ਛੋਟੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਦੇਸ਼ ਭਗਤ – ਖੁਦੀ ਰਾਮ ਬੋਸ

TeamGlobalPunjab
3 Min Read

-ਅਵਤਾਰ ਸਿੰਘ

ਦੇਸ਼ ਭਗਤ ਖੁਦੀ ਰਾਮ ਬੋਸ ਆਜ਼ਾਦੀ ਦੀ ਲੜਾਈ ਵਿਚ ਛੋਟੀ ਉਮਰ ਦੇ ਸ਼ਹੀਦਾਂ ਵਿੱਚੋਂ ਇਕ ਸਨ, ਜਿਨ੍ਹਾਂ ਨੂੰ 19 ਸਾਲ ਦੀ ਉਮਰ ਵਿਚ ਫਾਂਸੀ ਦਿੱਤੀ ਗਈ।

ਖੁਦੀ ਰਾਮ ਦਾ ਜਨਮ 3 ਦਸੰਬਰ 1889 ਨੂੰ ਬੰਗਾਲ ਦੇ ਪਿੰਡ ਬਹੂਵੈਨੀ ਜ਼ਿਲਾ ਮਿਦਨਾਪੁਰ ਵਿੱਚ ਤਿਰਲੋਕ ਨਾਥ ਦੇ ਘਰ ਮਾਤਾ ਲਕਸ਼ਮੀ ਪਰੀਆ ਦੇਵੀ ਦੀ ਕੁੱਖੋਂ ਹੋਇਆ।

ਬਚਪਨ ਵਿੱਚ ਹੀ ਬਰਤਾਨੀਆ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਨ ਦੀ ਚੇਟਕ ਲਗ ਗਈ। ਨੌਵੀਂ ਜਮਾਤ ਵਿੱਚ ਪੜ੍ਹਾਈ ਤੋਂ ਹਟ ਕੇ ਰੈਵੋਲੁਸ਼ਨਰੀ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਵੰਦੇ ਮਾਤਰਮ ਦੇ ਹੈਂਡਬਿਲ ਵੰਡਣ ਵਿੱਚ ਅਹਿਮ ਰੋਲ ਨਿਭਾਇਆ।

- Advertisement -

ਲਾਰਡ ਕਰਜਨ ਵਲੋਂ ਬੰਗਾਲ ਦੀ ਵੰਡ ਦਾ ਲੋਕਾਂ ਵਲੋਂ ਭਾਰੀ ਵਿਰੋਧ ਹੋਇਆ ਜਿਸ ਵਿੱਚ ਬੋਸ ਨੇ ਵੀ ਹਿੱਸਾ ਲਿਆ। ਫਰਵਰੀ 1906 ਨੂੰ ਮਿਦਨਾਪੁਰ ਇਕ ਉਦਯੋਗ ਤੇ ਖੇਤੀਬਾੜੀ ਲਗੀ ਪ੍ਰਦਰਸ਼ਨੀ ਨੂੰ ਸੈਂਕੜੇ ਲੋਕ ਵੇਖਣ ਆ ਰਹੇ ਸਨ ਤੇ ਬੋਸ ਉਥੇ ਕ੍ਰਾਂਤੀਕਾਰੀ ਸਤਿੰਦਰ ਨਾਥ ਦੇ ਲਿਖੇ ਪੈਂਫਲਿਟ ‘ਸੋਨਾਰ ਬਾਂਗਲਾ’ ਵੰਡ ਰਿਹਾ ਸੀ ਤੇ ਇਕ ਸਿਪਾਹੀ ਨੇ ਆ ਕੇ ਫੜ ਲਿਆ, ਉਹ ਉਸਦੇ ਮੂੰਹ ‘ਤੇ ਮੁੱਕਾ ਮਾਰ ਕੇ ਉਹ ਭੱਜ ਗਿਆ।

27/2/06 ਨੂੰ ਦੁਬਾਰਾ ਫੜਿਆ ਗਿਆ ਫੇਰ ਧੋਖਾ ਦੇ ਕੇ ਨਿਕਲ ਗਿਆ।ਫੇਰ ਫੜੇ ਜਾਣ ਤੇ ਦੋ ਮਹੀਨੇ ਦੀ ਸਜ਼ਾ ਹੋਈ ਤੇ 16/5/06 ਨੂੰ ਰਿਹਾਅ ਹੋ ਗਿਆ।6/12/ 1907 ਨੂੰ ਨਰੈਣਗੜ ਰੇਲਵੇ ਸ਼ਟੇਸਨ ‘ਤੇ ਗਵਰਨਰ ਦੀ ਟਰੇਨ ‘ਤੇ ਬੰਬ ਸੁੱਟਿਆ ਪਰ ਉਹ ਬਚ ਗਿਆ।

1907 ਵਿੱਚ ਦੋ ਅੰਗਰੇਜ਼ਾਂ ਵਾਟਸਨ ਤੇ ਪੈਂਫਾਲਟ ਫੂਲਰ ਤੇ ਕੀਤਾ ਹਮਲਾ ਨਕਾਮ ਰਿਹਾ। ਯੁਗਾਂਤਰ ਸੰਮਤੀ ਨੇ ਪਰਫੂਲ ਕੁਮਾਰ ਚਾਕੀ ਤੇ ਬੋਸ ਨੂੰ ਪਿਸਤੌਲ ਤੇ ਬੰਬ ਦੇ ਕੇ ਜੱਜ ਕਿੰਗਸਫੋਰਡ ਨੂੰ ਮਾਰਨ ਦੀ ਜੁੰਮੇਵਾਰੀ ਸੌਂਪੀ, ਕਿਉਕਿ ਇਸ ਜੱਜ ਨੇ ਬੰਗਾਲ ਦੀ ਵੰਡ ਦੇ ਵਿਰੋਧ ਵਿੱਚ ਲੋਕਾਂ ਤੇ ਕ੍ਰਾਂਤੀਕਾਰੀਆਂ ਨੂੰ ਸਖਤ ਸ਼ਜਾਵਾਂ ਦਿੱਤੀਆਂ ਸਨ।

ਉਸਨੂੰ ਤਰੱਕੀ ਦੇ ਕੇ ਮੁਜਫ਼ਰਪੁਰ ਦਾ ਜਿਲਾ ਸ਼ੈਸਨ ਜੱਜ ਬਣਾ ਕੇ ਭੇਜ ਦਿੱਤਾ ਸੀ। ਬੋਸ ‘ਤੇ ਚਾਕੀ ਨੇ ਜੱਜ ਦੇ ਬੰਗਲੇ ਤੇ ਬਘੀਆਂ ਦਾ ਨਿਰੀਖਣ ਕਰਦੇ ਰਹੇ ਤੇ ਇਕ ਦਿਨ ਹਨੇਰੇ ਵਿੱਚ ਭੁਲੇਖੇ ਨਾਲ ਜੱਜ ਦੀ ਅਗਲੀ ਬਘੀ ਤੇ ਬੰਬ ਸੁੱਟ ਦਿਤਾ ਪਰ ਉਹ ਬਚ ਗਿਆ।

ਰਾਤੋ ਰਾਤ ਨੰਗੇ ਪੈਂਰੀ 24 ਮੀਲ ਦੂਰ ਨਿਕਲ ਗਏ। ਆਖਰ ਉਹਨਾਂ ਪਿੱਛੇ ਲੱਗੀ ਪੁਲਿਸ ਨੇ ਬੋਸ ਨੂੰ ਗ੍ਰਿਫਤਾਰ ਕਰ ਲਿਆ ਤੇ ਚਾਕੀ ਨੇ ਖੁਦ ਨੂੰ ਗੋਲੀ ਮਾਰ ਲਈ। 11/8/1908 ਨੂੰ ਇਸ ਯੋਧੇ ਨੂੰ ਮੁਜਫਰਪੁਰ ਜੇਲ ਵਿੱਚ ਫਾਂਸੀ ਦੇ ਦਿਤੀ।

- Advertisement -
Share this Article
Leave a comment