ਜਿਸ ਕੰਮ ਪਿੱਛੇ ਬੈਂਸ ਨੇ ਕੁੱਟ ਖਾਦੀ ਹੁਣ ਉਹੀਓ ਜਿੱਦ ਹੁਣ ਸੁਖਬੀਰ ਨੇ ਫੜੀ, ਕੈਪਟਨ ਦੀ ਪੁਲਿਸ ਫਿਰ ਤਿਆਰ?

TeamGlobalPunjab
2 Min Read

ਚੰਡੀਗੜ੍ਹ : ਇੰਨੀ ਦਿਨੀਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਜਿੱਥੇ ਇਸ ਮਾਮਲੇ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਪਾਰਟੀ ਵਰਕਰਾਂ ਦੀਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਣ ਜਾਣ ਲੱਗਿਆਂ ਪੁਲਿਸ ਪਾਰਟੀਆਂ ਨਾਲ ਝੜਪਾਂ ਹੋਈਆਂ, ਉੱਥੇ ਦੂਜੇ ਪਾਸੇ ਹੁਣ ਇਸੇ  ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਵੀ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਅਕਾਲੀਆਂ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਤੀ ਕੱਲ੍ਹ ਸੀਬੀਆਈ ਵੱਲੋਂ ਬੇਅਦਬੀ ਮਾਮਲੇ ਦੀ ਕਲੋਜ਼ਰ ਰਿਪੋਰਟ ਅਦਾਲਤ ‘ਚ ਦਾਇਰ ਕੀਤੇ ਜਾਣ ਦੇ ਮਾਮਲੇ ਤੋਂ ਇਲਾਵਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਪੰਜਾਬ ਦੇ ਪਾਣੀਆਂ  ਦੀ ਇਕ ਬੂੰਦ ਵੀ ਬਾਹਰ ਨਹੀਂ ਜਾਣੀ ਚਾਹੀਦੀ ਅਤੇ ਸਾਰਾ ਕੁਝ ਰਿਪੇਰੀਅਨ ਕਨੂੰਨ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ।

Read it :ਸਿੱਧੂ ਦੇ ਅਸਤੀਫੇ ਤੋਂ ਬਾਅਦ ਹੁਣ ਕੈਪਟਨ ਲਈ ਸੁਖਬੀਰ ਨੇ ਛੇੜੀ ਨਵੀਂ ਮੁਸੀਬਤ

ਸੁਖਬੀਰ ਬਾਦਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਪਾਣੀ ਦੀ ਪਹਿਲਾਂ ਹੀ ਬਹੁਤ ਘਾਟ ਹੈ ਲਿਹਾਜਾ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਨੂੰਨ ਮੁਤਾਬਕ ਜਿਸ ਸੂਬੇ ਵਿੱਚੋਂ ਦੀ ਦਰਿਆ ਅਤੇ ਨਦੀਆਂ ਕੁਦਰਤੀ ਵਹਾ ਨਾਲ ਲੰਘਦੇ ਹੋਣ ਉਨ੍ਹਾਂ ਦਰਿਆਵਾਂ ਤੇ ਨਦੀਆਂ ਦੇ ਪਾਣੀਆਂ ‘ਤੇ ਉਸੇ ਇਲਾਕੇ ਦੇ ਬਾਸ਼ਿੰਦਿਆਂ ਦਾ ਹੱਕ ਹੁੰਦਾ ਹੈ ਜਿੱਥੋਂ ਦੀ ਹੋ ਕੇ ਇਹ ਦਰਿਆ ਤੇ ਨਦੀਆਂ ਲੰਘਦੇ ਹਨ। ਇਸ ਲਿਹਾਜ ਨਾਲ ਇਨ੍ਹਾਂ ਪਾਣੀਆਂ ‘ਤੇ ਵੀ ਪੰਜਾਬ ਦੇ ਬਾਸ਼ਿੰਦਿਆਂ ਦਾ ਹੱਕ ਬਣਦਾ ਹੈ।

Share this Article
Leave a comment