ਬੁਰੀ ਖਬਰ:- ਐਮਪੀਪੀ ਪਰਮ ਗਿੱਲ ਦੀ ਮਾਤਾ ਸਰਵਣ ਕੌਰ ਗਿੱਲ ਦਾ ਦਿਹਾਂਤ

TeamGlobalPunjab
1 Min Read

ਮਿਲਟਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਐਮਪੀਪੀ ਪਰਮ ਗਿੱਲ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੀ ਮਾਤਾ ਸਰਵਣ ਕੌਰ ਗਿੱਲ ਦਾ ਦਿਹਾਂਤ ਹੋ ਗਿਆ ਹ। ਪਰਮ ਗਿੱਲ ਵੱਲੋਂ ਇਸ ਸਬੰਧੀ ਆਪਣੇ ਫੇਸਬੁੱਕ ਪੇਜ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮਾਤਾ ਸਰਵਣ ਕੌਰ ਦੇ ਪਰਮ ਗਿੱਲ ਸਮੇਤ ਚਾਰ ਬੱਚੇ ਸਨ ਅਤੇ 9 ਗ੍ਰੈਂਡ ਚਿਲਡਰਨ ਸਨ। ਗਿੱਲ ਨੇ ਕਿਹਾ ਕਿ ਬਹੁਤ ਲੋਕ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਪਰ ਕੋਵਿਡ-19 ਦੇ ਕਾਰਨ ਅੰਤਿਮ ਸਸਕਾਰ ਵਿੱਚ ਸਭ ਦਾ ਸ਼ਾਮਲ ਹੋਣਾ ਅਸੰਭਵ ਹੈ। ਕਾਬਲੇਗੌਰ ਹੈ ਕਿ ਪਰਮ ਗਿੱਲ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਮੋਗਾ ਤੋਂ ਹੈ ਜੋ ਕਿ ਬਰੈਂਪਟਨ ਸਪਰਿੰਗਡੇਲ ਤੋਂ ਐਮਪੀ ਵੀ ਰਹਿ ਚੁੱਕੇ ਹਨ। ਇਸ ਦੁੱਖ ਦੀ ਘੜੀ ਵਿੱਚ ਅਸੀਂ ਵੀ ਆਪਣੇ ਅਦਾਰੇ ਵੱਲੋਂ ਉਨ੍ਹਾਂ ਨਾਲ ਦੁੱਖ ਸਾਂਝਾ ਕਰਦੇ ਹਾਂ ਅਤੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ।

Share this Article
Leave a comment