ਸੁਖਪਾਲ ਖਹਿਰਾ ਦੀਆਂ ਵਧੀਆਂ ​​​​​​​ਮੁਸ਼ਕਲਾਂ, ਚੋਣ-ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ

Prabhjot Kaur
2 Min Read

ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨੀ ਆਪਣੇ ਸੰਸਦੀ ਹਲਕੇ ਬਠਿੰਡਾ ਵਿੱਚ ਚੋਣ-ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਮਾਨਸਾ ਦੇ ਐੱਸਡੀਐੱਮ ਅਭੀਜੀਤ ਕਪਲੀਸ਼ ਵੱਲੋਂ ਖਹਿਰਾ ਨੂੰ ਭਾਰਤੀ ਦੰਡ ਸੰਘਤਾ ਦੀ ਧਾਰਾ 188 ਅਨੁਸਾਰ ਆਦਰਸ਼ ਚੋਣ–ਜ਼ਾਬਤੇ ਦੀ ਉਲੰਘਣਾ ਕਰਨ ‘ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਐੱਸਡੀਐੱਮ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ‘ਜੇ ਕੋਈ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ, ਤਾਂ ਅਸੀਂ ਉਸ ਵਿਰੁੱਧ ਭਾਰਤੀ ਦੰਡ ਸੰਘਤਾ ਦੀ ਧਾਰਾ 188 ਅਧੀਨ ਕੇਸ ਦਰਜ ਕਰ ਸਕਦੇ ਹਾਂ ਕਿਉਂਕਿ ਇਹ ਇੱਕ ਅਪਰਾਧਕ ਜੁਰਮ ਹੈ। ਇਸ ਬਾਰੇ ਸਾਰੀਆਂ ਸਿਆਸੀ ਪਾਰਟੀਆਂ ਜਾਣਦੀਆਂ ਹਨ ਪਰ ਇੱਕ ਰਾਤ ਪਹਿਲਾਂ ਹੀ ਪੰਜਾਬੀ ਏਕਤਾ ਪਾਰਟੀ ਨੇ ਸਮੁੱਚੇ ਮਾਨਸਾ ਵਿੱਚ ਹਰ ਪਾਸੇ ਬੈਨਰ ਹੀ ਬੈਨਰ ਲਾ ਦਿੱਤੇ ਸਨ ਤੇ ਇਹ ਬੈਨਰ ਜਨਤਕ ਸੰਪਤੀਆਂ ਉੱਤੇ ਵੀ ਲਾ ਦਿੱਤੇ ਗਏ ਹਨ।’

ਹੋਰਡਿੰਗ ਲਗਾਉਣ ਤੋਂ ਪਹਿਲਾਂ ਨਗਰ ਨਿਗਮ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਤੇ ਉਸ ਦਾ ਕਿਰਾਇਆ ਅਦਾ ਕਰਨਾ ਪੈਂਦਾ ਹੈ। ਜੇ ਵਾਹਨਾਂ ਦੀ ਵਰਤੋਂ ਕਰਨੀ ਹੋਵੇ, ਤਦ ਉਨ੍ਹਾਂ ਲਈ ਵੀ ਐੱਸਡੀਐੱਮ ਜਾਂ ਇਲਾਕੇ ਦੇ ਏਆਰਓ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਪਰ ਪੰਜਾਬੀ ਏਕਤਾ ਪਾਰਟੀ ਨੇ ਅਜਿਹੀ ਕੋਈ ਇਜਾਜ਼ਤ ਨਹੀ਼ ਲਈ। ਇਹ ਯਕੀਨੀ ਤੌਰ ‘ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ।

Share this Article
Leave a comment