ਤੜਫ ਉੱਠਿਆ ਪਾਕਿਸਤਾਨ, ਆਪਣਾ ਨੁਕਸਾਨ ਕਰਕੇ ਵੀ ਭਾਰਤ ਵਿਰੁੱਧ ਲੈ ਲਏ ਕਈ ਵੱਡੇ ਫੈਸਲੇ

TeamGlobalPunjab
2 Min Read

ਨਵੀਂ ਦਿੱਲੀ : ਇੰਝ ਲਗਦਾ ਹੈ ਜਿਵੇਂ ਜੰਮੂ ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ ਤੇ ਇਸ ਮਾਮਲੇ ‘ਤੇ ਗੁਆਂਢੀ ਮੁਲਕ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਹ ਬੈਠਕਾਂ ਦਾ ਦੌਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਲਿਆ ਗਿਆ ਹੈ। ਜਿਸ ਦੇ ਵਿਰੋਧ ਵਿੱਚ ਉਨ੍ਹਾਂ ਵੱਲੋਂ ਲਗਾਤਾਰ ਬਿਆਨਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਬੀਤੇ ਕੱਲ੍ਹ ਇਮਰਾਨ ਖਾਨ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਇੱਕ ਅਹਿਮ ਬੈਠਕ ਕਰਕੇ ਕਈ ਮਹੱਤਵਪੂਰਨ ਫੈਸਲੇ ਲਏ। ਜਿਸ ਤੋਂ ਬਾਅਦ ਕਈ ਅਜਿਹੇ ਫੈਸਲੇ ਲਏ ਗਏ ਜਿਸ ਦੀ ਸ਼ਾਇਦ ਭਾਰਤ ਨੂੰ ਪਹਿਲਾਂ ਤੋਂ ਹੀ ਉਮੀਦ ਸੀ।

ਜਾਣਕਾਰੀ ਮੁਤਾਬਕ ਇਮਰਾਨ ਖਾਨ ਦੇ ਘਰ ਹੋਈ ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਨਾਲ ਮਿਲ ਕੇ ਭਾਰਤ ਨਾਲ ਦੁਵੱਲਾ ਵਪਾਰ ਨਾ ਕਰਨ, ਕੂਟਨੀਤਕ ਸਬੰਧ ਘਟਾਉਣ, ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਤੋਂ ਇਲਾਵਾ ਕਈ ਅਜਿਹੇ ਫੈਸਲੇ ਲਏ ਜਿਸ ਨਾਲ ਭਾਵੇਂ ਪਾਕਿਸਤਾਨ ਦਾ ਆਪਣਾ ਹੀ ਨੁਕਸਾਨ ਕਿਉਂ ਨਾ ਹੋ ਰਿਹਾ ਹੋਵੇ ਇੱਕ ਵਾਰ ਜੋਸ਼ ‘ਚ ਆ ਕੇ ਉਨ੍ਹਾਂ ਇਹ ਕਦਮ ਆਪਣੇ ਦੇਸ਼ ਦੀ ਅਵਾਮ ਨੂੰ ਇਹ ਦੱਸਣ ਲਈ ਜਰੂਰ ਚੁੱਕ ਲਿਆ ਕਿ ਉਨ੍ਹਾਂ ਦੀ ਕਸ਼ਮੀਰ ਨੀਤੀ ਵਿੱਚ ਅਜੇ ਵੀ ਕੋਈ ਬਦਲਾਅ ਨਹੀਂ ਆਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਤੇ ਦਿਨੀਂ ਇਹ ਵੀ ਕਿਹਾ ਸੀ ਕਿ ਜੇਕਰ ਭਾਰਤ ਸਰਕਾਰ ਜੰਮੂ ਕਸ਼ਮੀਰ ਅੰਦਰ ਧਾਰਾ 370 ਹਟਾ ਕੇ ਉਸ ਤੋਂ ਵਿਸ਼ੇਸ਼ ਰਾਜ ਦਾ ਦਰਜਾ ਖੋਹ ਲੈਂਦੀ ਹੈ ਤਾਂ ਉਹ ਇਸ ਦੇ ਖਿਲਾਫ ਸੰਯੁਕਤ ਰਾਸ਼ਟਰ ਵਿੱਚ ਸ਼ਿਕਾਇਤ ਕਰਨਗੇ।

Share this Article
Leave a comment