ਸਾਊਥ ਕੋਰੀਆ : ਕੋਈ ਵੀ ਜਦੋਂ ਕਿਤੇ ਬਾਹਰ ਜਾਂਦਾ ਹੈ ਤਾਂ ਉਹ ਸ਼ਾਮ ਨੂੰ ਰਾਤ ਗੁਜ਼ਾਰਨ ਲਈ ਸਭ ਤੋ ਪਹਿਲਾਂ ਕੋਈ ਠੀਕ ਠਾਕ ਰੇਟ ਵਾਲਾ ਕਮਰਾ ਲੱਭਦਾ ਹੈ। ਪਰ ਕੀ ਕਦੀ ਤੁਸੀਂ ਸੋਚਿਆ ਹੈ ਕਿ ਉਸ ਹੋਟਲ ‘ਚ ਜਿੱਥੇ ਤੁਸੀਂ ਰਾਤ ਗੁਜ਼ਾਰਨੀ ਹੈ ਉੱਥੇ ਤੁਹਾਡੇ ਕਮਰੇ ‘ਚ ਕੋਈ ਸੀਸੀਟੀਵੀ ਕੈਮਰਾ ਵੀ ਤੁਹਾਡੀਆਂ ਨਜ਼ਰਾਂ ਤੋਂ ਬਚਾ ਕੇ ਲਗਾਇਆ ਗਿਆ ਹੋ ਸਕਦਾ ਹੈ? ਜੋ ਕਿ ਤੁਹਾਡੇ ਨਿੱਜੀ ਪਲਾਂ ਨੂੰ ਕੈਦ ਕਰ ਸਕੇ। ਅਜਿਹੀਆਂ ਹੀ ਘਟਨਾਵਾਂ ਅੱਜ ਕੱਲ ਬਹੁਤ ਸਾਹਮਣੇ ਆ ਰਹੀਆਂ ਹਨ। ਜਿਸ ਦੇ ਚਲਦਿਆਂ ਅੱਜ ਇਹ ਮਾਮਲਾ ਸਾਹਮਣੇ ਆਇਆ ਹੈ ਸਾਊਥ ਕੋਰੀਆ ਦੀ ਰਾਜਧਾਨੀ ਸਿਓਲ ‘ਚ ਜਿੱਥੋ ਦੇ 30 ਹੋਟਲਾਂ ਦੇ 42 ਕਮਰਿਆਂ ‘ਚ ਅਜਿਹੇ ਕੈਮਰੇ ਲਗਾਏ ਗਏ ਸਨ ਜੋ ਰਾਤ ਦੇ ਕੁਝ ਨਿੱਜੀ ਪਲਾਂ ਨੂੰ ਕੈਦ ਕਰਦੇ ਸਨ ਅਤੇ ਇੱਥੇ ਹੀ ਬੱਸ ਨਹੀਂ ਬਲਕਿ ਉਨ੍ਹਾਂ ਵੀਡੀਓ ਨੂੰ ਨੈੱਟ ‘ਤੇ ਲਾਈਵ ਵੀ ਕੀਤਾ ਜਾਂਦਾ ਸੀ।
ਦੱਸ ਦਈਏ ਕਿ ਇਨ੍ਹਾਂ ਹੋਟਲਾਂ ‘ਚ ਪਹਿਲਾਂ ਕੈਮਰਿਆਂ ਨੂੰ ਹੇਅਰਡਰਾਈਡਰ ਹੋਲਡਰ, ਕੰਧ ਸਾਕਟ ਅਤੇ ਡਿਜੀਟਲ ਟੀਵੀ ਬੌਕਸ ਵਿੱਚ ਚੰਗੀ ਤਰ੍ਹਾਂ ਫਿੱਟ ਕੀਤਾ ਗਿਆ ਸੀ ਅਤੇ ਫਿਰ ਰਾਤ ਨੂੰ ਇਸ ਵਿੱਚ ਕੈਦ ਹੋਏ ਪਲਾਂ ਨੂੰ ਵੀਡੀਓ ਰੂਪ ਵਿੱਚ ਵੇਚਿਆ ਵੀ ਜਾਂਦਾ ਸੀ। ਜਾਣਕਾਰੀ ਮੁਤਾਬਿਕ ਇੱਥੋਂ ਦੇ ਇੱਕ ਨਿੱਜੀ ਹੋਟਲ ‘ਚ ਜਿੱਥੇ ਸਾਰੇ ਹੀ ਮਰਦ ਕੰਮ ਕਰਦੇ ਹਨ ਉਹ ਜਿਵੇਂ ਤਿਵੇਂ ਕਰਕੇ ਮਹਿਲਾਵਾਂ ਦੀਆਂ ਕੁਝ ਨਿੱਜੀ ਤਸਵੀਰਾਂ ਲੈ ਲੈਂਦੇ ਹਨ ਅਤੇ ਫਿਰ ਇੰਟਰਨੈੱਟ ਜਰੀਏ ਵਾਇਰਲ ਕਰ ਦਿੰਦੇ ਸਨ ਅਤੇ ਇਸ ਸਬੰਧੀ ਪਤਾ ਲੱਗਣ ‘ਤੇ ਜਦੋਂ ਜਾਂਚ ਕੀਤੀ ਗਈ ਤਾਂ 42 ਅਜਿਹੇ ਕੈਮਰਿਆਂ ਨੂੰ ਹੇਅਰਡਰਾਈਡਰ ਹੋਲਡਰ, ਕੰਧ ਸਾਕਟ ਅਤੇ ਡਿਜੀਟਲ ਟੀਵੀ ਬੌਕਸ ਵਿੱਚ ਚੰਗੀ ਤਰ੍ਹਾਂ ਫਿੱਟ ਕੀਤਾ ਗਏ ਮਿਲੇ ਜਿਹੜੇ ਕਿ ਦਿਨ ਰਾਤ ਕਮਰਿਆਂ ‘ਚੋਂ ਲਾਈਵ ਵੀਡੀਓ ਇੰਟਰਨੈਟ ‘ਤੇ ਵਾਇਰਲ ਕਰਦੇ ਸਨ। ਖ਼ਬਰ ਮੁਤਾਬਿਕ ਜਿਸ ਵੈੱਬਸਾਈਟ ‘ਤੇ ਇਹ ਵੀਡੀਓ ਅਪਲੋਡ ਕੀਤੀਆ ਜਾਂਦੀਆਂ ਸਨ ਉਸ ਨੂੰ ਤਕਰੀਬਨ 4 ਹਜ਼ਾਰ ਲੋਕਾਂ ਵੱਲੋਂ ਸਬਸਕ੍ਰਈਬ ਕੀਤਾ ਹੋਇਆ ਹੈ।
ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਹੜੇ ਵੀਡੀਓ ਕਲਿੱਪ ਵੈਬਸਾਈਟ ਤੋਂ ਪ੍ਰਾਪਤ ਹੋਏ ਹਨ ਉਸ ਤੋਂ ਪਤਾ ਚਲਦਾ ਹੈ ਕਿ ਹੁਣ ਤੱਕ 800 ਦੇ ਕਰੀਬ ਲੋਕਾਂ ਦੇ ਨਿੱਜੀ ਵੀਡੀਓ ਅਪਲੋਡ ਕੀਤੇ ਜਾ ਚੁੱਕੇ ਹਨ। ਪੁਲਿਸ ਨੇ ਇਸ ਮਾਮਲੇ ‘ਤੇ ਕਾਰਵਾਈ ਕਰਦਿਆਂ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।