ਕੋਰੋਨਾਵਾਇਰਸ : ਪੰਜਾਬੀ ਗਾਇਕ ਨੇ ਇਕੱਠੇ ਹੋ ਕੇ ਜੰਗ ਲੜਨ ਦੀ ਕੀਤੀ ਅਪੀਲ

TeamGlobalPunjab
2 Min Read

ਨਿਊਜ਼ ਡੈਸਕ :  ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਜਾਨਲੇਵਾ ਕੋਰੋਨਾਵਾਇਰਸ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਗੁਰਦਾਸ ਮਾਨ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਹਾਲਾਤ ਬਹੁਤ ਤਲਖ ਬਣੇ ਹੋਏ ਹਨ ਤੇ ਇਸ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਸਿਰਫ ਇੱਕ ਦੇਸ਼ ਨੂੰ ਨਹੀਂ ਬਲਕਿ ਪੂਰੀ ਦੁਨੀਆ ਨੂੰ ਇੱਕਠੇ ਹੋ ਕੇ ਸੋਚਣ ਦੀ ਲੋੜ ਹੈ।

ਗੁਰਦਾਸ ਮਾਨ ਨੇ ਕਿਹਾ ਕਿ ਹਰ ਇੱਕ ਡਾਕਟਰ, ਸਫਾਈ ਕਰਮਚਾਰੀ, ਪੁਲੀਸ ਕਰਮਚਾਰੀ ਅਤੇ ਹਸਪਤਾਲ ਦੀਆਂ ਨਰਸਾਂ ਆਪਣੀ ਡਿਊਟੀ ਲਈ ਵਚਨਬੱਧ ਹਨ ਤੇ ਇਸ ਮਹਾਂਮਾਰੀ ਵਿਰੁੱਧ ਇੱਕ ਫੌਜੀ ਦੀ ਤਰ੍ਹਾਂ ਲੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਇਨ੍ਹਾਂ ਯੋਧਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਗੁਰਦਾਸ ਮਾਨ ਨੇ ਇਸ ਸਮੇਂ ਪੈਦਾ ਹੋਈ ਸਥਿਤੀ ਵਿੱਚ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਲਈ ਵੀ ਕਿਹਾ।

ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਸਥਿਤੀ ਅਜੇ ਕੰਟਰੋਲ ਵਿੱਚ ਹੈ ਤੇ ਲੋਕ ਇਸ ਸਮੇਂ ਆਪਣੇ ਘਰਾਂ ਅੰਦਰ ਰਹਿ ਕੇ ਹੀ ਕੋਰੋਨਾ ਵਿਰੁੱਧ ਜੰਗ ਵਿੱਚ ਸਹਿਯੋਗ ਕਰਨ ਅਤੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਆਪਣੇ ਅੰਦਰ ਇਨਸਾਨੀਅਤ ਪੈਦਾ ਕਰਕੇ ਮਨੁੱਖਤਾ ਨੂੰ ਬਚਾਉੇਣ ਦੀ ਲੋੜ ਹੈ। ਗੁਰਦਾਸ ਮਾਨ ਨੇ ਕਿਹਾ ਕਿ ਪੂਰੀ ਦੁਨੀਆ ਇੱਕ ਪਰਿਵਾਰ ਦੇ ਸਮਾਨ ਹੈ ਤੇ ਸਾਨੂੰ ਸਭ ਨੂੰ ਮਿਲ ਕੇ ਇਸ ਪਰਿਵਾਰ (ਪੂਰੀ ਦੁਨੀਆ) ਨੂੰ ਬਚਾਉਣ ਦੀ ਲੋੜ ਹੈ।

https://www.facebook.com/PunjabPoliceIndia/posts/667170050493166?__tn__=-R

- Advertisement -


Share this Article
Leave a comment