ਵੱਡੀ ਖ਼ਬਰ : ਭਾਰੀ ਗਿਣਤੀ ‘ਚ ਸਿੱਖ ਪਹੁੰਚੇ ਦਿੱਲੀ, ਮੁਖਰਜੀ ਨਗਰ ਥਾਣਾ ਘੇਰਿਆ, ਪੈ ਗਈਆਂ ਭਾਜੜਾਂ, ਦੇਖੋ LIVE ਤਸਵੀਰਾਂ

TeamGlobalPunjab
3 Min Read

ਨਵੀਂ ਦਿੱਲੀ : ਦਿੱਲੀ ਪੁਲਿਸ ਵਲੋਂ ਸਿੱਖ ਡਰਾਈਵਰ ਅਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ।  ਬੇਸ਼ੱਕ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਇਨ੍ਹਾਂ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ, ਪਰ ਫਿਰ ਵੀ ਸਿੱਖ ਜਥੇਬੰਦੀਆਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹੁਣ ਦਮਦਮੀ ਟਕਸਾਲ ਦੇ ਰਾਜਪੁਰਾ ਜੱਥੇ ਵਲੋਂ ਦਿੱਲੀ ਦੇ ਥਾਣਾ ਮੁਖਰਜੀ ਨਗਰ ਨੂੰ ਘੇਰ ਲਿਆ ਹੈ ਤੇ ਸਿੰਘਾਂ ਵੱਲੋਂ ਥਾਣੇ ਦੇ ਬਾਹਰ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨਾ ਲਾਈ ਬੈਠੀ ਇਸ ਜਥੇਬੰਦੀ ਦਾ ਕਹਿਣਾ ਕਿ ਜਦੋਂ ਤੱਕ ਮੁਲਜ਼ਮ ਪੁਲਿਸ ਵਾਲਿਆਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਇਹ ਸ਼ਾਂਤਮਈ ਧਰਨਾ ਜਾਰੀ ਰਹੇਗਾ।

ਸਿੱਖ ਜਥੇਬੰਦੀਆਂ ਦੇ ਇੱਕ ਸਿੱਖ ਬੁਲਾਰੇ ਨੇ ਇੱਥੇ ਬੋਲਦਿਆਂ ਕਿਹਾ ਕਿ ਕਿਸੇ ਵੀ ਪ੍ਰਾਪਤੀ ਲਈ ਇਕੱਠ ਜਰੂਰੀ ਨਹੀਂ। ਇੱਥੇ ਹੀ ਬੁਲਾਰੇ ਨੇ ਸਿੱਖ ਇਤਿਹਾਸ ਨੂੰ ਯਾਦ ਕਰਵਾਉਂਦਿਆਂ ਦਿੱਲੀ ਨੂੰ ਬਿੱਲੀ ਦੱਸਿਆ ਤੇ ਕਿਹਾ ਕਿ ਪੁਰਾਣੇ ਸਮਿਆਂ ‘ਚ ਸਿੱਖ ਇਹ ਕਿਹਾ ਕਰਦੇ ਸੀ ਕਿ ਦਿਵਾਲੀ ਤੇ ਵਿਸਾਖੀ ਮਨਾ ਆਈਏ ਬਿੱਲੀ ਤਾਂ ਫਿਰ ਜਿੱਤ ਲਵਾਂਗੇ। ਸਿੱਖ ਬੁਲਾਰੇ ਨੇ ਦਿੱਲੀ ਪੁਲਿਸ ਪ੍ਰਸ਼ਾਸਨ ‘ਤੇ ਦੋਸ਼ ਲਾਇਆ ਕਿ ਜਦੋਂ ਉਹ ਰਾਜਪੁਰੇ ਤੋਂ ਆਏ ਤਾਂ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਇਹ ਪੁੱਛਿਆ ਗਿਆ ਸੀ ਕਿ ਉਹ ਇੱਥੇ ਕਿਉਂ ਆਏ ਹਨ? ਤੇ ਉਨ੍ਹਾਂ ਦਾ (ਸਿੱਖ ਜਥੇਬੰਦੀ) ਇੱਥੇ ਆਉਣਾ ਗਲਤ ਹੈ। ਇਹ ਦੋਸ਼ ਲਾਉਂਦਿਆਂ ਦਮਦਮੀ ਟਕਸਾਲ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਦਿੱਲੀ ਪੁਲਿਸ ਦਾ ਇੱਕ 15 ਸਾਲ ਦੇ ਬੱਚੇ ‘ਤੇ ਪਿਸਤੌਲ ਲੈ ਕੇ ਹਮਲਾ ਕਰਨਾ, ਪੱਗਾਂ ਲਾਹੁਣੀਆਂ ਸਭ ਜਾਇਜ ਹੈ ਤਾਂ ਜੇ ਕੋਈ ਆਪਣੇ ਭੈਣ ਭਾਈ ਦੇ ਦੁੱਖ ਨੂੰ ਸਮਝਦਿਆਂ ਇੱਥੇ ਆ ਜਾਵੇ ਤਾਂ ਉਹ ਨਜਾਇਜ ਕਿਵੇਂ ਹੋ ਸਕਦਾ ਹੈ। ਇੱਥੇ ਹੀ ਉਨ੍ਹਾਂ ਭੰਗਾਣੀ ਦੇ ਜੰਗ ਸਮੇਂ ਆਪਣੇ 700 ਮੁਰੀਦਾਂ ਨਾਲ ਜੰਗ ਦੇ ਮੈਦਾਨ ‘ਚ ਪਹੁੰਚੇ ਪੀਰ ਬੁੱਧੂ ਸ਼ਾਹ ਦਾ ਇਤਹਾਸ ਯਾਦ ਕਰਵਾਉਂਦਿਆਂ ਕਿਹਾ ਕਿ ਅੱਜ ਇਹ ਜਿਹੜੇ ਹਿੰਦੂ ਤੇ ਮੁਸਲਮਾਨ ਭਾਈ ਪਹੁੰਚੇ ਹਨ, ਉਨ੍ਹਾਂ ਨੇ ਉਹੀਓ ਇਤਹਾਸ ਦੁਹਰਾਇਆ ਹੈ। ਸਿੱਖ ਬੁਲਾਰੇ ਨੇ ਕਿਹਾ ਕਿ ਹਮਲੇ ਹਮੇਸ਼ਾ ਉਨ੍ਹਾਂ ਕੌਮਾਂ ‘ਤੇ ਹੁੰਦੇ ਹਨ ਜਿਹੜੀਆਂ ਕੌਮਾਂ ਜਾਗਦੀਆਂ ਜ਼ਮੀਰਾਂ ਵਾਲੀਆਂ ਹੁੰਦੀਆਂ ਹਨ, ਸੁੱਤੀਆਂ ਕੌਮਾਂ ‘ਤੇ ਕਦੇ ਹਮਲੇ ਨਹੀਂ ਹੋਇਆ ਕਰਦੇ।

ਸਿੱਖ ਜਥੇਬੰਦੀ ਦੇ ਬੁਲਾਰੇ ਨੇ ਬੋਲਦਿਆਂ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ। ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/_y2qhwgg93U

Share This Article
Leave a Comment