ਭਾਜਪਾ ਨੇ ਮੰਗੀਆਂ ਸੂਬੇ ਦੀਆਂ 50 ਫੀਸਦੀ ਸੀਟਾਂ, ਅਕਾਲੀਆਂ ‘ਚ ਪਈਆਂ ਭਾਜੜਾਂ, ਸੱਦ ਲਈ ਮੀਟਿੰਗ !

TeamGlobalPunjab
3 Min Read
ਚੰਡੀਗੜ੍ਹ : ਪੱਛਮੀ ਬੰਗਾਲ ਅੰਦਰ ਮਮਤਾ ਬੈਨਰਜੀ ਦਾ ਸਿਆਸੀ ਕਿਲ੍ਹਾ ਫਤਹਿ ਕਰਨ ਵਾਲੀ ਭਾਜਪਾ ਦੇ ਹੌਸਲੇ ਬੁਲੰਦ ਨੇ ਤੇ ਉਹ ਹੁਣ ਪੰਜਾਬ ਅੰਦਰ ਵੀ ਆਪਣੇ ਪੈਰ ਪਸਾਰਨ ਦੀ ਪੂਰੀ ਤਿਆਰੀ ਵਿੱਚ ਹੈ। ਭਾਜਪਾ ਦਾ ਆਧਾਰ ਪੰਜਹਾ ਚ ਵਧੀਆ ਹੈ, ਇਸ ਗੱਲ ਦੇ ਸੰਕੇਤ ਭਾਰਤੀ ਜਨਤਾ ਪਾਰਟੀ ਨੂੰ ਲੰਘੀਆਂ ਲੋਕ ਸਭਾ ਚੋਣਾਂ ਤੋਂ ਵੀ ਮਿਲ ਗਏ ਹਨ। ਸ਼ਾਇਦ ਇਹੋ ਕਰਨ ਹੈ ਕਿ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਵੱਲੋਂ ਸੂਬੇ ਦੀ ਵਿਧਾਨਸਭਾ ਦੀਆਂ ਅੱਧੀਆ ਸੀਟਾਂ ‘ਤੇ ਦਾਅਵੇਦਾਰੀ ਵੀ ਕਰ ਦਿੱਤੀ ਗਈ ਹੈ। ਯਕੀਨਨ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਲਈ ਚਿੰਤਾ ਦਾ ਕਰਨ ਹੈ। ਸ਼ਾਇਦ ਇਹੋ ਗੱਲ ਹੈ ਕਿ ਪਾਰਟੀ ਵਲੋਂ ਪੰਜਾਬ ਦੀਆਂ 10 ਵਿਚੋਂ 2 ਸੀਟਾਂ ਛੱਡ ਕੇ ਬਾਕੀ 8 ਸੀਟਾਂ ਹਾਰਨ ਤੋਂ ਬਾਅਦ ਅੱਜ ਮੀਟਿੰਗ ਵੀ ਸੱਦੀ ਗਈ ਸੀ। ਜਿਸ ਵਿੱਚ ਭਾਜਪਾ ਦੇ ਸ਼ਹਿਰੀ ਖੇਤਰਾਂ ਅੰਦਰ ਵਧਦੇ ਪ੍ਰਭਾਵ, ਅਕਾਲੀ ਦਲ ਦੇ ਘਟਦੇ ਗ੍ਰਾਫ ਅਤੇ ਕਮਲ ਸ਼ਰਮਾ ਵਲੋਂ 50 ਫੀਸਦੀ ਸੀਟਾਂ ਦੀ ਮੰਗ ਵਾਲੇ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਵਿਚਾਰਿਆ ਗਿਆ।
ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਸ਼ਾਮਲ ਅਕਾਲੀ ਆਗੂਆਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਪਾਰਟੀ ਦੀ ਹਾਰ ਦੇ ਮੁੱਖ ਕਰਨਾ ਵਿਚੋਂ ਇੱਕ ਬਾਦਲਾਂ ਵਲੋਂ ਆਪਣੇ ਪਰਿਵਾਰ ਦੀਆਂ ਦੋ ਸੀਟਾਂ ‘ਤੇ ਜ਼ਿਆਦਾ ਧਿਆਨ ਦਿੱਤਾ ਜਾਣਾ ਤੇ ਇਸ ਚੱਕਰ ‘ਚ ਬਾਕੀ ਸੀਟਾਂ ਨੂੰ ਲਗਭਗ ਵਿਸਾਰ ਦਿੱਤਾ ਜਾਣਾ ਵੀ ਮੰਨਿਆ ਜਾ ਸਕਦਾ ਹੈ। ਕੁਝ ਦੁਖੀ ਆਗੂਆਂ ਦਾ ਕਹਿਣਾ ਸੀ ਕਿ ਇਹ ਸਿਰਫ ਬਾਦਲ ਪਰਿਵਾਰ ਦੀ ਜਿੱਤ ਹੋਈ ਹੈ ਜਦਕਿ ਅਕਾਲੀ ਦਲ ਹਾਰਿਆ ਹੈ। ਆਗੂਆਂ ਅਨੁਸਾਰ ਜੇਕਰ ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਵਧਿਆ ਵੀ ਹੈ ਤਾਂ ਉਹ ਵੀ ਬਾਦਲਾਂ ਦੀਆਂ ਦੋਵਾਂ ਸੀਟਾਂ ‘ਤੇ ਹੋਈ ਜਿੱਤ ਅਤੇ ਉਸ ਦੇ ਫਰਕ ਕਾਰਨ ਵਧਿਆ ਹੈ। ਆਗੂਆਂ ਅਨੁਸਾਰ ਇਹ ਚੀਜ਼ ਪਾਰਟੀ ਲਈ ਖ਼ਤਰੇ ਦੀ ਘੰਟੀ ਹੈ ਕਿਉਂਕਿ ਇਸ ਤੋਂ ਬਾਅਦ ਭਾਜਪਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅੱਧੀਆਂ ਸੀਟਾਂ ਤੇ ਦਾਅਵੇਦਾਰੀ ਠੋਕੇਗੀ । ਇਸ ਮੌਕੇ ਕਈ ਪਾਰਟੀ ਆਗੂਆਂ ਨੂੰ ਇਹ ਤਰਕ ਪਸੰਦ ਨਹੀਂ ਆਏ ਤੇ ਉਨ੍ਹਾਂ ਲੋਕਾਂ ਦੀ ਆਪਸ ‘ਚ ਬਹਿਸ ਵੀ ਹੋਈ ਸੀ ਕਿਉਂਕਿ ਇਸਦਾ ਵਿਰੋਧ ਕਰਨ ਵਾਲੇ ਆਗੂਆਂ ਦਾ ਕਹਿਣਾ ਸੀ ਕਿ ਪਾਰਟੀ ਦਾ ਵੋਟ ਪ੍ਰਤੀਸ਼ਤ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ 1 ਫੀਸਦੀ ਤੋਂ ਵੱਧ ਵਧਿਆ ਹੈ।

Share this Article
Leave a comment