ਥੱਪੜ ਕਾਂਡ ਤੋਂ ਬਾਅਦ ਬੀਬੀ ਭੱਠਲ ਆਈ ਸਾਹਮਣੇ, ਕਰਤਾ ਵੱਡਾ ਖੁਲਾਸਾ, ਲੋਕੀ ਕਹਿੰਦੇ ਨਾ! ਨਾ!…

TeamGlobalPunjab
3 Min Read

ਸੰਗਰੂਰ : ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਬਸ਼ਹਿਰਾ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਚੋਣ ਜਲਸੇ ਦੌਰਾਨ ਸਵਾਲ ਪੁੱਛ ਰਹੇ ਇੱਕ ਨੌਜਵਾਨ ਦੇ ਥੱਪੜ ਮਾਰਨ ਤੋਂ ਬਾਅਦ ਬੀਬੀ ਭੱਠਲ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਹਰਕਤ ਕਰਾਰ ਦਿੰਦਿਆਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਬੀਬੀ ਅਨੁਸਾਰ ‘ਆਪ’ ਵਾਲੇ ਬੌਖਲਾ ਗਏ ਹਨ, ਇਸ ਲਈ ਉਹ ਕਾਂਗਰਸ ਦੇ ਚੋਣ ਜਲਸੇ ਖਰਾਬ ਕਰਨ ਲਈ ਆਪਣੇ ਬੰਦੇ ਭੇਜ ਰਹੇ ਹਨ।

ਦੱਸ ਦਈਏ ਕਿ ਬੀਤੀ ਕੱਲ੍ਹ ਇਹ ਮਾਮਲਾ ਉਦੋਂ ਪ੍ਰਕਾਸ਼ ਵਿੱਚ ਆਇਆ ਜਦੋਂ ਬੀਬੀ ਰਜਿੰਦਰ ਕੌਰ ਭੱਠਲ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਿੰਡ ਬਸ਼ਹਿਰਾ ਪਹੁੰਚੇ ਸਨ। ਜਿੱਥੇ ਬੀਬੀ ਰਜਿੰਦਰ ਕੌਰ ਭੱਠਲ ਦੀ ਚੋਣ ਪ੍ਰਚਾਰ ਦੌਰਾਨ ਅਜਿਹੀ ਵੀਡੀਓ ਵਾਇਰਲ ਹੋਈ ਸੀ ਜਿਸ ਨੇ ਸਾਰੇ ਹੀ ਸਿਆਸੀ ਹਲਕਿਆਂ ‘ਚ ਨਵੀਂ ਚਰਚਾ ਛੇੜ ਦਿੱਤੀ ਸੀ। ਇਸ ਵੀਡੀਓ ‘ਚ ਸਾਫ ਦਿਖਾਈ ਦਿੱਤਾ ਕਿ ਬੀਬੀ ਇੱਕ ਨੌਜਵਾਨ ਦੇ ਥੱਪੜ ਮਾਰਦੇ ਹਨ। ਦੋਸ਼ ਲੱਗ ਰਹੇ ਸਨ ਕਿ ਇਸ ਨੌਜਵਾਨ ਨੇ ਭੱਠਲ ਤੋਂ ਸਵਾਲ ਕੀਤਾ ਸੀ ਕਿ ਉਨ੍ਹਾਂ ਨੇ ਪਿਛਲੇ 25 ਸਾਲਾਂ ਤੋਂ ਇਸ ਸੂਬੇ ‘ਚ ਕੀ ਕੀਤਾ ਹੈ? ਜਿਸ ਤੋਂ ਬਾਅਦ ਤੈਸ਼ ‘ਚ ਆ ਕੇ ਭੱਠਲ ਨੌਜਵਾਨ ਦੇ ਥੱਪੜ ਮਾਰ ਦਿੰਦੇ ਹਨ। ਜਿਸ ਤੋਂ ਬਾਅਦ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਬੀਬੀ ਵੱਲੋਂ ਕੀਤੇ ਇਸ ਥੱਪੜ ਕਾਂਡ ਦੀ ਨਿੰਦਾ ਕੀਤੀ ਹੈ, ਉੱਥੇ ਹੀ ਬੀਬੀ ਭੱਠਲ ਹੁਣ ਆਪਣਾ ਬਚਾਅ ਕਰਨ ਦੀ ਹਾਲਤ ਵਿੱਚ ਆ ਗਈ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਹਰਕਤ ਆਮ ਆਦਮੀ ਪਾਰਟੀ ਦੀ ਸੀ, ਜਿਸ ਨੇ ਕਿ ਸਾਡਾ ਚੋਣ ਜਲਸਾ ਖਰਾਬ ਕਰਨ ਲਈ ਉਸ ਨੌਜਵਾਨ ਨੂੰ ਭੇਜਿਆ ਗਿਆ ਸੀ, ਜਿਸ ਨੂੰ ਕਿ ਇੱਕ ਪਾਸੇ ਕਰ ਦਿੱਤਾ ਗਿਆ ਸੀ।

ਬੀਬੀ ਭੱਠਲ ਨੇ ਕਿਹਾ ਕਿ ਸਾਰਿਆਂ ਨੂੰ ਹੱਕ ਹੈ ਕਿ ਉਹ ਆਪਣੇ ਆਗੂਆਂ ਤੋਂ ਸਵਾਲ ਪੁੱਛਣ। ਰਜਿੰਦਰ ਕੌਰ ਭੱਠਲ ਅਨੁਸਾਰ ਉਨ੍ਹਾਂ ਦੀਆਂ ਸਾਰੀਆਂ ਹੀ ਮੀਟਿੰਗਾਂ ਬਹੁਤ ਵਧੀਆ ਢੰਗ ਨਾਲ ਚੱਲ ਰਹੀਆਂ ਹਨ, ਪਰ ਇਹ ਮੀਟਿੰਗਾਂ ਨੂੰ ਖਰਾਬ ਕਰਨ ਲਈ ਆਮ ਆਦਮੀ ਪਾਰਟੀ ਵਾਲਿਆਂ ਨੇ ਹੁਣ ਉਨ੍ਹਾਂ ਪਿੰਡਾਂ ਦੇ ਬੰਦੇ ਲੱਭ ਕੇ ਮੀਟਿੰਗਾਂ ਖਰਾਬ ਕਰਨ ਲਈ ਭੇਜਣੇ ਸ਼ੁਰੂ ਕਰ ਦਿੱਤੇ ਹਨ ਜਿੱਥੇ ਸਾਡੇ ਚੋਣ ਜਲਸੇ ਚੱਲ ਰਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਾਰੇ ਐਮਪੀ, ਐਮਐਲਏ ਛੱਡ ਕੇ ਜਾ ਰਹੇ ਹਨ ਤੇ ਉਨ੍ਹਾਂ(ਆਪ) ਨੂੰ ਪਤਾ ਹੈ ਕਿ ਹੁਣ ਉਨ੍ਹਾਂ ਦਾ ਵਾਜਾ ਵੱਜਿਆ ਪਿਆ ਹੈ ਜਿਸ ਤੋਂ ਆਮ ਆਦਮੀ ਪਾਰਟੀ ਬੁਖਲਾ ਗਈ ਹੈ, ਤੇ ਅਜਿਹੀਆਂ ਹਰਕਤਾਂ ‘ਤੇ ਉਤਰ ਆਈ ਹੈ।

ਭਾਵੇਂ ਕਿ ਬੀਬੀ ਰਜਿੰਦਰ ਕੌਰ ਭੱਠਲ ਨੇ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਹੈ ਪਰ ਇਸ ਨਾਲ ਜ਼ਿਆਦਾਤਰ ਲੋਕ ਸਹਿਮਤ ਨਹੀਂ ਹਨ। ਲੋਕਾਂ ਦਾ ਇਹ ਤਰਕ ਹੈ ਕਿ ਮੰਨ ਲਿਆ ਜਾਵੇ ਕਿ ਚੋਣ ਜਲਸੇ ‘ਚ ਸਵਾਲ ਕਰਨ ਵਾਲਾ ਬੰਦਾ ਵਿਰੋਧੀਆਂ ਦਾ ਹੈ ਪਰ ਸਵਾਲ ਇਹ ਹੈ ਕਿ, ਕੀ ਵਿਰੋਧੀਆਂ ਨੂੰ ਕਿਸੇ ਆਗੂ ਤੋਂ ਸਵਾਲ ਕਰਨ ਦਾ ਕੋਈ ਹੱਕ ਨਹੀਂ ਹੈ? ਤੇ ਜੇਕਰ ਹੱਕ ਨਹੀਂ ਹੈ ਤਾਂ ਫਿਰ ਆਗੂਆਂ ਨੂੰ ਇਹ ਹੱਕ ਕਿਸ ਨੇ ਦਿੱਤਾ ਹੈ ਕਿ ਉਹ ਸਵਾਲ ਕਰ ਰਹੇ ਕਿਸੇ ਬੰਦੇ ਨੂੰ ਕੁੱਟ ਸੁੱਟਣ?

- Advertisement -

Share this Article
Leave a comment