ਨਹਿਰ ‘ਚ ਮੌਤ ਦੀ ਛਾਲ ਦੇ ਨਾਲ ਨਾਲ ਪੁਲਿਸ ਨਾਲ ਖੇਡੀ ਜਾ ਰਹੀ ਲੁਕਣ-ਮੀਟੀ, ਦੇਖੋ LIVE ਤਸਵੀਰਾਂ, (ਵੀਡੀਓ)

TeamGlobalPunjab
2 Min Read

ਲੁਧਿਆਣਾ : ਗਰਮੀਆਂ ਦਾ ਮੌਸਮ ਹੈ ਤੇ ਇੰਨੀ ਦਿਨੀਂ ਬੱਚਿਆਂ ਅਤੇ ਨੌਜਵਾਨਾਂ ‘ਚ ਪਿੰਡਾਂ ਨੇੜਿਓਂ ਲੰਘਦੀਆਂ ਨਹਿਰਾਂ ਅਤੇ ਰਜਵਾਹਿਆਂ ‘ਚ ਨਹਾਉਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਰੁਝਾਨ ਕਾਰਨ ਕਈ ਵਾਰ ਅਣਜਾਣੇ ਵਿੱਚ ਕੋਈ ਵੱਡੀ ਘਟਨਾ ਵਾਪਰਨ ਦਾ ਖਤਰਾ ਲਗਾਤਾਰ ਮੰਡਰਾਉਂਦਾ ਰਹਿੰਦਾ ਹੈ। ਇਸ ਲਈ ਭਾਵੇਂ ਪ੍ਰਸ਼ਾਸਨ ਵੱਲੋਂ ਮਨਾਹੀ ਵੀ ਕੀਤੀ ਗਈ ਹੈ ਪਰ ਫਿਰ ਵੀ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਲਗਾਤਾਰ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਦੀ ਤਾਜਾ ਉਦਾਹਰਨ ਹੈ ਲੁਧਿਆਣਾ ਨੇੜਿਓਂ ਲੰਘਣ ਵਾਲੀ ਗਿੱਲ ਨਹਿਰ ਦੀ। ਜਿੱਥੇ ਬੱਚੇ ਅਤੇ ਨੌਜਵਾਨ ਇਸ ਨਹਿਰ ‘ਚ ਨਹਾਉਂਦੇ ਹੋਏ ਲਗਾਤਾਰ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇੱਥੇ ਹੀ ਬੱਸ ਨਹੀਂ ਜਿੱਥੇ ਇਹ ਨੌਜਵਾਨ ਅਤੇ ਬੱਚੇ ਨਹਾਉਂਦੇ ਹਨ ਉੱਥੇ ਹੀ ਨਾਲ ਇੱਕ ਰੇਲਵੇ ਲਾਈਨ ਵੀ ਹੈ। ਜਿਸ ‘ਤੇ ਖੜ੍ਹ ਕੇ ਬੱਚੇ ਨਹਿਰ ‘ਚ ਛਾਲਾਂ ਮਾਰਦੇ ਹਨ। ਜਿਸ ਕਾਰਨ ਮੌਤ ਦਾ ਦੋਹਰਾ ਖਤਰਾ ਹਰ ਵੇਲੇ ਇੱਥੇ ਆਉਂਦੇ ਲੋਕਾਂ ਦੇ ਸਿਰ ‘ਤੇ ਮੰਡਰਾਉਂਦਾ ਰਹਿੰਦਾ ਹੈ। ਇੱਥੇ ਨਹਾਉਣ ਆਉਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਰੋਕਦੇ ਨੇ ਪਰ ਉਹ ਨਹੀਂ ਰੁਕਦੇ। ਇਹ ਨੌਜਵਾਨ ਸਵਾਲ ਕਰਦੇ ਹਨ ਕਿ ਤੁਸੀਂ ਦੱਸੋ ਗਰਮੀ ਤੋਂ ਰਾਹਤ ਪਾਉਣ ਲਈ ਹੁਣ ਹੋਰ ਕਿੱਥੇ ਜਾਈਏ?

ਇਸ ਸਾਰੇ ਮਾਮਲੇ ਬਾਰੇ ਜਦੋਂ ਸਾਡੇ ਪੱਤਰਕਾਰ ਰਜਿੰਦਰ ਅਰੋੜਾ ਵੱਲੋਂ ਨਹਾਉਣ ਆਏ ਬੱਚੇ ਅਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਿੱਚੋਂ ਇੱਕ ਵੱਡੀ ਉਮਰ ਦੇ ਵਿਅਕਤੀ ਨੇ ਕਿਹਾ ਕਿ ਉਹ ਕਈ ਵਾਰ ਬੱਚਿਆਂ ਨੂੰ ਉਝ ਉੱਥੋਂ ਭਜਾ ਦਿੰਦੇ ਹਨ ਪਰ ਉਹ ਫਿਰ ਵਾਪਸ ਆ ਜਾਂਦੇ ਹਨ। ਇਸ ਦੀ ਪੁਸ਼ਟੀ ਕਰਦਿਆਂ ਇੱਕ ਨੌਜਵਾਨ ਨੇ ਕਿਹਾ ਕਿ ਉਹ ਵੀ ਇੱਥੇ ਬਚਪਨ ਤੋਂ ਹੀ ਨਹਾ ਰਿਹਾ ਹੈ।

ਜਦੋਂ ਇਸ ਸਬੰਧੀ ਥਾਣਾ ਦੁੱਗਰੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕੇ ‘ਚੋਂ ਜਿਹੜੀ ਨਹਿਰ ਲੰਘਦੀ ਹੈ ਉੱਥੇ ਪੀਸੀਆਰ ਟੀਮਾਂ ਭੇਜੀਆਂ ਜਾਂਦੀਆਂ ਹਨ, ਪਰ ਪੁਲਿਸ ਮੁਲਾਜ਼ਮਾਂ ਨੂੰ ਵੇਖਦਿਆਂ ਹੀ ਬੱਚੇ ਅਤੇ ਨੌਜਵਾਨ ਉੱਥੋਂ ਭੱਜ ਜਾਂਦੇ ਹਨ।

ਕੀ ਹੈ ਇਹ ਪੂਰਾ ਮਾਮਲਾ, ਅਤੇ ਤੁਸੀਂ ਵੀ ਦੇਖੋ ਕਿ ਬੱਚੇ ਕਿਸ ਤਰ੍ਹਾਂ ਆਪਣੀ ਜਾਨ ਨਾਲ ਖਿਲਵਾੜ ਕਰ ਰਹੇ ਹਨ ਹੇਠ ਦਿੱਤੇ ਵੀਡੀਓ ਲਿੰਕ ਜਰੀਏ

- Advertisement -

https://youtu.be/R35JIfH68fQ

Share this Article
Leave a comment