ਅਮਰੀਕਾ: ਕਾਰੋਬਾਰੀਆਂ ਨੂੰ ਨਹੀਂ ਮਿਲ ਰਹੇ ਕਾਮੇ, 44 ਲੱਖ ਲੋਕਾਂ ਨੇ ਛੱਡੀ ਨੌਕਰੀ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦੌਰਾਨ ਇੱਕ ਪਾਸੇ ਸਾਰਿਆਂ ਦੀਆਂ ਨੌਕਰੀਆਂ ਉਤੇ ਡਾਹਡਾ ਅਸਰ ਪਿਆ ਹੈ ਤੇ ਦੂਜੇ ਪਾਸੇ ਅਮਰੀਕਾ ਵਿਚ ਨੌਕਰੀ ਛੱਡਣ ਵਾਲਿਆਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਇਆ ਹੈ।

ਇਕ ਰਿਪੋਰਟ ਮੁਤਾਬਕ ਛੁੱਟੀਆਂ ਨਾ ਮਿਲਣ ਦੇ ਕਾਰਨ ਅਮਰੀਕੀ ਨਾਗਰਿਕ ਨੌਕਰੀਆਂ ਛੱਡ ਰਹੇ ਹਨ। ਜ਼ਿਆਦਾਤਰ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਛੁੱਟੀ ਮੰਗਣ ’ਤੇ ਸਮੇਂ ’ਤੇ ਛੁੱਟੀ ਨਹੀਂ ਮਿਲਦੀ।

ਇੱਕ ਕਾਰਨ ਇਹ ਵੀ ਹੈ ਕਿ ਕੋਰੋਨਾ ਵਾਇਰਸ ਘੱਟ ਹੋਣ ਤੋਂ ਬਾਅਦ ਹੁਣ ਜ਼ਿਆਦਾਤਰ ਕੰਪਨੀਆਂ ਨੇ ਵਰਕ ਫਰਾਮ ਹੋਮ ਸਿਸਟਮ ਖਤਮ ਕਰ ਦਿੱਤਾ ਹੈ। ਜਿਹੜੇ ਲੋਕਾਂ ਨੇ ਇਸ ਦੌਰਾਨ ਘਰ ਰਹਿ ਕੇ ਕੰਮ ਕੀਤਾ ਹੈ, ਉਨ੍ਹਾਂ ਹੁਣ ਦਫ਼ਤਰ ਜਾਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਵਰਕ ਫਰਾਮ ਹੋਮ ਦੇ ਕਾਰਨ ਕੋਰੋਨਾ ਕਾਲ ਵਿਚ ਉਨ੍ਹਾਂ ਪਰਵਾਰ ਦੇ ਨਾਲ ਸਮਾਂ ਬਿਤਾਉਣ ਦੀ ਆਦਤ ਪੈ ਗਈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਉੁਦਯੋਗਾਂ ’ਤੇ ਪਿਆ ਹੈ। ਲਗਾਤਾਰ ਲੋਕਾਂ ਦਾ ਨੌਕਰੀਆਂ ਤੋਂ ਮੋਹ ਭੰਗ ਹੋਣ ਦੇ ਕਾਰਨ ਉਦਯੋਗ-ਧੰਦਿਆਂ ਵਿਚ ਕੰਮ ਕਰਨ ਦੇ ਲਈ ਸਕਿਲਡ ਲੋਕ ਨਹੀਂ ਮਿਲ ਰਹੇ ਹਨ। ਇਸ ਨਾਲ ਵੱਡੀ ਵੱਡੀ ਕੰਪਨੀਆਂ ਦੇ ਮਾਲਕਾਂ ਦੇ ਸਾਹਮਣੇ ਉਦਯੋਗ ਚਲਾਉਣਾ ਮੁਸ਼ਕਲ ਹੋ ਗਿਆ ਹੈ।

- Advertisement -

ਇਸ ਸੱਭ ਦਾ ਨਿਚੋੜ ਇਹ ਨਿਕਲ ਰਿਹਾ ਹੈ ਕਿ ਅਮਰੀਕਾ ਵਿਚ ਨੌਕਰੀ ਛੱਡਣ ਵਾਲਿਆਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਇਆ ਹੈ। ਯੂਐਸ ਬਿਓਰੋ ਆਫ ਲੇਬਰ ਸਟੈਟਿਕਸ ਦੇ ਮੁਤਾਬਕ ਸਤੰਬਰ ਵਿਚ 44 ਲੱਖ ਅਮਰੀਕੀ ਲੋਕਾਂ ਨੇ ਨੌਕਰੀ ਤੋਂ ਅਸਤੀਫ਼ਾ ਦਿੱਤਾ ਹੈ। ਇਹ ਅਗਸਤ ਮਹੀਨੇ ਦੇ ਮੁਕਾਬਲੇ 2 ਲੱਖ ਜ਼ਿਆਦਾ ਹੈ। ਅਗਸਤ ਵਿਚ 43 ਲੱਖ ਲੋਕਾਂ ਨੇ ਨੌਕਰੀ ਛੱਡੀ ਸੀ ਅਤੇ ਇਸ ਦੇ ਇੱਕ ਮਹੀਨੇ ਪਹਿਲਾਂ ਜੁਲਾਈ ਵਿਚ 36 ਲੱਖ ਲੋਕਾਂ ਨੇ ਅਸਤੀਫ਼ਾ ਦਿੱਤਾ ਸੀ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਨੌਕਰੀ ਛੱਡਣ ਵਾਲੇ ਜ਼ਿਆਦਾਤਰ ਲੋਕ ਹੌਸਪੀਟੈਲਿਟੀ ਜਾਂ ਰਿਟੇਲ ਸੈਕਟਰ ਨਾਲ ਜੁੜੇ ਹਨ।

Share this Article
Leave a comment