ਪੁਲਿਸ ਲਈ ਅੱਤਵਾਦੀ ਨੂੰ ਗ੍ਰਿਫਤਾਰ ਕਰਨ ਦੇ ਬਾਵਜੂਦ ਜੇਲ੍ਹ ਲੈ ਜਾਣਾ ਬਣਿਆ ਸੰਕਟ ਦਾ ਕਾਰਨ

TeamGlobalPunjab
2 Min Read

ਮੋਸੁਲ : ਇਰਾਕ ਦੇ ਮੋਸੁਲ ਤੋਂ ਇੱਕ ਅਜਿਹੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਫੜਨ ਤੋਂ ਬਾਅਦ ਪੁਲਿਸ ਕੋਲ ਉਸ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਣ ਦੀ ਸਭ ਤੋਂ ਵੱਡੀ ਚੇਤਾਵਨੀ ਸੀ। ਜੀ ਹਾਂ ਅਜਿਹਾ ਇਸ ਲਈ ਕਿਉਂਕਿ ਇਸ ਅੱਤਵਾਦੀ ਦਾ ਭਾਰ 250 ਕਿੱਲੋਗ੍ਰਾਮ ਸੀ ਅਤੇ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੂੰ ਲੈ ਜਾਣ ਲਈ ਪਿੱਕਅੱਪ ਟਰੱਕ ਦੀ ਮਦਦ ਲੈਣੀ ਪਈ। ਜਿਸ ਤੋਂ ਬਾਅਦ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਜੋਕਸ ਬਣ ਰਹੇ ਹਨ।

- Advertisement -

ਜਾਣਕਾਰੀ ਮੁਤਾਬਿਕ ਇਸ ਅੱਤਵਾਦੀ ਦੀ ਹਾਲਤ ਇਹ ਸੀ ਕਿ ਇਹ ਪੁਲਿਸ ਨੂੰ ਦੇਖ ਕੇ ਵੀ ਹਿੱਲ ਵੀ ਨਹੀਂ ਸੀ ਸਕਿਆ। ਇਸ ਅੱਤਵਾਦੀ ਦਾ ਨਾਮ ਅਬੁ ਅਬਦੁਲ ਬਾਰੀ ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਨੇ ਫਤਵਾ ਜਾਰੀ ਕਰਦਿਆਂ ਉਨ੍ਹਾਂ ਵਿਦਵਾਨਾਂ ਅਤੇ ਮੌਲਵੀਆਂ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਸੀ ਜਿਨ੍ਹਾਂ ਨੇ ਆਈਐਸਆਈਐਸ ਪ੍ਰਤੀ ਇਮਾਨਦਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ।

ਰਿਪੋਰਟਾਂ ਮੁਤਾਬਿਕ ਇਸ ਨੇ ਸ਼ਹਿਰ ਦੀ ਇੱਕ ਮਸਜਿਦ ਨੂੰ ਵੀ ਬਲਾਸਟ ਨਾਲ ਉਡਾ ਦੇਣ ਦਾ ਫਤਵਾ ਸੁਣਾਇਆ ਸੀ। ਇਸ ਸਬੰਧੀ ਮਾਜਿਦ ਨਵਾਜ ਨੇ ਅੱਤਵਾਦੀ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਆਈਐਸਆਈਐਸ ਗੁਲਾਮ ਬਣਾਉਣ, ਬਲਾਤਕਾਰ ਕਰਨ, ਯਾਤਨਾ ਦੇਣ ਵਾਲਾ ਅੱਤਵਾਦੀ ਖੁਦ ਆਪਣੇ ਦੋ ਪੈਰਾਂ ‘ਤੇ ਖੜ੍ਹਾ ਵੀ ਨਹੀਂ ਸੀ ਹੋ ਸਕਦਾ।

- Advertisement -

https://twitter.com/Imamofpeace/status/1217964563229859841

Share this Article
Leave a comment