ਲੰਦਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਆਗੂ ਵੱਜੋਂ ਚੁਣਿਆ ਗਿਆ ਹੈ। ਬ੍ਰਿਟਿਸ਼ ਹੇਰਾਡਸ ਦੇ ਰੀਡਰਸ ਪੋਲ-2019 ‘ਚ ਮੋਦੀ ਨੇ ਦੁਨੀਆ ਦੇ ਹੋਰ ਤਾਕਤਵਰ ਆਗੂਆਂ ਡੋਨਲਡ ਟਰੰਪ, ਵਲਾਦਿਮੀਰ ਪੁਤਿਨ, ਸ਼ੀ ਜਿਨਪਿੰਗ ਨੂੰ ਮਾਤ ਦਿੱਤੀ।
ਬ੍ਰਿਟਿਸ਼ ਹੇਰਾਲਡ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀ ਦੀ ਚੋਣ ਕਰਨ ਲਈ ਪੋਲ ਕਰਵਾਈ। ਜਿਸਦੀ ਸੂਚੀ ‘ਚ ਦੁਨੀਆ ਦੀ 25 ਤੋਂ ਜ਼ਿਆਦਾ ਸ਼ਖਸੀਅਤਾਂ ਦੇ ਨਾਮ ਸ਼ਾਮਲ ਕੀਤਾ ਗਿਆ ਸੀ। ਆਖਰ ‘ਚ ਜੱਜ ਕਰਨ ਵਾਲੀ ਪੈਨਲ ਦੇ ਸਭ ਤੋਂ ਤਾਕਤਵਰ ਵਿਅਕਤੀ ਦਿ ਚੋਣ ਲਈ ਚਾਰ ਉਮੀਦਵਾਰਾਂ ਨਰਿੰਦਰ ਮੋਦੀ, ਵਲਾਦਿਮੀਰ ਪੁਤਿਨ, ਸ਼ੀ ਜਿਨਪਿੰਗ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਮ ਸਾਹਮਣੇ ਰੱਖੇ ਗਏ ਜਿਨ੍ਹਾਂ ‘ਚੋਂ ਸਭ ਨੂਮ ਪਛਾੜ ਕੇ ਮੋਦੀ ਨੇ ਪਹਿਲੇ ਸਥਾਨ ‘ਤੇ ਜਗ੍ਹਾਂ ਬਣਾਈ। ਚੋਣ ਪ੍ਰਕਿਰਿਆ ਦਾ ਮੁਲਾਂਕਣ ਇਨ੍ਹਾਂ ਸਾਰੇ ਅੰਕੜਿਆਂ ਦੀ ਰਿਸਰਚ ‘ਤੇ ਅਧਾਰਿਤ ਸੀ।
ਇਸ ਤੋਂ ਬਾਅਦ ਹੁਣ ਪੀਐਮ ਮੋਦੀ ਦੀ ਤਸਵੀਰ ਬ੍ਰਿਟਿਸ਼ ਹੇਰਾਲਡ ਮੈਗਜ਼ੀਨ ਦੇ ਜੁਲਾਈ ਐਡੀਸ਼ਨ ਦੇ ਕਵਰ ਪੇਜ ‘ਤੇ ਛਾਪੀ ਜਾਏਗੀ ਜੋ 15 ਜੁਲਾਈ ਨੂੰ ਰਿਲੀਜ਼ ਕੀਤਾ ਜਾਏਗਾ। ਦੱਸ ਦੇਈਏ ਪੀਐਮ ਮੋਦੀ ਨੇ ਭਾਰਤੀ ਅਰਥ ਵਿਵਸਥਾ ਨੂੰ ਬਿਹਤਰ ਕਰਨ ਲਈ ਕਈ ਜ਼ੋਖ਼ਮ ਭਰੇ ਕਦਮ ਚੁੱਕੇ ਜਿਨ੍ਹਾਂ ਵਿੱਚ ਨੋਟਬੰਦੀ ਵੀ ਸ਼ਾਮਲ ਸੀ ਜਿਸ ਨੂੰ ਕਰਨ ਦੀ ਕਿਸੇ ਨੇ ਵੀ ਹਿੰਮਤ ਨਹੀਂ ਦਿਖਾਈ ਸੀ।
ਕਿਸਨੂੰ ਕਿੰਨੀਆਂ ਮਿਲੀਆਂ ਵੋਟਾਂ ?
ਆਗੂ ਫੀਸਦੀ
ਨਰਿੰਦਰ ਮੋਦੀ 30.9 %
ਵਲਾਦਿਮੀਰ ਪੁਤਿਨ 29.9 %
ਡੋਨਲਡ ਟਰੰਪ 21.9 %
ਸ਼ੀ ਜਿਨਪਿੰਗ 18.1 %