Breaking News

ਬਦਲਦੇ ਵਾਤਾਵਰਣ ਨੂੰ ਲੈ ਕੇ ਲਗਾਤਾਰ ਰੋਸ-ਪ੍ਰਦਰਸ਼ਨ ਕਰ ਰਹੇ 27 ਲੋਕ ਗ੍ਰਿਫ਼ਤਾਰ

ਪਿਛਲੇ ਲੰਬੇ ਸਮੇਂ ਤੋਂ ਕੈਨੇਡੀਅਨ ਨੌਜਵਾਨਾਂ ਵੱਲੋਂ ਕਲਾਈਮੇਟ ਚੇਂਜ ਨੂੰ ਲੈ ਕੇ ਲਗਾਤਾਰ ਰੋਸ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਗ੍ਰੀਨ ਨਿਊ ਡੀਲ ਦੀ ਮੰਗ ਕੀਤੀ ਜਾ ਰਹੀ ਹੈ। ਹਾਊਸ ਆਫ ਕਾਮਨਜ਼ ‘ਚ ਬੈਠੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਵੱਲੋਂ ਸਖਤ ਰਵੱਈਆ ਵਰਤਿਆ ਗਿਆ ਦਰਅਸਲ ਇਨ੍ਹਾਂ ਨੌਜਵਾਨਾਂ ਨੂੰ ਇੱਥੋਂ ਉਠਾਉਣ ਲਈ ਪੁਲਿਸ ਵੱਲੋਂ ਇਸ ਮੌਕੇ 27 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨਾਲ ਖਿੱਚ ਧੂਹ ਵੀ ਕੀਤੀ ਗਈ।

ਇਨ੍ਹਾਂ ਪ੍ਰਦਰਸ਼ਨਕਾਰੀ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਅਤੇ ਖਿੱਚੋ ਤਾਣੀ ਦੀਆਂ ਕੁਝ ਤਸਵੀਰਾਂ ਵੀ ਇਸ ਮੌਕੇ ਸਾਹਮਣੇ ਆਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਨਾਲ ਕਾਫੀ ਧੱਕਾ ਮੁੱਕੀ ਕੀਤੀ ਗਈ ਪਰ ਉਹ ਸਾਰੇ ਬਿਲਕੁਲ ਠੀਕ ਹਨ, ਉਨ੍ਹਾਂ ਵੱਲੋਂ ਸਾਰੇ ਹੀ ਮੈਂਬਰ ਪਾਰਲੀਮੈਂਟਸ ਨੂੰ ਸਾਥ ਦੇਣ ਲਈ ਸੱਦਾ ਦਿੱਤਾ ਗਿਆ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਵੀ ਇਨ੍ਹਾਂ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਭਰੋਸਾ ਦਵਾਇਆ ਕਿ ਸਾਡੀ ਐੱਨ.ਡੀ.ਪੀ. ਟੀਮ ਆਉਣ ਵਾਲੇ ਦਿਨਾਂ ‘ਚ ਹਾਊਸ ਆਫ ਕਾਮਨਸ ‘ਚ ਇਸ ‘ਤੇ ਜ਼ਰੂਰ ਲੜੇਗੀ।

ਜ਼ਿਕਰਯੋਗ ਹੈ ਕਿ ਕਿ ਪਿਛਲੇ ਕਾਫੀ ਦਿਨਾਂ ਤੋਂ ਵਾਤਾਵਰਣ ਨੂੰ ਲੈ ਕੇ ਚਿੰਤਤ ਸਵੀਡਨ ਦੀ ਗ੍ਰੇਟਾ ਥਨਬਰਗ ਵਲੋਂ ਕੈਨੇਡਾ ‘ਚ ਕਲਾਈਮੇਟ ਚੇਂਜ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ ਅਤੇ ਇਸ ਤੋਂ ਬਾਅਦ ਕੈਨੇਡੀਅਨ ਨੌਜਵਾਨਾਂ ਪਿਛਲੇ ਇਕ ਮਹੀਨੇ ਤੋਂ ਕਲਾਈਮੇਟ ਚੇਂਜ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।

Check Also

ਕੈਨੇਡਾ ਦੇ ਇਸ ਸੂਬੇ ‘ਚ ਲੋਕਾਂ ਨੂੰ ਬਿਜਲੀ ਬਿੱਲਾਂ ਤੋਂ ਮਿਲੇਗੀ ਰਾਹਤ

ਟੋਰਾਂਟੋ: ਓਨਟਾਰੀਓ ਵਾਸੀਆਂ ਦੇ ਬਿਜਲੀ ਬਿੱਲ ਘਟਾਉਣ ਲਈ ਡੱਗ ਫੋਰਡ ਸਰਕਾਰ ਵੱਲੋਂ ਨਵੀਂ ਯੋਜਨਾ ਪੇਸ਼ …

Leave a Reply

Your email address will not be published. Required fields are marked *