ਸੁਨਾਮ : ਫਤਹਿਵੀਰ ਨੂੰ ਫਤਹਿ ਕਰਨ ਲਈ ਚਲਾਏ ਗਏ ਮਿਸ਼ਨ ਨੂੰ ਕਰੀਬ 80 ਘੰਟੇ ਹੋ ਗਏ ਹਨ। ਇਨ੍ਹਾਂ 80 ਘੰਟਿਆਂ ‘ਚ ਐਨਡੀਆਰਐਫ ਅਤੇ ਕੁਝ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਫਤਹਿਵੀਰ ਨੂੰ ਬਚਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਫਤਹਿਵੀਰ ਨੂੰ ਬਚਾਉਣ ਲਈ ਉਸ ਬੋਰ ਦੇ ਬਰਾਬਰ ‘ਤੇ ਇੱਕ ਹੋਰ ਬੋਰ ਕੀਤਾ ਗਿਆ ਹੈ। ਜਿਸ ਰਾਹੀਂ ਐਨਡੀਆਰਐਫ ਦੇ ਜਵਾਨ ਫਤਹਿਵੀਰ ਨੂੰ ਬਾਹਰ ਕੱਢ ਕੇ ਲਿਆ ਰਹੇ ਹਨ। ਫਤਹਿਵੀਰ ਨੂੰ ਬਾਹਰ ਕੱਢਦਿਆਂ ਹੀ ਉਸ ਨੂੰ ਜਿਹੜੀ ਮੁੱਢਲੀ ਸਹਾਇਤਾ ਦਿੱਤੀ ਜਾਣੀ ਹੈ ਉਸ ਦੀਆਂ ਵੀ ਤਿਆਰੀਆਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਚੁਕੀਆਂ ਹਨ। ਦੱਸ ਦਈਏ ਕਿ ਫਤਹਿਵੀਰ ਦਾ ਅੱਜ ਜਨਮ ਦਿਨ ਵੀ ਹੈ।
ਫਤਹਿਵੀਰ ਨੂੰ ਫਤਹਿ ਕਰਨ ਲਈ ਚਲਾਏ ਗਏ ਅਭਿਆਨ ਦੀਆਂ ਸਭ ਤੋਂ ਪਹਿਲਾਂ ਲਾਈਵ ਤਸਵੀਰਾਂ ਤੁਸੀਂ ਹੇਠ ਲਿਖੇ ਲਿੰਕ ‘ਤੇ ਕਲਿੱਕ ਕਰਕੇ ਦੇਖ ਸਕਦੇ ਹੋ।