US Presidential elections 2024: ਕਮਲਾ ਹੈਰਿਸ ਜਾਂ ਟਰੰਪ ਕਿਸ ਦਾ ਵਧ ਰਿਹੈ ਸਮਰਥਨ ? ਕੀ ਟਰੰਪ ‘ਤੇ ਹਮਲੇ ਦਾ ਪਿਆ ਅਸਰ?

Global Team
3 Min Read

ਵਾਸ਼ਿੰਗਟਨ: ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ, ਜਿਸ ਦੇ ਲਗਭਗ 48 ਦਿਨਾਂ ਬਾਅਦ ਅਮਰੀਕੀ ਵੋਟਰ ਆਪਣਾ ਅਗਲਾ ਰਾਸ਼ਟਰਪਤੀ ਚੁਣਨ ਲਈ ਵੋਟ ਕਰਨਗੇ। ਅਮਰੀਕੀ ਰਾਸ਼ਟਰਪਤੀ ਚੋਣ ਦੇ ਨਤੀਜੇ ਬਹੁਤ ਖਾਸ ਹੋਣਗੇ ਕਿਉਂਕਿ ਜੇਕਰ ਕਮਲਾ ਹੈਰਿਸ ਜਿੱਤ ਜਾਂਦੀ ਹੈ ਤਾਂ ਅਮਰੀਕਾ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ ਮਿਲੇਗੀ, ਉੱਥੇ ਹੀ ਜੇਕਰ ਡੋਨਾਲਡ ਟਰੰਪ ਜਿੱਤਦੇ ਹਨ ਤਾਂ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੋਵੇਗਾ।

ਹਾਲਾਂਕਿ ਚੋਣ ਨਤੀਜਿਆਂ ਤੋਂ ਪਹਿਲਾਂ ਆ ਰਹੇ ਸਰਵੇਖਣ ‘ਤੇ ਨਜ਼ਰ ਮਾਰੀਏ ਤਾਂ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਆਪਣੇ ਵਿਰੋਧੀ ਡੋਨਾਲਡ ਟਰੰਪ ਤੋਂ ਕਾਫੀ ਅੱਗੇ ਹਨ। ਕਰੀਬ ਦੋ ਮਹੀਨਿਆਂ ‘ਚ ਟਰੰਪ ‘ਤੇ ਦੋ ਵਾਰ ਜਾਨਲੇਵਾ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਪਰ ਅਮਰੀਕੀ ਰਾਸ਼ਟਰਪਤੀ ਚੋਣ ਸਰਵੇਖਣ ‘ਚ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ।

ਕਮਲਾ ਹੈਰਿਸ ਨੂੰ 50% ਸਮਰਥਨ 

ਨਿਊਯਾਰਕ ਟਾਈਮਜ਼ ਦੇ ਅਨੁਸਾਰ, ਕਮਲਾ ਹੈਰਿਸ ਔਸਤ ਰਾਸ਼ਟਰੀ ਪੋਲਿੰਗ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ 4 ਅੰਕ ਅੱਗੇ ਹਨ। ਨਿਊਯਾਰਕ ਟਾਈਮਜ਼ ਮੁਤਾਬਕ ਜੇਕਰ ਦੇਸ਼ ਭਰ ਦੇ ਕਈ ਸਰਵੇਖਣਾਂ ਦਾ ਔਸਤਨ ਲਿਆ ਜਾਵੇ ਤਾਂ ਕਮਲਾ ਹੈਰਿਸ ਨੂੰ 50 ਫੀਸਦੀ ਵੋਟਰਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ, ਜਦਕਿ ਡੋਨਾਲਡ ਟਰੰਪ ਨੂੰ 46 ਫੀਸਦੀ ਲੋਕਾਂ ਦਾ ਸਮਰਥਨ ਹਾਸਲ ਹੈ।

- Advertisement -

ਏਬੀਸੀ ਨਿਊਜ਼/538 ਦੇ ਰਾਸ਼ਟਰੀ ਸਰਵੇਖਣ ਵਿੱਚ ਕਮਲਾ ਹੈਰਿਸ ਡੋਨਾਲਡ ਟਰੰਪ ਤੋਂ ਅੱਗੇ ਹਨ, ਹਾਲਾਂਕਿ ਇੱਥੇ ਦੋਵਾਂ ਵਿਚਕਾਰ ਦੂਰੀ ਥੋੜ੍ਹੀ ਘੱਟ ਹੈ। ਹੈਰਿਸ ਨੂੰ ਜਿੱਥੇ 48 ਫੀਸਦੀ ਵੋਟ ਮਿਲਦੇ ਨਜ਼ਰ ਆ ਰਹੇ ਹਨ, ਉਥੇ ਹੀ ਇਸ ਸਰਵੇ ‘ਚ ਟਰੰਪ ਨੂੰ 45 ਫੀਸਦੀ ਵੋਟ ਮਿਲੇ ਹਨ। ਹੁਣ ਜਦੋਂ ਰਾਸ਼ਟਰਪਤੀ ਚੋਣਾਂ ਲਈ ਸਿਰਫ਼ ਡੇਢ ਮਹੀਨਾ ਬਚਿਆ ਹੈ ਤਾਂ ਸਰਵੇਖਣ ਦੇ ਨਤੀਜੇ ਰਿਪਬਲਿਕਨ ਪਾਰਟੀ ਅਤੇ ਡੋਨਾਲਡ ਟਰੰਪ ਲਈ ਚੰਗੇ ਸੰਕੇਤ ਨਹੀਂ ਹਨ।

ਜੇਐਲ ਪਾਰਟਨਰਜ਼ ਅਤੇ ਡੇਲੀਮੇਲ ਦੇ ਤਾਜ਼ਾ ਸਰਵੇਖਣ ਵਿੱਚ ਇੱਕ ਹਜ਼ਾਰ ਸੰਭਾਵੀ ਵੋਟਰਾਂ ਨੇ ਹਿੱਸਾ ਲਿਆ। ਇਹ ਸਰਵੇਖਣ 11 ਤੋਂ 16 ਸਤੰਬਰ ਦਰਮਿਆਨ ਕੀਤਾ ਗਿਆ ਸੀ। ਇਸ ਦੇ ਨਤੀਜਿਆਂ ਮੁਤਾਬਕ ਕਮਲਾ ਹੈਰਿਸ ਨੂੰ 43 ਫੀਸਦੀ ਵੋਟਾਂ ਮਿਲੀਆਂ ਹਨ ਜਦਕਿ ਟਰੰਪ ਨੂੰ 42 ਫੀਸਦੀ ਵੋਟਾਂ ਮਿਲੀਆਂ ਹਨ, ਹਾਲਾਂਕਿ ਇਹ ਅੰਤਰ ਬਹੁਤ ਘੱਟ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ‘ਚ ਘੱਟ ਕੀਤਾ ਜਾ ਸਕਦਾ ਹੈ।

ਜੇਕਰ ਸਰਵੇਖਣ ਸਹੀ ਸਾਬਤ ਹੁੰਦਾ ਹੈ ਤਾਂ ਕੀ ਹੋਵੇਗਾ?

ਜੇਕਰ ਇਨ੍ਹਾਂ ਸਰਵੇਖਣਾਂ ਦੇ ਅੰਕੜਿਆਂ ਨੂੰ ਨਤੀਜਿਆਂ ਵਿੱਚ ਬਦਲਿਆ ਜਾਵੇ ਤਾਂ ਕਮਲਾ ਹੈਰਿਸ ਨੂੰ ਚੋਣਾਂ ਵਿੱਚ ਆਸਾਨੀ ਨਾਲ ਬਹੁਮਤ ਮਿਲ ਜਾਵੇਗਾ। ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਲਈ 270 ਇਲੈਕਟੋਰਲ ਕਾਲਜ ਵੋਟਾਂ ਦੀ ਲੋੜ ਹੁੰਦੀ ਹੈ, ਇਸ ਲਈ ਜੇਕਰ ਵੋਟਰਾਂ ਦਾ ਮੂਡ ਅਜਿਹਾ ਹੀ ਰਿਹਾ ਤਾਂ ਕਮਲਾ ਹੈਰਿਸ ਨੂੰ 308 ਇਲੈਕਟੋਰਲ ਕਾਲਜ ਵੋਟਾਂ ਮਿਲਣਗੀਆਂ। ਇਸ ਦੇ ਨਾਲ ਹੀ ਜੇਕਰ ਚੋਣਾਂ ਜ਼ਮੀਨੀ ਹਕੀਕਤ ਨੂੰ ਸਮਝਣ ‘ਚ ਸਫਲ ਨਹੀਂ ਹੁੰਦੀਆਂ ਹਨ ਤਾਂ ਟਰੰਪ ਦੂਜੀ ਵਾਰ ਸਰਕਾਰ ਬਣਾ ਸਕਦੇ ਹਨ।

 

- Advertisement -
Share this Article
Leave a comment