ਚ 30 ਸਾਲਾ ਦੇਸਰਾਜ, 25 ਸਾਲਾ ਡੋਲਮਾ ਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੀ ਉਮਰ ਤਿੰਨ ਤੋਂ ਪੰਜ ਸਾਲ ਦੇ ਵਿਚਕਾਰ ਹੈ।

ਇਸਤੋਂ ਇਲ਼ਾਵਾ ਤਹਿਸੀਲਦਾਰ ਚੁਰਾਹ ਪ੍ਰਕਾਸ਼ ਚੰਦ ਤੇ ਥਾਣਾ ਇੰਚਾਰਜ ਤੀਸਾ ਸੁਰੇਂਦਰ ਕੁਮਾਰ ਮੌਕੇ ’ਤੇ ਪਹੁੰਚੇ। ਦੋਵੇਂ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਛਾਣਬੀਨ ਕਰ ਰਹੇ ਹਨ। ਸਥਾਨਕ ਵਿਧਾਇਕ ਤੇ ਹਿਮਾਚਲ ਪ੍ਰਦੇਸ ਵਿਧਾਨ ਸਭਾ ਦੇ ਮੀਤ ਪ੍ਰਧਾਨ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਮਦਦ ਕਰਨ ਤੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

TAGGED: , ,
Share this Article
Leave a comment