ਲੁਧਿਆਣਾ ਜੇਲ੍ਹ ਦੇ ਅੰਦਰ ਦੀ ਵੀਡੀਓ ਆਈ ਸਾਹਮਣੇ, ਕੈਦੀਆਂ ਨੇ ਪੁਲਿਸ ਦੇ ਖੋਲ੍ਹੇ ਵੱਡੇ ਰਾਜ਼! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ! ਦੇਖੋ ਵੀਡੀਓ

TeamGlobalPunjab
2 Min Read

ਲੁਧਿਆਣਾ : ਬੀਤੀ ਕੱਲ੍ਹ ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਕੈਦੀਆਂ ਦੇ 2 ਗੁੱਟਾਂ ਦਰਮਿਆਨ ਖੂਨੀ ਝੜੱਪਾਂ ਹੋਈਆਂ। ਪੁਲਿਸ ਅਧਿਕਾਰੀਆਂ ਵੱਲੋਂ ਇਨ੍ਹਾਂ ਝੜੱਪਾਂ ਨੂੰ ਰੋਕਣ ਲਈ ਹਵਾਈ ਫਾਇਰਿੰਗ ਵੀ ਕੀਤੀ ਗਈ ਅਤੇ ਇਸ ਦੌਰਾਨ ਕਈ ਕੈਦੀਆਂ, ਹਵਾਲਾਤੀਆਂ ਸਣੇ ਪੁਲਿਸ ਅਧਿਕਾਰੀ ਵੀ ਜ਼ਖਮੀ ਹੋ ਗਏ ਸਨ। ਇਨ੍ਹਾਂ ਸਾਰੇ ਹੰਗਾਮੀ ਹਾਲਾਤਾਂ ਦੌਰਾਨ ਕੈਦੀਆਂ ਵੱਲੋਂ ਬਣਾਈ ਗਈ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋ ਰਹੀ ਵੀਡੀਓ ‘ਚ ਕੈਦੀਆਂ ਵੱਲੋਂ ਸ਼ਰੇਆਮ ਜੇਲ੍ਹ ਪ੍ਰਸ਼ਾਸਨ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਨੇ ਤੇ ਕੈਦੀਆਂ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ‘ਤੇ ਸ਼ਰੇਆਮ ਗੋਲੀਆਂ ਚਲਾ ਰਹੀ ਹੈ। ਇਸ ਦੇ ਨਾਲ ਹੀ ਕੈਦੀਆਂ ਵੱਲੋਂ ਇੱਕ ਹੋਰ ਵੀਡੀਓ ਵੀ ਵਾਇਰਲ ਕੀਤੀ ਗਈ ਹੈ, ਜਿਹੜੀ ਕਿ ਹਸਪਤਾਲ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ‘ਚ ਕੈਦੀਆਂ ਵੱਲੋਂ ਆਪਣੇ ਜ਼ਖਮ ਦਖਾਉਂਦੇ ਹੋਏ ਕਿਹਾ ਗਿਆ ਹੈ ਕਿ ਪੁਲਿਸ ਵੱਲੋਂ ਉਨ੍ਹਾਂ ‘ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ  ਹਨ। ਇਨ੍ਹਾਂ ਵਾਇਰਲ ਹੋ ਰਹੀਆਂ ਵੀਡੀਓਜ਼ ‘ਚ ਕੈਦੀਆਂ ਵੱਲੋਂ ਜੇਲ੍ਹ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਤਾਂ ਲਗਾਏ ਹੀ ਜਾ ਰਹੇ ਨੇ ਨਾਲ ਹੀ ਭੜਕੇ ਹੋਏ ਕੈਦੀਆਂ ਦਾ ਕਹਿਣਾ ਹੈ ਕਿ ਇਨ੍ਹਾਂ (ਜੇਲ੍ਹ ਪ੍ਰਸ਼ਾਸਨ) ਨੇ ਕੁੱਟ ਕੁੱਟ ਕੇ ਬੰਦਾ ਮਾਰਿਆ ਹੈ।

ਦੱਸਣਯੋਗ ਹੈ ਕਿ ਬੀਤੀ ਕੱਲ੍ਹ ਇਹ ਖ਼ਬਰ ਵੀ ਸਾਹਮਣੇ ਆਈ ਸੀ ਕਿ ਬੀਤੀ ਕੱਲ੍ਹ ਇੱਥੇ ਇੱਕ ਕੈਦੀ ਦੀ ਮੌਤ ਹੋ ਗਈ ਸੀ। ਜਿਸ ਨੂੰ ਕਿ ਪਹਿਲਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਇਲਾਜ਼ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ ਅਤੇ ਹਾਲਤ ਗੰਭੀਰ ਦੇਖਦਿਆਂ ਇੱਥੋਂ ਉਸ ਕੈਦੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਸੀ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਨ੍ਹਾਂ ਵਾਇਰਲ ਹੋ ਰਹੀਆਂ ਵੀਡੀਓਜ਼ ‘ਚ ਕੈਦੀਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ‘ਚ ਕਿੰਨੀ ਸੱਚਾਈ ਹੈ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜਰੂਰ ਹੈ ਕਿ ਕੈਦੀਆਂ ਵੱਲੋਂ ਮੋਬਾਇਲ ਫੋਨ ‘ਤੇ ਬਣਾ ਕੇ ਇਹ ਵਾਇਰਲ ਕੀਤੀ ਗਈ ਵੀਡੀਓ ਜੇਲ੍ਹ ਪ੍ਰਸ਼ਾਸਨ ਨੂੰ ਜਰੂਰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕਰਦੀ ਹੈ ਕਿਉਂਕਿ ਜੇਲ੍ਹ ਅੰਦਰ ਕੈਦੀਆਂ ਕੋਲ ਮੋਬਾਇਲ ਫੋਨ ਦਾ ਹੋਣਾ ਇੱਕ ਵੱਡਾ ਸਵਾਲ ਹੈ।

ਕੀ ਹੈ ਇਹ ਪੂਰਾ ਮਾਮਲਾ ਤੇ ਇਸ ਮਾਮਲੇ ਦੀਆਂ ਵੀਡੀਓ ਤਸਵੀਰਾਂ ਦੇਖਣ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

- Advertisement -

https://youtu.be/0fCaMVsgsAI

Share this Article
Leave a comment