ਬ੍ਰਿਟੇਨ ਦੇ ਸ਼ੈਡੋ ਮੰਤਰੀ ਮੰਡਲ ਵਿੱਚ 3 ਪੰਜਾਬੀ ਸੰਸਦ ਮੈਂਬਰ ਸ਼ਾਮਲ

TeamGlobalPunjab
2 Min Read

ਲੰਡਨ: ਬ੍ਰਿਟੇਨ ਦੇ ਸ਼ੈਡੋ ਮੰਤਰੀ ਮੰਡਲ ਵਿੱਚ 3 ਪੰਜਾਬੀ ਸ਼ਾਮਲ ਹੋਏ ਹਨ। ਵਿਰੋਧੀ ਧਿਰ ਤੇ ਲੇਬਰ ਪਾਰਟੀ ਦੇ ਨਵੇਂ ਬਣੇ ਨੇਤਾ ਸਰ ਕੇਰ ਸਟਾਰਮਰ ਨੇ ਆਪਣੇ ਸ਼ੈਡੋ ਮੰਤਰੀ ਮੰਡਲ ‘ਚ ਵਾਧਾ ਕਰਦਿਆਂ ਸੰਸਦ ਮੈਂਬਰ ਸੀਮਾ ਮਲਹੋਤਰਾ ਨੂੰ ਸ਼ੈਡੋ ਰੁਜ਼ਗਾਰ ਮੰਤਰੀ ਦਾ ਅਹੁਦਾ ਦਿੱਤਾ ਹੈ।

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਰੇਲਵੇ ਸ਼ੈਡੋ ਮੰਤਰੀ ਬਣਾਇਆ ਹੈ। ਜਦਕਿ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਵਜੋਂ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ।

ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਪਹਿਲਾਂ ਵੀ ਸਲੋਹ ਤੋਂ ਹੀਥਰੋ ਰੇਲ ਸੇਵਾ ਸ਼ੁਰੂ ਕਰਨ ਲਈ ਚੱਲ ਰਹੀ ਮੁਹਿੰਮ ਦਾ ਅਹਿਮ ਹਿੱਸਾ ਹਨ।

ਸੀਮਾ ਮਲਹੋਤਰਾ ਜੈਰਮੀ ਕੌਰਬਿਨ ਦੇ ਸ਼ੈਡੋ ਮੰਤਰਾਲੇ ‘ਚ ਵੀ ਵਿੱਤ ਵਿਭਾਗ ਦੀ ਮੁਖੀ ਰਹਿ ਚੁੱਕੀ ਹੈ। ਹੰਸਲੋ ਦੇ ਡਿਪਟੀ ਮੇਅਰ ਰਘਵਿੰਦਰ ਸਿੰਘ ਸਿੱਧੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

Share this Article
Leave a comment