ਰਾਹੁਲ ਗਾਂਧੀ ਨਸ਼ੇੜੀ, ਉਸਨੂੰ ਨਸ਼ਾ ਛੁਡਾਊ ਕੇਂਦਰ ‘ਚ ਦਾਖ਼ਲ ਕਰਵਾਓ : ਹਰਸਿਮਰਤ ਬਾਦਲ

Prabhjot Kaur
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਆਗੂ, ਬਾਦਲ ਪਰਿਵਾਰ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨਸ਼ੇੜੀ ਆਦਮੀ ਹੈ ਜਿਨ੍ਹਾਂ ਨੂੰ ਨਸ਼ੇ ‘ਚ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਰਹੇ ਹਨ। ਲਿਹਾਜ਼ਾ ਉਨ੍ਹਾਂ ਨੂੰ ਸਭ ਤੋਂ ਵਧੀਆ ਨਸ਼ਾ ਛੁਡਾਊ ਕੇਂਦਰ ‘ਚ ਦਾਖਲ ਕਰਵਾਉਣ ਦੀ ਲੋੜ ਹੈ। ਹਰਸਿਮਰਤ ਨੇ ਇਹ ਬਿਆਨ ਤਾਂ ਦਿੱਤਾ, ਕਿਉਂਕਿ ਮੋਗਾ ਰੈਲੀ ਦੌਰਾਨ ਰਾਹੁਲ ਹੀ ਉਹ ਆਗੂ ਸਨ ਜਿਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਇੱਕ ਵਾਰ ਮੁੜ ਉਛਾਲਿਆ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2017 ਦੀਆਂ ਵਿਧਾਨ ਸਭਾ ਚੋਣਾ ਤੋੰ ਪਹਿਲਾਂ ਪੰਜਾਬ ਆਏ ਰਾਹੁਲ ਗਾਂਧੀ ਨੇ ਸਟੇਜ ਤੋਂ ਬਿਆਨ ਦਿੱਤਾ ਸੀ ਕਿ ਪੰਜਾਬ ਵਿੱਚ 70 ਫ਼ੀਸਦੀ ਨੌਜਵਾਨ ਨਸ਼ਿਆਂ ਦੀ ਚਪੇਟ ਵਿੱਚ ਹਨ।

ਜਿਕਰਯੋਗ ਹੈ ਕਿ ਪੰਜਾਬ ਦੇ ਮੋਗਾ ਆਏ ਰਾਹੁਲ ਗਾਂਧੀ ਨੇ ਕਾਂਗਰਸ ਵਲੋਂ ਕੀਤੀ ਰੈਲੀ ‘ਚ ਨਸ਼ਿਆਂ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਸੀ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਸ਼ਿਆਂ ਦੇ ਵਪਾਰ ‘ਤੇ ਵੱਡੇ ਪੱਧਰ ‘ਤੇ ਕਾਬੂ ਪਾਇਆ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਫੋਰਸਮੈਂਟ ਡਾਇਰੈਕਟੋਰੇਟ ਨੂੰ ਕਹਿ ਕੇ ਨਸ਼ਿਆਂ ਦੇ ਮਾਮਲੇ ‘ਚ ਵੱਡੇ ਮਗਰਮੱਛਾਂ  ਦੇ ਖਿਲਾਫ ਕਾਰਵਾਈ ਕਰਵਾਉਣ ।

ਉਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਪਤਾ ਨਹੀਂ ਕਿਹੜਾ ਨਸ਼ਾ ਕਰਦੇ ਨੇ, ਉਸ ਨਸ਼ੇ ਦੀ ਕੀ ਹਕੀਕਤ ਹੈ ਤੇ ਉਹ ਉਸ ਸਮੇ ਕੀ ਬੋਲਦੇ ਨੇ ਇਸਦਾ ਉਨ੍ਹਾਂ ਨੂੰ ਆਪ ਹੀ ਸਮਝ ਹੀ ਨਹੀਂ ਆਉਂਦਾ । ਇਸ ਕੇਂਦਰੀ ਮੰਤਰੀ ਅਨੁਸਾਰ ਉਨ੍ਹਾਂ ਨੂੰ ਲਗਦਾ ਹੈ ਕਿ ਸਭ ਤੋਂ ਵਧੀਆ ਨਸ਼ਾ ਛੁਡਾਊ ਕੇਂਦਰ ‘ਚ ਤਾਂ ਰਾਹੁਲ ਗਾਂਧੀ ਨੂੰ ਭੇਜਣ ਦੀ ਲੋੜ ਹੈ। ਕਿਉਂਕਿ ਉਹ ਪਤਾ ਨਹੀਂ ਕਿਹੜਾ ਨਸ਼ਾ ਕਰਦੇ ‘ਚ ਨੇ ਕਿ ਉਨ੍ਹਾਂ ਨੂੰ ਪੰਜਾਬ ਚ 70 ਫੀਸਦੀ ਲੋਕ ਨਸ਼ੇੜੀ ਦਿਖਾਈ ਦਿੰਦੇ ਨੇ।

ਹਰਸਿਮਰਤ ਅਨੁਸਾਰ ਹੁਣ ਜਦੋਂ ਪੰਜਾਬ ‘ਚ ਪਿਛਲੇ ਦੋ ਸਾਲਾਂ ਤੋਂ ਕਾਂਗਰਸ ਦੀ ਆਪਣੀ ਸਰਕਾਰ ਹੈ ਤਾਂ ਨਸ਼ੇ ਦੀ ਵਾਧੂ ਡੋਜ ਲੈਣ ਕਾਰਨ 250 ਦੇ ਕਰੀਬ ਮਾਂਵਾਂ ਦੇ ਪੁੱਤ ਆਪਣੀ ਜਾਨ ਗਵਾ ਚੁੱਕੇ ਹਨ। ਉਨ੍ਹਾਂ ਪੁੱਛਿਆ ਕਿ ਅਜਿਹੇ ਵੇਲੇ ਕੀ ਰਾਹੁਲ ਗਾਂਧੀ ਨੇ ਉਨ੍ਹਾਂ ਮਾਂਵਾਂ ਨੂੰ ਕਦੇ ਪੁੱਛਿਐ ਕਿ ਪੰਜਾਬ ‘ਚ ਨਸ਼ਾ ਆਮੋ-ਆਮ ਵਿਕ ਰਿਹੈ ਕਿ ਖ਼ਤਮ ਹੋ ਗਿਆ ? ਕਿ ਇਹ 250 ਦੇ ਕਰੀਬ ਨੌਜਵਾਨ ਮਾਰੇ ਕਿਵੇਂ ਗਏ ?

- Advertisement -

ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਤੇ ਵਰ੍ਹਦਿਆਂ ਕਿਹਾ ਕਿ ਹੁਣ ਤਾਂ ਹਾਲ ਇਹ ਹੈ ਕਿ ਪੰਜਾਬ ‘ਚ ਕਾਂਗਰਸ ਦੇ ਵਿਧਾਇਕ ਖੁਦ ਸਟੇਜਾਂ ਤੋਂ ਕਹਿ ਰਹੇ ਨੇ ਕਿ ਇੱਥੇ ਨਸ਼ਾ ਖੁਲ੍ਹੇ ਆਮ ਵਿਕ ਰਿਹੈ । ਤੇ ਉਨ੍ਹਾਂ ਵੱਲੋਂ ਇਹ ਦੋਸ਼ ਆਮ ਲੱਗ ਰਹੇ ਨੇ ਕਿ ਅੱਜ ਪੰਜਾਬ ‘ਚ ਪਹਿਲਾਂ ਦੇ ਮੁਕਾਬਲੇ ਨਸ਼ਾ ਚਾਰ ਗੁਣਾ ਵੱਧ ਗਿਆ ਹੈ।

Share this Article
Leave a comment