ਨਿਊਯਾਰਕ : ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਅਕਵੇਸਾਨੇ ਨੇੜੇ ਸੇਂਟ ਲਾਰੈਂਸ ਨਦੀ ਵਿਚ ਡੁੱਬਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਵੀਰਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਛੇ ਲਾਸ਼ਾਂ ਅਤੇ ਇੱਕ ਪਲਟੀ ਹੋਈ ਕਿਸ਼ਤੀ ਮਿਲਣ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਨੂੰ ਨਦੀ ਵਿੱਚੋਂ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ। ਇਕ ਰੀਪੋਰਟ ਅਨੁਸਾਰ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚੇ ਕੋਲ ਕੈਨੇਡੀਅਨ ਪਾਸਪੋਰਟ ਸੀ ਅਤੇ ਦੂਜਾ ਬੱਚਾ ਵੀ ਕੈਨੇਡੀਅਨ ਨਾਗਰਿਕ ਸੀ।
ਦਸ ਦਈਏ ਕਿ ਮਰਨ ਵਾਲਿਆਂ ‘ਚ ਇਕ ਭਾਰਤੀ ਪਰਿਵਾਰ ਵੀ ਸ਼ਾਮਲ ਹਨ। ਅਕਵੇਸਨੇ ਮੋਹੌਕ ਪੁਲਿਸ ਸਰਵਿਸ ਦੇ ਡਿਪਟੀ ਚੀਫ਼ ਲੀ-ਐਨ ਓਬ੍ਰਾਇਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ”ਜਿਨ੍ਹਾਂ 8 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਹ ਦੋ ਪਰਿਵਾਰਾਂ ਦੇ ਦੱਸੇ ਜਾਂਦੇ ਹਨ। ਇੱਕ ਰੋਮਾਨੀਅਨ ਮੂਲ ਦਾ ਹੈ ਅਤੇ ਦੂਜਾ ਭਾਰਤੀ ਮੂਲ ਦਾ ਹੈ।”
ਰੋਮਾਨੀਆ ਦੇ ਪਰਿਵਾਰ ਦਾ ਮਾਸੂਮ ਬੱਚਾ ਅਜੇ ਤੱਕ ਨਹੀਂ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਅਕਵੇਸਨੇ ਮੋਹੌਕ ਪੁਲਿਸ ਸਰਵਿਸ ਦੇ ਪੁਲਿਸ ਉਪ ਮੁਖੀ ਲੀ-ਐਨ ਓ’ਬ੍ਰਾਇਨ ਨੇ ਕਿਹਾ ਕਿ ਪੁਲਿਸ ਨੂੰ ਸ਼ੁੱਕਰਵਾਰ ਨੂੰ ਲਾਸ਼ਾਂ ਦੇ ਨੇੜੇ ਕੇਸੀ ਓਕਸ ਦਾ ਜਹਾਜ਼ ਮਿਲਿਆ। ਪੀੜਿਤਾਂ ਦੀ ਪਛਾਣ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.