ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ । ਇਸ ਨੂੰ ਦੇਖਦਿਆਂ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ । ਇਥੇ ਹੀ ਬੱਸ ਨਹੀਂ ਮਾਸਕ ਨਾ ਪਹਿਨਣ ਤੇ ਕੇਸ ਦਰਜ ਹੋ ਰਹੇ ਹਨ । ਇਸੇ ਲੜੀ ਤਹਿਤ ਚੰਡੀਗੜ੍ਹ ਵਿਚ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ । ਜਾਣਕਾਰੀ ਮੁਤਾਬਿਕ ਮਨੀ ਮਾਜਰਾ ਵਿਚ ਇਕ ਵਿਅਕਤੀ ਬਿਨਾ ਫੇਸ ਮਾਸਕ ਦੇ ਘੁੰਮ ਰਿਹਾ ਸੀ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਦੱਸ ਦੇਈਏ ਕਿ ਚੰਡੀਗੜ੍ਹ ਵਿਚ ਡਰਾਈਵਿੰਗ ਕਰਦੇ ਸਮੇ, ਮੀਟਿੰਗ ਦੌਰਾਨ ਮਾਸਕ ਪਹਿਨਣਾ ਜਰੂਰੀ ਕੀਤਾ ਹੈ । ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਧਾਰਾ 188 ਤਹਿਤ ਮਾਮਲੇ ਦਰਜ ਕੀਤੇ ਜਾ ਰਹੇ ਹਨ ।
