ਵਾਟਰਪਾਰਕ ਦੇ ਪੂਲ ‘ਚ ਅਚਾਨਕ ਆਈ ਸੁਨਾਮੀ , 44 ਲੋਕ ਜ਼ਖਮੀ

TeamGlobalPunjab
2 Min Read

ਬੀਜਿੰਗ: ਉੱਤਰੀ ਚੀਨ ‘ਚ ਇੱਕ ਅਜੀਬੋ ਗਰੀਬ ਵਜ੍ਹਾ ਕਾਰਨ ਸੁਨਾਮੀ ਆਉਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇੱਥੇ ਸਥਿਤ ਇੱਕ ਵਾਟਰਪਾਰਕ ‘ਚ ਲੱਗੀ ਇੱਕ ਵੇਵ ਮਸ਼ੀਨ ‘ਚ ਖਰਾਬੀ ਆ ਗਈ ਜਿਸ ਕਾਰਨ ਸੁਨਾਮੀ ਵਰਗੀਆਂ 10 ਫੁੱਟ ਉੱਚੀਆਂ ਲਹਿਰਾਂ ਉੱਠਣ ਲੱਗੀਆਂ। ਇਨ੍ਹਾਂ ਤੇਜ ਲਹਿਰਾਂ ਨੇ ਪੂਲ ‘ਚ ਮੌਜੂਦ ਲੋਕਾਂ ਨੂੰ ਚੱਕ ਕੇ ਬਾਹਰ ਮਾਰਿਆ ਜਿਸ ਕਾਰਨ ਲਗਭਗ 44 ਲੋਕ ਜ਼ਖਮੀ ਹੋ ਗਏ। ਦੱਸ ਦੇਈਏ ਪੂਲ ‘ਚ ਹਰ ਵਰਗ ਦੇ ਵਿਅਕਤੀ ਮੌਜੂਦ ਸਨ।

ਸੋਸ਼ਲ ਮੀਡੀਆ ‘ਤੇ ਜਿਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਉਸ ਵਿੱਚ ਤੁਸੀ ਦੇਖ ਸਕਦੇ ਹੋ ਕਿ ਮਸ਼ੀਨ ਤੋਂ ਪਾਣੀ ਦੀ ਲਹਿਰ ਉੱਚੀ ਉੱਠਦੀ ਗਈ ਤੇ ਮਸਤੀ ਦਾ ਮਾਹੌਲ ਚੀਕ ਚਿਹਾੜੇ ‘ਚ ਬਦਲ ਗਿਆ। ਬੱਚੇ ਬਜ਼ੁਰਗ ਸਭ ਚੀਕਾ ਮਾਰ ਰਹੇ ਸਨ ਤੇ ਉੱਥੇ ਹਿ ਦੂਰ ਖੜ੍ਹੇ ਕੁਝ ਲੋਕ 10 ਫੁੱਟ ਉੱਚੀ ਲਹਿਰ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਪੂਲ ‘ਚੋਂ ਬਾਹਰ ਨਿੱਕਲ ਗਏ।

ਜਾਣਕਾਰੀ ਮੁਤਾਬਕ ਹਾਦਸਾ ਮਸ਼ਹੂਰ ਟੂਰਿਸਟ ਰਿਜ਼ੋਰਟ ਦੇ ਵਾਟਰ ਪਾਰਕ ਵਿਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਵੇਵ ਮਸ਼ੀਨ ਵਿਚ ਖਰਾਬੀ ਕਾਰਨ ਹਾਦਸਾ ਵਾਪਰਿਆ। ਇਸ ਹਾਦਸੇ ਲਈ ਕੋਈ ਵੀ ਕਰਮਚਾਰੀ ਜ਼ਿੰਮੇਵਾਰ ਨਹੀਂ ਹੈ। ਭਾਵੇਂਕਿ ਕੁਝ ਮੀਡੀਆ ਸੰਸਥਾਵਾਂ ਨੇ ਦਾਅਵਾ ਕੀਤਾ ਕਿ ਮਸ਼ੀਨ ਨੂੰ ਚਲਾਉਣ ਵਾਲੇ ਕਰਮਚਾਰੀ ਨਸ਼ੇ ਵਿਚ ਸਨ ਪਰ ਅਜਿਹਾ ਕੁਝ ਵੀ ਨਹੀਂ ਸੀ। ਫਿਲਹਾਲ ਇਸ ਘਟਨਾ ਤੋਂ ਬਾਅਦ ਵਾਟਰ ਪਾਰਕ ਬੰਦ ਕਰ ਦਿੱਤਾ ਗਿਆ ਹੈ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment