ਜਾਣੋ ਨਵੇਂ ਪੋਲ ਸਰਵੇ ਅਨੁਸਾਰ ਕੈਨੇਡਾ ਆਮ ਚੌਣਾਂ ‘ਚ ਕਿਹੜੀ ਪਾਰਟੀ ਚੱਲ ਰਹੀ ਅੱਗੇ

TeamGlobalPunjab
2 Min Read

canada federal election 2019 ਮਾਂਟਰੀਅਲ: ਕੈਨੇਡਾ ‘ਚ ਜਲਦ ਹੀ ਆਮ ਚੋਣ ਲਈ ਵੋਟਾਂ ਹੋਣ ਵਾਲੀਆਂ ਹਨ। ਇੱਕ ਸਰਵੇ ਅਨੁਸਾਰ ਐਂਡਰੀਊ ਸ਼ੀਅਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਲਿਬਰਲਸ ਦੇ ਮੁਕਾਬਲੇ ਅੱਗੇ ਚੱਲ ਰਹੀ ਹੈ। ਪਰ ਇਪਸੋਸ, ਏਂਗਸ ਰੀਡ ਅਤੇ ਇਕੋਸ ਦੁਆਰਾ ਕੀਤੇ ਗਏ ਨਵੇਂ ਸਰਵੇ ‘ਚ ਟਰੂਡੋ ਦੇ ਬਲੈਕਫੇਸ ਮੇਕਅਪ ਦੇ ਕਈ ਚਿੱਤਰ ਸਾਹਮਣੇ ਆਉਣ ਤੋਂ ਬਾਅਦ ਟੋਰੀਜ਼ ਨੂੰ ਲਿਬਰਲਸ ਤੋਂ ਤਿੰਨ ਤੋਂ ਲੈ ਕੇ ਪੰਜ ਅੰਕ ਅੱਗੇ ਰੱਖਿਆ।

ਏਂਗਸ ਰੀਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਰ ਇੱਕ ਸਰਵੇ ਵਿੱਚ 2.5 ਤੋਂ 2.9 ਫ਼ੀਸਦੀ ਦੀ ਖਾਮੀ ਸੀ। ਉਨ੍ਹਾਂ ਨੇ ਕਿਹਾ ਕਿ ਸਵਾਲ ਇਹ ਨਹੀਂ ਸੀ ਕਿ ਕੀ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਬਲੈਕਫੇਸ ( ਇੱਕ ਵਾਰ ਨਹੀਂ , ਸਗੋਂ ਘੱਟੋਂ ਘੱਟ ਤਿੰਨ ਮੋਕਿਆਂ ‘ਤੇ) ਮੇਕਅੱਪ ‘ਚ ਪ੍ਰੋਗਰਾਮਾਂ ‘ਚ ਭਾਗ ਲਿਆ। ਸਵਾਲ ਇਹ ਸੀ ਕਿ, ਕੀ ਚੋਣ ਅਭਿਆਨ ‘ਚ ਲਿਬਰਲ ਨੂੰ ਇਸ ਦਾ ਨੁਕਸਾਨ ਹੋਵੇਗਾ, ਪਰ ਕਿੰਨਾ ? ਪੋਲਿੰਗ ਫਰਮ ਨੇ ਕਿਹਾ ਕਿ ਲਿਬਰਲ ਪਾਰਟੀ ਨੇ ਨੌਜਵਾਨ ਵੋਟਰਾਂ ਤੋਂ ਸਮਰਥਨ ਹਾਸਲ ਕੀਤਾ ਹੈ। ਸਾਲ 2015 ਵਿੱਚ ਇਨ੍ਹਾਂ ਨੇ ਹੀ ਲਿਬਰਲ ਪਾਰਟੀ ਨੂੰ ਸੱਤਾ ‘ਚ ਆਉਣ ਲਈ ਮਦਦ ਕੀਤੀ ਸੀ।

Read Also: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਤੋਂ ਕਿਉਂ ਮੰਗੀ ਮੁਆਫੀ ?

ਜਾਣਕਾਰੀ ਲਈ ਦੱਸ ਦੇਈਏ ਕਿ ਕੈਨਾਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ 12 ਸਤੰਬਰ ਨੂੰ ਦੇਸ਼ ਦੀ ਸੰਸਦ ਭੰਗ ਕਰ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਅਭਿਆਨ ਦੀ ਸ਼ੁਰੂਆਤ ਵੀ ਕਰ ਦਿੱਤੀ। ਟਰੂਡੋ ਨੇ ਕੈਨਾਡਾ ਦੇ ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਸ ਦੀ ਸੂਚਨਾ ਦਿੱਤੀ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕੈਨੇਡਾ ‘ਚ ਇਸ ਵਾਰ ਦੀਆਂ ਚੌਣਾਂ ‘ਚ ਮਾਲੀ ਹਾਲਤ ਸਮੇਤ ਕਈ ਮੁੱਦੇ ਛਾਏ ਰਹਿਣਗੇ ।

- Advertisement -

Share this Article
Leave a comment