ਤਾਲਿਬਾਨ ਨੇ ਔਰਤਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ਗਏ ਪੱਤਰਕਾਰਾਂ ਦੀ ਕੀਤੀ ਕੁੱਟਮਾਰ

TeamGlobalPunjab
2 Min Read

ਕਾਬੁਲ:  ਦਿ ਹਿਊਮਨ ਰਾਈਟਸ ਵਾਚ ਨਾਂ ਦੀ ਸੰਸਥਾ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨੀ ਲੜਾਕੇ ਪੱਤਰਕਾਰਾਂ ਨੂੰ ਬੰਦੀ ਬਣਾ ਰਹੇ ਹਨ ਤੇ ਹਮਲੇ ਕਰ ਰਹੇ ਹਨ ਅਤੇ ਮੀਡੀਆ ਦੇ ਕੰਮਕਾਜ ’ਤੇ ਨਵੀਆਂ ਪਾਬੰਦੀਆਂ ਲਗਾ ਰਹੇ ਹਨ।  ਬੁੱਧਵਾਰ ਨੂੰ ਕੱਟੜਪੰਥੀ ਇਸਲਾਮਿਕ ਸਮੂਹ ਤਾਲਿਬਾਨ ਨੇ ਔਰਤਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ਗਏ ਪੱਤਰਕਾਰਾਂ ਦੀ ਕੁੱਟਮਾਰ ਕੀਤੀ।

7 ਸਤੰਬਰ ਨੂੰ ਤਾਲਿਬਾਨੀ ਸੁਰੱਖਿਆ ਬਲਾਂ ਵੱਲੋਂ ਤਾਕੀ ਦਰਿਆਬੀ ਤੇ ਨੇਮਤ ਨਕਦੀ ਨਾਂ ਦੇ ਦੋ ਪੱਤਰਕਾਰਾਂ ਨੂੰ ਬੰਦੀ ਬਣਾ ਲਿਆ ਗਿਆ। ਤਾਲਿਬਾਨ ਨੇ ਉਨ੍ਹਾਂ ਤੇ ਕਾਫੀ ਜ਼ੁਲਮ ਕੀਤੇਪਹਿਲਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਫਿਰ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਤਾਲਿਬਾਨ ਵੱਲੋਂ ਪੱਤਰਕਾਰਾਂ ਦੀ ਇੰਨੀ ਕੁੱਟਮਾਰ ਕੀਤੀ ਗਈ ਕਿ ਉਨ੍ਹਾਂ ਦੇ ਖੂਨ ਨਿਕਲ ਗਿਆ। ਤੁਸੀਂ ਪੱਤਰਕਾਰ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਹ ਤੁਰਨ ਦੇ ਕਾਬਲ ਵੀ ਨਹੀਂ ਸੀ।

ਲਾਸ ਏਂਜਲਸ ਟਾਈਮਜ਼ ਦੇ ਪੱਤਰਕਾਰ ਸ਼ਰੀਫ ਹਸਨ ਨੇ ਵੀ ਸੋਸ਼ਲ ਮੀਡੀਆ ਸਾਈਟ ਟਵਿੱਟਰ ਤੇ ਪੱਤਰਕਾਰਾਂ ਨਾਲ ਕੁੱਟਮਾਰ ਦੀਆਂ ਤਸਵੀਰਾਂ ਪੋਸਟ ਕੀਤੀਆਂ। ਫੋਟੋ ਪੋਸਟ ਕਰਦੇ ਹੋਏਉਨਾਂ ਨੇ ਕੈਪਸ਼ਨ ਚ ਲਿਖਿਆਇਹ ਸ਼ਕਤੀਸ਼ਾਲੀ ਫੋਟੋ ਦੋ ਪੱਤਰਕਾਰਾਂ ਦੀ ਹੈ ਜੋ ਕੱਲ੍ਹ ਕਾਬੁਲ ਵਿੱਚ ਤਾਲਿਬਾਨ ਵੱਲੋਂ ਹਿਰਾਸਤ ਵਿੱਚ ਲਏ ਗਏਤਸੀਹੇ ਦਿੱਤੇ ਗਏ ਤੇ ਕੁੱਟਿਆ ਗਿਆ।

ਹਿਊਮਨ ਰਾਈਟਸ ਵਾਚ ਦੀ ਐਸੋਸੀਏਟ ਏਸ਼ੀਆ ਡਾਇਰੈਕਟਰ ਪੈਟਰੀਸ਼ੀਆ ਗੌਸਮੈਨ ਨੇ ਕਿਹਾ, ‘‘ਤਾਲਿਬਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਉਹ ਇਸਲਾਮ ਦੀਆਂ ਕਦਰਾਂ-ਕੀਮਤਾਂ ਦੀ ਇੱਜ਼ਤ ਕਰਦੇ ਹਨ, ਇਸ ਵਾਸਤੇ ਉਹ ਮੀਡੀਆ ਨੂੰ ਕੰਮ ਕਰਨ ਦੇ ਰਹੇ ਹਨ ਪਰ ਹੁਣ ਉਨ੍ਹਾਂ ਵੱਲੋਂ ਪੱਤਰਕਾਰਾਂ ਨੂੰ ਪ੍ਰਦਰਸ਼ਨਾਂ ਦੀ ਰਿਪੋਰਟਿੰਗ ਕਰਨ ਤੋਂ ਰੋਕਿਆ ਜਾ ਰਿਹਾ ਹੈ।’’ ਉਨ੍ਹਾਂ ਮੰਗ ਕੀਤੀ ਕਿ ਤਾਲਿਬਾਨ ਇਹ ਯਕੀਨੀ ਬਣਾਏ ਕਿ ਸਾਰੇ ਪੱਤਰਕਾਰ ਬਿਨਾ ਕਿਸੇ ਡਰ ਤੋਂ ਆਪਣਾ ਕੰਮ ਕਰ ਸਕਣ।

Share this Article
Leave a comment