ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ 49 ਵਿਅਕਤੀਆਂ ਦੇ ਮਾਰੇ ਜਾਣ ਤੇ 20 ਹੋਰ ਦੇ ਬੁਰੀ ਤਰ੍ਹਾਂ ਫੱਟੜ ਹੋਣ ਤੋਂ ਬਾਅਦ ਦੇਸ਼ ਵਿੱਚ ਰਹਿ ਰਹੇ ਭਾਰਤੀ ਮੂਲ ਦੇ 9 ਵਿਅਕਤੀ ਲਾਪਤਾ ਹਨ।
ਇਹ ਜਾਣਕਾਰੀ ਨਿਊ ਜ਼ੀਲੈਂਡ ਵਿੱਚ ਭਾਰਤੀ ਦੂਤ ਸੰਜੀਵ ਕੋਹਲੀ ਨੇ ਇੱਕ ਟਵੀਟ ਰਾਹੀਂ ਦਿੱਤੀ। ਪ੍ਰਧਾਨ ਮੰਤਰੀ ਜੈਸਿੰਦਾ ਆਰਡਰਨ ਨੇ ਗੋਲੀਬਾਰੀ ਦੀ ਉਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਇਸ ਨੂੰ ਦੇਸ਼ ਦੀ ਹੁਣ ਤੱਕ ਦਾ ਸਭ ਤੋਂ ਭੈੜਾ ਸਮੂਹਕ ਕਤਲੇਆਮ ਕਰਾਰ ਦਿੱਤਾ ਹੈ। ਹਮਲਾਵਰ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਮਸਜਿਦ ਦੇ ਇੱਕ–ਇੱਕ ਕਮਰੇ ਤੇ ਹਾਲ ਕਮਰੇ ਵਿੱਚ ਦਾਖਲ ਹੋਇਆ ਤੇ ਉਸ ਨੇ ਹਰੇਕ ਵਿਅਕਤੀ ਦੇ ਕੋਲ ਜਾ–ਜਾ ਕੇ ਗੋਲੀਆਂ ਜਾ ਕੇ ਸਭ ਨੂੰ ਖ਼ਤਮ ਕੀਤਾ।
ਉਹ ਅੱਤਵਾਦੀ ਆਸਟ੍ਰੇਲੀਆ ਦਾ ਹੈ ਤੇ ਉਸ ਨੇ ਪ੍ਰਵਾਸੀਆਂ ਨੂੰ ‘ਹਮਲਾਵਰ’ ਕਰਾਰ ਦਿੰਦਿਆਂ ਆਪਣਾ ਇੱਕ ਮੈਨੀਫ਼ੈਸਟੋ ਵੀ ਟਵਿਟਰ ਉੱਤੇ ਸ਼ੇਅਰ ਕੀਤਾ ਤੇ ਉਸ ਤੋਂ ਬਾਅਦ ਹੀ ਉਹ ਮਸਜਿਦਾਂ ਵਿੱਚ ਹਮਲਾ ਕਰਨ ਲਈ ਗਿਆ। ਪੁਲਿਸ ਨੇ ਹੁਣ ਤੱਕ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚੋਂ ਇੱਕ ਵਿਰੁੱਧ ਕਤਲ ਦੇ ਇਲਜ਼ਾਮ ਵੀ ਲੱਗੇ ਹਨ।
ਨਿਊਜ਼ੀਲੈਂਡ ਕ੍ਰਾਈਸਟਚਰਚ ਮਸਜਿਦਾਂ ’ਤੇ ਹਮਲੇ ਪਿੱਛੋਂ 9 ਭਾਰਤੀ ਲਾਪਤਾ
Leave a comment
Leave a comment