ਟਿਕਟ ਮਿਲਦਿਆਂ ਹੀ ਸਦੀਕ ਦੇ ਜਵਾਈ ਨੂੰ ਆਪਣਿਆ ਨੇ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਘੇਰਿਆ

TeamGlobalPunjab
2 Min Read

ਫ਼ਰੀਦਕੋਟ : ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਜਿਉਂ ਜਿਉਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਤਿਉਂ ਤਿਉਂ ਟਿਕਟ ਲੈਣ ਦੀ ਝਾਕ ‘ਚ ਬੈਠੇ ਉਹ ਉਮੀਦਵਾਰ ਜਿਨ੍ਹਾਂ ਦੇ ਦਾਅਵੇ ਨੂੰ ਪਾਰਟੀ ਨੇ ਤਰਜ਼ੀਹ ਨਹੀਂ ਦਿੱਤੀ, ਉਨ੍ਹਾਂ ਵੱਲੋਂ ਬਗਾਵਤੀ ਸੁਰ ਫੜਨੇ ਸ਼ੁਰੂ ਕਰ ਦਿੱਤੇ ਗਏ ਹਨ। ਪਹਿਲਾਂ ਮਹਿੰਦਰ ਕੇਪੀ, ਫਿਰ ਸੰਤੋਸ਼ ਚੌਧਰੀ ਤੇ ਹੁਣ ਪੰਜਾਬ ਪ੍ਰਦੇਸ਼ ਕਮੇਟੀ ਦੇ ਸਕੱਤਰ ਸੁਰਜੀਤ ਬਾਬਾ ਨੇ ਪਾਰਟੀ ਹਾਈ ਕਮਾਂਡ ਵੱਲੋਂ ਐਲਾਨੇ ਗਏ ਉਮੀਦਵਾਰ ਦਾ ਵਿਰੋਧ ਕੀਤਾ ਹੈ। ਹਲਕਾ ਫ਼ਰੀਦਕੋਟ ਤੋਂ ਕਾਂਗਰਸ ਵੱਲੋਂ ਐਲਾਨੇ ਗਏ ਉਮੀਦਵਾਰ ਮੁਹੰਮਦ ਸਦੀਕ ਦਾ ਵਿਰੋਧ ਕਰਦਿਆਂ ਸੁਰਜੀਤ ਬਾਬਾ ਨੇ ਤਾਂ ਸਦੀਕ ਦੇ ਜਵਾਈ ਨੂੰ ਵੀ ਨਹੀਂ ਬਖ਼ਸ਼ਿਆ ‘ਤੇ ਉਨ੍ਹਾਂ ‘ਤੇ ਭ੍ਹਿਸ਼ਟਾਚਾਰ ਦੇ ਦੋਸ਼ ਲਾਏ ਹਨ।

ਫ਼ਰੀਦਕੋਟ ਤੋਂ ਜਾਟ ਮਹਾਂਸਭਾ ਦੇ ਪ੍ਰਧਾਨ ਅਤੇ ਸੂਬਾ ਕਾਂਗਰਸ ਵਿੱਚ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਸੁਰਜੀਤ ਬਾਬਾ ਇਸੇ ਹਲਕੇ ਵਿੱਚੋਂ ਟਿਕਟ ਦੇ ਦਾਅਵੇਦਾਰ ਸਨ, ਤੇ ਉਨ੍ਹਾਂ ਨੇ ਸਦੀਕ ਦੀ ਉਮੀਦਵਾਰੀ ਦਾ ਵਿਰੋਧ ਕਰਦਿਆਂ ਉਨ੍ਹਾਂ ਦੇ ਜਵਾਈ ‘ਤੇ ਭ੍ਹਿਸ਼ਟਾਚਾਰ ਦੇ ਦੋਸ਼ ਲਾਏ ਹਨ ਤੇ ਕਿਹਾ ਹੈ, ਕਿ ਮੁਹੰਮਦ ਸਦੀਕ ਨੂੰ ਟਿਕਟ ਦੇਣਾ ਪਾਰਟੀ ਲਈ ਠੀਕ ਨਹੀਂ ਹੋਵੇਗਾ। ਦੱਸ ਦਈਏ ਕਿ ਮੁਹੰਮਦ ਸਦੀਕ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਪਾਰਟੀ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨਾਲ ਮੰਨਿਆ ਜਾ ਰਿਹਾ ਹੈ। ਜੋ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਟਾਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕੀ ਦੀ ਚੋਣ ਹਾਰ ਗਏ ਸਨ।

 

Share this Article
Leave a comment