Home / News / TikTok ਤੇ UC Browser ਸਣੇ ਚੀਨ ਨਾਲ ਸਬੰਧਤ 59 ਐਪ ‘ਤੇ ਭਾਰਤ ਸਰਕਾਰ ਨੇ ਲਾਇਆ ਬੈਨ

TikTok ਤੇ UC Browser ਸਣੇ ਚੀਨ ਨਾਲ ਸਬੰਧਤ 59 ਐਪ ‘ਤੇ ਭਾਰਤ ਸਰਕਾਰ ਨੇ ਲਾਇਆ ਬੈਨ

ਨਵੀਂ ਦਿੱਲੀ: ਚੀਨ ਦੇ ਨਾਲ ਜਾਰੀ ਸਰਹੱਦ ਵਿਵਾਦ ਦੇ ਚਲਦਿਆਂ ਸਰਕਾਰ ਨੇ TikTok ਅਤੇ UC Browser ਸਣੇ ਚੀਨ ਨਾਲ ਸਬੰਧਤ 59 ਐਪਸ ਨੂੰ ਬਲਾਕ ਕਰ ਦਿੱਤਾ ਹੈ।

ਸਰਕਾਰ ਨੇ ਇਨ੍ਹਾਂ ਐਪਸ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਖਤਰਨਾਕ ਦੱਸਿਆ ਹੈ। ਦੱਸ ਦਈਏ ਕਿ 15 – 16 ਜੂਨ ਦੀ ਦਰਮਿਆਨੀ ਰਾਤ ਨੂੰ ਲੱਦਾਖ ਦੀ ਗਲਵਾਨ ਘਾਟੀ ‘ਚ ਚੀਨੀ ਫੌਜ ਨਾਲ ਹੋਈ ਝੜਪ ‘ਚ ਕਰਨਲ ਸਣੇ ਭਾਰਤ ਦੇ 20 ਜਵਾਨਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਹੀ ਦੋਵੇਂ ਦੇਸ਼ਾਂ ‘ਚ ਸਰਹੱਦ ‘ਤੇ ਤਣਾਅ ਜਾਰੀ ਹੈ। ਸੂਤਰਾਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਚ ਸੁਝਾਅ ਦਿੱਤਾ ਗਿਆ ਸੀ ਕਿ ਇਹ ਐਪਸ ਪ੍ਰਾਈਵੇਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਰਹੀਆਂ ਹਨ।

 

ਸਰਕਾਰ ਨੇ ਜਿਨ੍ਹਾਂ ਐਪਸ ਨੂੰ ਬਲਾਕ ਕੀਤਾ ਹੈ ਉਨ੍ਹਾਂ ਵਿੱਚ ਟਿਕਟਾਕ ( TikTok ), ਸ਼ੇਅਰਇਟ ( Shareit ), ਯੂਸੀ ਬਰਾਉਜਰ ( UC Browser ) , ਹੈਲੋ ( Helo ) , ਲਾਇਕੀ ( Likee ), ਕਲੱਬ ਫੈਕਟਰੀ ( Club Factory ), ਨਿਊਜ ਡਾਗ, ਵੀਚੈਟ, ਯੂਸੀ ਨਿਊਜ ( UC News ), ਵੀਬੋ ( Weibo ), ਮੁੱਖ ਰੂਪ ਨਾਲ ਸ਼ਾਮਲ ਹਨ।

Check Also

ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦੀ ਸਿਰ ਦਰਦ ਖ਼ਤਮ, ਮਿਲੇਗੀ ਹੋਮ ਡਿਲੀਵਰੀ

ਭਿਵਾਨੀ : ਹਰਿਆਣਾ ਸਰਕਾਰ ਨੇ ਸੂਬੇ ਵਿੱਚ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣਾ ਜ਼ਰੂਰੀ …

Leave a Reply

Your email address will not be published. Required fields are marked *