ਚੰਡੀਗੜ੍ਹ: ਦਿੱਗਜ ਬਾਲੀਵੁੱਡ ਅਭਿਨੇਤਾ ਆਸ਼ੂਤੋਸ਼ ਰਾਣਾ ਉਨ੍ਹਾਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹਨ ਜੋ ਆਪਣੇ ਵਿਅਸਤ ਕਾਰਜਕ੍ਰਮ ਦੇ ਬਾਵਜੂਦ ਆਪਣੇ ਪ੍ਰਸ਼ੰਸਕਾਂ ਨਾਲ ਸੰਪਰਕ ਬਣਾਈ ਰੱਖਣ ਲਈ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ। ਫੇਸਬੁੱਕ ਲਾਈਵ ਤੋਂ ਲੈ ਕੇ ਇੰਸਟਾਗ੍ਰਾਮ ਤੱਕ ਉਹ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰਾਂ ਰਾਹੀਂ ਲਗਾਤਾਰ ਚਰਚਾ ‘ਚ ਰਹਿੰਦੇ ਹਨ। ਇਸ ਵਾਰ ਆਸ਼ੂਤੋਸ਼ ਰਾਣਾ ਦਾ ਇੱਕ ਵੀਡੀਓ ਬਿਨਾਂ ਕਿਸੇ ਕਾਰਨ ਫੇਸਬੁੱਕ ਤੋਂ ਡਿਲੀਟ ਕਰ ਦਿੱਤਾ ਗਿਆ।
ਦਰਅਸਲ ਸ਼ਿਵਰਾਤਰੀ ਦੇ ਮੌਕੇ ‘ਤੇ ਸ਼ਿਵ ਭਗਤ ਆਸ਼ੂਤੋਸ਼ ਰਾਣਾ ਨੇ ਆਪਣੀ ਆਵਾਜ਼ ‘ਚ ‘ਸ਼ਿਵ ਤਾਂਡਵ’ ਗਾ ਕੇ ਵੀਡੀਓ ਬਣਾਈ ਸੀ। ਜਿਸ ਨੂੰ ਕੁਝ ਹੀ ਸਮੇਂ ‘ਚ ਕਾਫੀ ਪ੍ਰਸ਼ੰਸਾ ਮਿਲੀ। ਪਰ ਪਤਾ ਨਹੀਂ ਕੀ ਹੋਇਆ ਕਿ ਇਸ ਵੀਡੀਓ ਨੂੰ ਫੇਸਬੁੱਕ ਦੀ ਮੈਟਾ ਟੀਮ ਨੇ ਡਿਲੀਟ ਕਰ ਦਿੱਤਾ। ਇਸ ਵੀਡੀਓ ਨੂੰ ਕੁਝ ਸਮੇਂ ਬਾਅਦ ਹੀ ਫੇਸਬੁੱਕ ਨੇ ਉਸ ਦੀ ਟਾਈਮਲਾਈਨ ਤੋਂ ਹਟਾ ਦਿੱਤਾ ਸੀ। ਹੁਣ ਆਸ਼ੂਤੋਸ਼ ਰਾਣਾ ਨੇ ਫੇਸਬੁੱਕ ਦੀ ਇਸ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਸ ਬਾਰੇ ਇੱਕ ਪੋਸਟ ਲਿਖਿਆ ਹੈ।
चकित हूँ ! फ़ेसबुक @Meta ने मेरा शिव तांडव वाला विडीओ मेरी FB टाइम्लायन से हटा दिया है ! @metaindia ने ऐसा क्यों किया? ना उसमें कॉपीराइट का इशू है, ना वायलेशन का मामला है और ना ही वो FB के नियमों के विरुद्ध था।@MetaNewsroom @facebookapp
— Ashutosh Rana (@ranaashutosh10) March 2, 2022
- Advertisement -
ਆਸ਼ੂਤੋਸ਼ ਰਾਣਾ ਨੇ ਇਸ ਟਵੀਟ ਵਿੱਚ ਫੇਸਬੁੱਕ ਐਪ ਅਤੇ ਮੈਟਾ ਨਿਊਜ਼ਰੂਮ ਨੂੰ ਵੀ ਟੈਗ ਕੀਤਾ ਹੈ।ਵਰਕਫਰੰਟ ਦੀ ਗੱਲ ਕਰੀਏ ਤਾਂ ਆਸ਼ੂਤੋਸ਼ ਰਾਣਾ ਨੂੰ ਹਾਲ ਹੀ ‘ਚ ਵੈੱਬ ਸੀਰੀਜ਼ ‘ਆਰਣਯਕ’ ਅਤੇ ‘ਦਿ ਗ੍ਰੇਟ ਇੰਡੀਅਨ ਮਰਡਰ’ ‘ਚ ਦੇਖਿਆ ਗਿਆ ਸੀ।