ਮਜੀਠੀਆ ਨੇ ਕੈਪਟਨ ਦੇ ਖੋਲ੍ਹੇ ਰਾਜ਼, ਦੱਸ ਤਾ ਕਿਉਂ ਛੱਡਣੀ ਪੈ ਰਹੀ ਹੈ ਮੁੱਖ ਮੰਤਰੀ ਦੀ ਕੁਰਸੀ

TeamGlobalPunjab
3 Min Read

ਅੰਮ੍ਰਿਤਸਰ : ਲੋਕ ਸਭਾ ਚੋਣਾਂ ਲਈ ਕੀਤਾ ਜਾ ਰਿਹਾ ਪ੍ਰਚਾਰ ਆਪਣੇ ਆਖਰੀ ਪੜਾਅ ‘ਤੇ ਆਣ ਪੁੱਜਾ ਹੈ, ਤੇ ਸੂਬੇ ਦੀਆਂ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਲਭਾਉਣ ਲਈ ਹਰ ਰਾਜਨੀਤਕ ਹਥ ਕੰਡਾ ਅਪਣਾਇਆ ਜਾ ਰਿਹਾ ਹੈ। 19 ਮਈ ਨੂੰ ਪੰਜਾਬ ‘ਚ ਵੋਟਾਂ ਪਾਈਆਂ ਜਾਣੀਆਂ ਹਨ। ਇਸੇ ਲਈ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਸਰ ‘ਚ ਬੀਜੇਪੀ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਹੱਕ ‘ਚ ਭਾਜਪਾ ਵੱਲੋਂ ਚੋਣ ਰੈਲੀ ਕੀਤੀ ਗਈਜਿਸ ਵਿੱਚ ਅਕਾਲੀ ਭਾਜਪਾ ਆਗੂਆਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਪਹੁੰਚੇ। ਇੱਥੇ ਬੋਲਦਿਆਂ ਮਜੀਠੀਆ ਨੇ ਕਾਂਗਰਸ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਮਜੀਠੀਆ ਨੇ ਇਸ ਦੌਰਾਨ ਇਹ ਦਾਅਵਾ ਕੀਤਾ, ਕਿ ਕਾਂਗਰਸ ਪਾਰਟੀ ਦੀ ਪੰਜਾਬ ਅੰਦਰ 13 ਦੀਆਂ 13 ਲੋਕ ਸਭਾ ਸੀਟਾਂ ‘ਤੇ ਹਾਰ ਹੋ ਰਹੀ ਹੈ। ਇਸ ਲਈ ਹੀ ਕੈਪਟਨ ਨੇ ਅਗਲੇ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਇਸ ਇਮਾਨਦਾਰੀ ਲਈ ਉਹ ਮੁੱਖ ਮੰਤਰੀ ਨੂੰ ਵਧਾਈ ਦਿੰਦੇ ਹਨ।

ਇਸ ਦੇ ਨਾਲ ਹੀ ਬਿਕਰਮ ਮਜੀਠੀਆ ਇੱਥੇ 1984 ਸਿੱਖ ਕਤਲੇਆਮ ਦਾ ਮੁੱਦਾ ਵੀ ਛੇੜਨੋ ਪਿੱਛੇ ਨਹੀਂ ਹਟੇ ਤੇ ਇੱਥੇ ਬੋਲਦਿਆਂ ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਜਾਬ ਦੀ ਨੂੰਹ ਕਹਿਣ ਵਾਲੀ ਪ੍ਰਿਯੰਕਾ ਗਾਂਧੀ ਇਹ ਦੱਸੇ ਕਿ ਜੇਕਰ ਉਹ ਸੱਚੀ ਨੂੰਹ ਸੀ ਤਾ ਕੀ ਉਹ ਦਰਬਾਰ ਸਾਹਿਬ ‘ਤੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਹੁਕਮ ‘ਤੇ ਹਮਲਾ ਹੋਣ ਦਿੰਦੀ? ਕੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਹੋਣ ਦਿੰਦੀ? ਕੀ ਗੁਰੂ ਸਾਹਿਬ ਦੀ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਵਿੱਚ ਫੌਜ ਵੱਲੋ ਚਲਾਈਆਂ ਜਾਣ ਵਾਲੀਆਂ ਗੋਲੀਆਂ ਵੱਜਣ ਦਿੰਦੀ? ਕੀ ਬੂਟਾਂ ਸਮੇਤ ਫੌਜੀਆਂ ਨੂੰ ਦਰਬਾਰ ਸਾਹਿਬ ਅੰਦਰ ਵੜ ਕੇ ਸਿੱਖ ਮਰਿਯਾਦਾ ਦੀ ਬੇਇੱਜ਼ਤੀ ਹੋਣ ਦਿੰਦੀ? ਉਨ੍ਹਾਂ ਕਿਹਾ ਕਿ ਇਹ ਸਭ ਝੂਠ ਬੋਲ ਰਹੇ ਹਨ। ਮਜੀਠੀਆ ਨੂੰ ਪੱਤਰਕਾਰਾਂ ਵਲੋਂ ਹਰਦੀਪ ਸਿੰਘ ਪੁਰੀ ਦੇ ਬਹਾਰਲੇ ਉਮੀਦਵਾਰ ਦੇ ਸਵਾਲ ਪੁੱਛਣ ‘ਤੇ ਉਹ ਤੁਰੰਤ ਭੜਕ ਗਏ ਤੇ ਪੁਰੀ ਵੱਲ ਇਸ਼ਾਰਾ ਕਰਕੇ ਪੱਤਰਕਾਰ ਨੂੰ ਕਹਿਣ ਲੱਗੇ ਕਿ, “ਇਹ ਦੱਸ ਕਿ ਇਹ ਤੈਨੂੰ ਬਾਹਰੋਂ ਆਏ ਉਮੀਦਵਾਰ ਲਗਦੇ ਹਨ? ਪੁਰੀ ਪੱਗ ਬੰਨ੍ਹਦੇ ਹਨ ਤੇ ਪੂਰਨ ਤੌਰ ‘ਤੇ ਸਰਦਾਰ ਹਨ, ਤੂੰ ਤਾਂ ਇਸ ਤਰ੍ਹਾਂ ਕਹਿ ਰਿਹਾ ਹੈਂ ਜਿਵੇਂ ਹਰਦੀਪ ਸਿੰਘ ਪੁਰੀ ਅਮਰੀਕਾ ਤੋਂ ਆਏ ਹਨ। ਜੇ  ਇਟਲੀ ਦੀ ਮੇਮ ਆ ਕੇ ਇੱਥੇ ਚੋਣ ਲੜ ਸਕਦੀ ਹੈ ਤਾਂ ਇਹ ਤਾਂ ਫਿਰ ਇੱਥੋਂ ਦੇ ਨੇ ਮੇਰਾ ਵੀਰ ਕੁਝ ਤਾਂ ਮਾੜਾ ਮੋਟਾ ਸੋਚਿਆ ਕਰੋ।”

Share this Article
Leave a comment