ਸੈਨ ਹੋਜ਼ੇ ਵੈਲੀ ਰੇਲ ਯਾਰਡ ‘ਚ ਹੋਈ ਗੋਲੀਬਾਰੀ, ਪਿਤਾ ਨੇ ਦਸਿਆ ਕਿਵੇਂ ਹੋਇਆ ਤਪਤੇਜ ਸਿੰਘ ਸ਼ਹੀਦ

TeamGlobalPunjab
2 Min Read

ਕੈਲੇਫੋਰਨੀਆਂ: ਸੈਨ ਹੋਜ਼ੇ ਵੈਲੀ ਰੇਲ ਯਾਰਡ ‘ਚ ਬੁੱਧਵਾਰ ਸਵੇਰੇ ਇਕ ਕਰਮਚਾਰੀ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ।ਇਕ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸਨੇ ਵੀ ਦਮ ਤੋੜ ਦਿਤਾ।

ਜਿੰਨਾਂ ‘ਚ ਇਕ ਭਾਰਤੀ ਮੂਲ ਤਪਤੇਜ ਸਿੰਘ ਵੀ ਹੈ। ਤਪਤੇਜ ਸਿੰਘ ਦੇ ਪਿਤਾ ਭਾਈ ਸਰਬਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਹੋਰਾਂ ਦੀ ਜਾਨ ਬਚਾਉਂਦਾ ਹੀ ਕਾਤਿਲ ਦੇ ਸਾਹਮਣੇ ਆ ਗਿਆ । ਉਨ੍ਹਾਂ ਦਾ ਕਹਿਣਾ ਹੈ ਕਿ ਇਕ ਤਰ੍ਹਾਂ ਨਾਲ ਉਨ੍ਹਾਂ ਦਾ ਬੇਟਾ ਸ਼ਹੀਦ ਹੋਇਆ ਹੈ।

- Advertisement -

ਜਦੋਂ ਬੰਦੂਕਧਾਰੀ ਬਿਲਡਿੰਗ ‘ਚ ਦਾਖਲ ਹੋਇਆ ਉਦੋਂ ਤਪਤੇਜ ਨੇ ਸਾਰਿਆਂ ਨੂੰ  ਆਪਣੀ ਬਿਲਡਿੰਗ ਵਿੱਚ ਲੁੱਕ ਜਾਣ ਲਈ ਕਿਹਾ ਤੇ ਅੰਦਰੋਂ ਤਾਲਾ ਲਾਉਣ ਨੂੰ ਕਿਹਾ। ਉਹ ਹੇਠਲੀ ਬਿਲਡਿੰਗ ਵਿੱਚ ਤਾਲਾ ਲਾਉਣ ਜਾ ਰਿਹਾ ਸੀ ਕਿ ਕਾਤਿਲ ਵੀ ਉਸੇ ਵੇਲੇ ਪੌੜੀਆਂ ਚੜ੍ਹ ਆਇਆ ਤੇ ਆਹਮੋ-ਸਾਹਮਣੇ ਟਾਕਰਾ ਹੋ ਗਿਆ। ਦਸਿਆ ਗਿਆ ਕਿ ਤਪਤੇਜ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਤਪਤੇਜ ਦੇ ਪਿਤਾ ਨੇ  ਬੜੇ ਹੌਸਲਾ ਰੱਖਦੇ ਹੋਏ ਇਸਨੂੰ ਸਤਿਗੁਰ ਦਾ ਭਾਣਾ ਮੰਨਦੇ ਹੋਏ ਵਾਹਿਗੁਰੂ ਦਾ ਸਿਮਰਨ ਕਰਨ ਤੇ ਹੀ ਜ਼ੋਰ ਦਿੱਤਾ। ਤਪਤੇਜ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਹ ਲੋਕਾਂ ਦੀ ਮਦਦ ਕਰ ਕੇ ਬਹੁਤ ਖੁਸ਼ ਹੁੰਦਾ ਸੀ ਅਤੇ ਸ਼ਾਇਦ ਮਾਲਿਕ ਨੇ ਉਹਦੀ ਏਨੀ ਹੀ ਲਿਖੀ ਸੀ।

ਤਪਤੇਜ ਸਿੰਘ ਨੇਕ ਅਤੇ ਲੋਕਾਂ ਦੀ ਮਦਦ ਕਰਨ ਵਾਲਾ ਇਨਸਾਨ ਸੀ। ਉਹ ਗੁਰਦੁਆਰਾ ਸਾਹਿਬ ਫਰੀਮਾਂਟ ‘ਚ ਹਮੇਸ਼ਾ ਸੇਵਾ ਲਈ ਤਤਪਰ ਰਹਿੰਦਾ ਸੀ । ਉਸਨੂੰ ਕ੍ਰਿਕਟ ਖੇਡਣ ਦਾ ਵੀ ਸ਼ੋਂਕ ਸੀ। ਤਪਤੇਜ ਸਿੰਘ ਦੇ 19 ਮਹੀਨਿਆਂ ਦੀ ਬੱਚੀ ਅਤੇ 4 ਸਾਲ ਦਾ ਬੇਟਾ ਹੈ। ਉਸਤੋਂ ਛੋਟਾ ਇੱਕ ਭਰਾ ਅਤੇ ਭੈਣ ਵੀ ਕੈਲੇਫੋਰਨੀਆਂ ਵਿੱਚ ਹੀ ਰਹਿੰਦੇ ਹਨ।

- Advertisement -
Share this Article
Leave a comment