ਜੇਲ੍ਹ ‘ਚ ਅੱਗ ਲੱਗਣ ਤੋਂ ਬਾਅਦ 100 ਤੋਂ ਜ਼ਿਆਦਾ ਕੈਦੀ ਫ਼ਰਾਰ

TeamGlobalPunjab
2 Min Read

ਜਕਾਰਤਾ: ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ‘ਤੇ ਸਥਿਤ ਇੱਕ ਜੇਲ੍ਹ ‘ਚੋਂ ਬੀਤੇ ਦਿਨੀਂ ਯਾਨੀ ਸ਼ਨੀਵਾਰ ਨੂੰ 100 ਤੋਂ ਜ਼ਿਆਦਾ ਕੈਦੀ ਫ਼ਰਾਰ ਹੋ ਗਏ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ‘ਚ ਲੜਾਈ ਹੋਣ ਮਗਰੋਂ ਕੈਦੀਆਂ ਨੇ ਉੱਥੇ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਉਹ ਭੱਜਣ ‘ਚ ਕਾਮਯਾਬ ਰਹੇ। ਟੀਵੀ ਸਟੇਸ਼ਨਾਂ ‘ਤੇ ਫੁਟੇਜ ਵਿੱਚ ਅੱਗ ਦੀਆਂ ਲਪਟਾਂ ਤੋਂ ਬਾਅਦ ਕੈਦੀਆਂ ਨੂੰ ਭੱਜਦੇ ਹੋਏ ਸਾਫ਼ ਤੌਰ ‘ਤੇ ਵੇਖਿਆ ਗਿਆ ਹੈ।

ਰਿਆਉ ਰਾਜ ਦੇ ਪੁਲਿਸ ਪ੍ਰਮੁੱਖ ਵਿਡੋਡੋ ਏਕੋ ਪ੍ਰਹਸਤੋਪੋ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਵੱਡੇ ਪੈਮਾਨੇ ‘ਤੇ ਕੈਦੀਆਂ ਨੂੰ ਫੜਨਾ ਸ਼ੁਰੂ ਕੀਤਾ ਅਤੇ 115 ਕੈਦੀਆਂ ਨੂੰ ਕੁਝ ਦੇਰ ਬਾਅਦ ਫੜ ਲਿਆ ਗਿਆ ਪਰ ਦਰਜਨਾਂ ਹੁਣ ਵੀ ਫ਼ਰਾਰ ਹਨ, ਜਿਨ੍ਹਾਂ ਨੂੰ ਪੁਲਿਸ ਫੜ ਨਹੀਂ ਸਕੀ। ਹਸਤੋਪੋ ਨੇ ਕਿਹਾ ਕਿ ਫੌਜ ਅਤੇ ਆਸਪਾਸ ਦੇ ਸਮੂਹ ਦੀ ਸਹਾਇਤਾ ਨਾਲ ਪੁਲਿਸ ਹੁਣ ਵੀ ਬਾਕੀ ਕੈਦੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਕਰਮਚਾਰੀ ਜੇਲ੍ਹ ਵਿੱਚ ਕਈ ਕੈਦੀ ਇੱਕ ਦੂਜੇ ਨੂੰ ਕੁੱਟ ਰਹੇ ਸਨ ਉਨ੍ਹਾਂ ਨੂੰ ਮੇਥਮ ਫੇਟਾਮਾਇਨ ਦਾ ਇਸਤੇਮਾਲ ਕਰਦੇ ਹੋਏ ਫੜਿਆ ਗਿਆ ਸੀ।

ਇਸ ਮਾਮਲੇ ਤੋਂ ਬਾਅਦ ਜੇਲ੍ਹ ‘ਚ ਦੰਗਾ ਭੜਕ ਗਿਆ। ਸਿਹਤ ਦਫ਼ਤਰ ਨੇ ਸਮਾਚਾਰ ਏਜੰਸੀ ਏਏਐਫਪੀ ਨੂੰ ਦੱਸਿਆ ਕਿ ਤਿੰਨ ਕੈਦੀ ਚਾਕੂ ਨਾਲ ਜਖਮੀ ਹੋਏ ਹਨ ਅਤੇ ਦੰਗੇ ਦੌਰਾਨ ਇੱਕ ਪੁਲਿਸ ਕਰਮਚਾਰੀ ਨੂੰ ਵੀ ਗੋਲੀ ਲੱਗੀ। ਧਿਆਨਯੋਗ ਹੈ ਕਿ ਇੰਡੋਨੇਸ਼ੀਆ ‘ਚ ਜੇਲ੍ਹਾਂ ਦੇ ਹਾਲਾਤ ਬਹੁਤ ਮਾੜੇ ਹਨ ਤੇ ਇੱਥੇ ਕੈਦੀਆਂ ਦਾ ਫਰਾਰ ਹੋਣਾ ਆਮ ਗੱਲ ਹੈ। ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੀ ਇੱਕ ਜੇਲ੍ਹ ‘ਚੋਂ 2013 ‘ਚ ਲਗਭਗ 150 ਕੈਦੀ ਫ਼ਰਾਰ ਹੋ ਗਏ ਸਨ ਜਿਨ੍ਹਾਂ ‘ਚੋਂ ਕਈ ਅੱਤਵਾਦੀ ਹਮਲਿਆਂ ਦੇ ਵੀ ਦੋਸ਼ੀ ਸਨ।

Share this Article
Leave a comment