Home / News / ਸੰਗੀਤਕਾਰ ਵਾਜਿਦ ਖਾਨ ਦੀ ਮਾਤਾ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪਾਜ਼ਿਟਿਵ

ਸੰਗੀਤਕਾਰ ਵਾਜਿਦ ਖਾਨ ਦੀ ਮਾਤਾ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪਾਜ਼ਿਟਿਵ

ਨਵੀਂ ਦਿੱਲੀ: ਸੰਗੀਤਕਾਰ ਵਾਜਿਦ ਖਾਨ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ ਸੀ ਵਾਜਿਦ ਖਾਨ 42 ਸਾਲ ਦੇ ਸਨ। ਵਾਜਿਦ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਾਲੀਵੁਡ ਹਸਤੀਆਂ ਤੋਂ ਲੈ ਕੇ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਾਜਿਦ ਖਾਨ ਵੀ ਕੋਵਿਡ – 19 ਪਾਜ਼ਿਟਿਵ ਸਨ , ਪਰ ਹਾਲੇ ਇਸਦੀ ਆਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਸਾਜਿਦ ਅਤੇ ਵਾਜਿਦ ਦੀ ਮਾਂ ਰਜਿਨਾ ਖਾਨ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ।

ਪਿੰਕਵਿਲਾ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਾਜਿਦ ਦੀ ਮਾਂ ਦਾ ਮੁੰਬਈ ਦੇ ਸੁਰਾਨਾ ਸੇਠਿਆ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ ਅਤੇ ਉਨ੍ਹਾਂ ਦਾ ਟੈਸਟ ਪਾਜ਼ਿਟਿਵ ਪਾਇਆ ਗਿਆ ਸੀ। ਵਾਜਿਦ ਖਾਨ ਦਾ ਵੀ ਇਸ ਹਸਪਤਾਲ ਵਿੱਚ ਹੀ ਕਿਡਨੀ ਦਾ ਇਲਾਜ ਚੱਲ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਵਾਜਿਦ ਦੀ ਮਾਂ ਪਹਿਲਾਂ ਹੀ ਸੰਕਰਮਿਤ ਪਾਈ ਗਈ ਸਨ, ਹੁਣ ਉਨ੍ਹਾਂ ਦੇ ਸ਼ੁਭ ਚਿੰਤਕ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ। ਵਾਜਿਦ ਦੀ ਮਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਕਿਸੇ ਮਰੀਜ਼ ਦੇ ਸੰਪਰਕ ਵਿੱਚ ਆਉਣ ਨਾਲ ਉਨ੍ਹਾਂ ਨੂੰ ਸੰਕਰਮਣ ਹੋਇਆ ਹੈ।

Check Also

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਜਲੰਧਰ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. …

Leave a Reply

Your email address will not be published. Required fields are marked *