ਹੁਣ ਰਾਮ ਰਹੀਮ ਦਾ ਜੇਲ੍ਹ ‘ਚੋਂ ਬਾਹਰ ਆਉਣਾ ਹੋਇਆ ਔਖਾ, ਪੁਰਾਣੇ ਚੇਲੇ ਨੇ ਫਿਰ ਫਸਾ ਲਿਆ ਰਾਮ ਰਹੀਮ, ਡੇਰਾ ਪ੍ਰੇਮੀਆਂ ਦੀਆਂ ਖੁਸ਼ੀਆਂ ਨੂੰ ਲੱਗਿਆ ਗ੍ਰਹਿਣ, ਦੇਖੋ ਵੀਡੀਓ

TeamGlobalPunjab
3 Min Read

ਚੰਡੀਗੜ੍ਹ : ਚੜ੍ਹਦੇ ਸਾਲ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 42 ਦਿਨਾਂ ਲਈ ਜੇਲ੍ਹ ਤੋਂ ਬਾਹਰ ਲਿਆਉਣ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਹੋਈ ਪਈ ਹੈ। ਜੇਲ੍ਹ ਪ੍ਰਸ਼ਾਸਨ ਜਿੱਥੇ ਰਾਮ ਰਹੀਮ ਦੀ ਪੈਰੋਲ ਅਰਜ਼ੀ ‘ਤੇ ਕਾਰਵਾਈ ਕਰ ਰਿਹਾ ਹੈ, ਉੱਥੇ ਹਰਿਆਣਾ ਸਰਕਾਰ ਦੇ ਮੰਤਰੀ ਵੀ ਆਪਣਾ ਜ਼ੋਰ ਲਾ ਰਹੇ ਹਨ। ਦੱਸਣਯੋਗ ਹੈ ਕਿ ਰਾਮ ਰਹੀਮ ਨੇ ਹਰਿਆਣਾ ਸਰਕਾਰ ਤੋਂ ਖੇਤੀ ਕਰਨ ਲਈ ਪੈਰੋਲ ਮੰਗੀ ਹੈ। ਰਾਮ ਰਹੀਮ ਦੀ ਇਹ ਵਜ੍ਹਾ ਸੁਣਨ ਤੋਂ ਬਾਅਦ ਜਿੱਥੇ ਹੋਰਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਉੱਥੇ ਡੇਰਾ ਸਿਰਸਾ ‘ਚ ਸਾਧੂ ਰਹੇ ਗੁਰਦਾਸ ਸਿੰਘ ਤੂਰ ਨਾਮਕ ਵਿਅਕਤੀ ਨੇ ਵੀ ਇਸ ਪੈਰੋਲ ‘ਤੇ ਇਤਰਾਜ਼ ਜਾਹਿਰ ਕੀਤਾ ਗਿਆ ਹੈ। ਤੂਰ ਦਾ ਕਹਿਣਾ ਹੈ ਕਿ ਜੇਕਰ ਰਾਮ ਰਹੀਮ ਜੇਲ੍ਹ ‘ਚੋਂ ਬਾਹਰ ਆਉਂਦਾ ਤਾਂ ਇਸ ਨਾਲ ਮਾਹੌਲ ਖਰਾਬ ਹੋ ਸਕਦਾ ਹੈ। ਗੁਰਦਾਸ ਸਿੰਘ ਤੂਰ ਨੇ ਦੋਸ਼ ਲਾਇਆ ਕਿ ਜਿਹੜੀ ਖੇਤੀ ਦਾ ਰਾਮ ਰਹੀਮ ਬਹਾਨਾ ਲਾ ਰਿਹਾ ਹੈ, ਉਹ ਤਾਂ ਕਦੀ ਉਸ ਨੇ ਕੀਤੀ ਹੀ ਨਹੀਂ।

ਗੁਰਦਾਸ ਸਿੰਘ ਤੂਰ ਨੇ ਰਾਮ ਰਹੀਮ ‘ਤੇ ਦੋਸ਼ ਲਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਰਾਮ ਰਹੀਮ ਨੇ ਜੇਕਰ ਕਦੀ ਖੇਤੀ ਕੀਤੀ ਵੀ ਹੈ ਤਾਂ ਉਹ ਸਿਰਫ ਖੇਤੀ ਦੇ ਨਾਂ ‘ਤੇ ਐਕਟਿੰਗ (ਨਾਟਕ) ਕੀਤੀ ਹੈ। ਤੂਰ ਅਨੁਸਾਰ ਰਾਮ ਰਹੀਮ ਤਾਂ ਫਿਲਮਾਂ ਬਣਾਉਣ ‘ਚ ਹੀ ਬਿਜ਼ੀ (ਵਿਅਸਤ) ਰਹਿੰਦਾ ਸੀ ਤੇ ਜਿਹੜੀ ਖੇਤੀ ਦਾ ਇਹ ਹਵਾਲਾ ਦੇ ਰਿਹਾ ਹੈ ਉਹ ਤਾਂ ਇਸ ਦੇ ਜੇਲ੍ਹ ‘ਚ ਜਾਣ ਤੋਂ ਬਾਅਦ ਵੀ ਚੰਗੀ ਤਰ੍ਹਾਂ ਹੋ ਰਹੀ ਹੈ। ਤੂਰ ਨੇ ਦੋਸ਼ ਲਾਇਆ ਕਿ ਇਸ ਤਰ੍ਹਾਂ ਦਾ ਬਹਾਨਾ ਬਣਾ ਕੇ ਇਹ ਬਾਹਰ ਆ ਕੇ ਕੁਝ ਕਰਨਾ ਚਾਹੁੰਦਾ ਹੈ।

ਗੁਰਦਾਸ ਤੂਰ ਨੇ ਮੌੜ ਮੰਡੀ ਬੰਬ ਧਮਾਕੇ ਸਬੰਧੀ ਖੁਲਾਸਾ ਕਰਦਿਆਂ ਕਿਹਾ ਕਿ ਇਸ ਬੰਬ ਧਮਾਕੇ ‘ਚ ਰਾਮ ਰਹੀਮ ਦਾ ਹੱਥ ਹੈ ਤੇ ਇਸ ਧਮਾਕੇ ਲਈ ਜੋ ਕਾਰ ਵਰਤੀ ਗਈ ਸੀ, ਉਹ ਕਾਰ ਡੇਰਾ ਸਿਰਸਾ ‘ਚ ਹੀ ਤਿਆਰ ਹੋਈ ਸੀ। ਤੂਰ ਨੇ ਰਾਮ ਰਹੀਮ ਨੂੰ ਅੱਤਵਾਦੀ ਕਰਾਰ ਦਿੰਦਿਆਂ ਕਿਹਾ ਕਿ ਇਹ ਵੱਡੇ ਪੈਮਾਨੇ ‘ਤੇ ਇਸ ਤਰ੍ਹਾਂ ਦੇ ਗਲਤ ਕੰਮ ਕਰ ਰਿਹਾ ਸੀ। ਤੂਰ ਨੇ ਕਿਹਾ ਕਿ ਡੇਰਾ ਮੁਖੀ ਇਸ ਤਰ੍ਹਾਂ ਦਾ ਆਦਮੀ ਹੈ ਜਿਹੜਾ ਕਿ ਕਦੀ ਵੀ ਆਪਣੀ ਜ਼ੁਬਾਨ ‘ਤੇ ਖਰਾ ਨਹੀਂ ਉਤਰਿਆ।

ਦੱਸ ਦਈਏ ਕਿ ਸਾਧਵੀਆਂ ਨਾਲ ਜਬਰ ਜਨਾਹ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਮਾਮਲੇ ‘ਚ ਰਾਹ ਰਹੀਮ ਸੁਨਾਰੀਆ ਜੇਲ੍ਹ ਸਜ਼ਾ ਕੱਟ ਰਿਹਾ ਹੈ ਅਤੇ ਉਸਨੇ ਖੇਤੀਬਾੜੀ ਕਰਨ ਦਾ ਹਵਾਲੇ ਦਿੰਦੇ ਹੋਏ ਪੈਰੋਲ ਦੀ ਮੰਗ ਕੀਤੀ ਹੈ। ਜਿਸ ਬਾਰੇ ਪ੍ਰਸ਼ਾਸਨ ਨੇ ਬੀਤੇ ਦਿਨੀਂ ਖੁਲਾਸਾ ਕੀਤਾ ਸੀ ਕਿ ਰਾਮ ਰਹੀਮ ਡੇਰੇ ਦੀ ਕਿਸੇ ਵੀ ਜ਼ਮੀਨ ਦਾ ਕਾਸ਼ਤਕਾਰ ਨਹੀਂ ਹੈ।

- Advertisement -

ਗੁਰਦਾਸ ਸਿੰਘ ਤੂਰ ਨੇ ਇੱਥੇ ਬੋਲਦਿਆਂ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ। ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/dJFk1z9GHIw

Share this Article
Leave a comment