ਜਸਟਿਨ ਟਰੂਡੇ ਨੇ ਚੌਣਾਂ ਨੂੰ ਲੈ ਕੇ ਕੈਨੇਡੀਅਨ ਮੁਸਲਮਾਨ ਭਾਈਚਾਰੇ ਨਾਲ ਕੀਤੀ ਮੁਲਾਕਾਤ

TeamGlobalPunjab
2 Min Read

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਕਤੂਬਰ ‘ਚ ਹੋਣ ਵਾਲੀਆਂ ਚੌਣਾ ਨੂੰ ਲੈ ਕੇ ਕੈਨੇਡੀਅਨ ਮੁਸਲਮਾਨਾਂ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੇ ਮੁਸਲਮਾਨ ਭਾਈਚਾਰੇ ਨੂੰ ਚੌਣਾਂ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਕੈਨੇਡੀਅਨ ਮੁਸਲਮਾਨ ਵੋਟ ਕੈਨੇਡੀਅਨ ਚੋਣਾਂ ਲਈ ਬਹੁਤ ਅਹਿਮ ਹੈ ।

ਟਰੂਡੋ ਨੇ ਇਥੇ ਆਪਣੇ 20 ਲਿਬਰਲ ਐਮ. ਪੀ. ਦੇ ਨਾਲ ਨਾਲ 5 ਕੈਬਿਨੇਟ ਮੰਤਰੀ ਮਰੀਅਮ ਮੋਨਸੇਫ਼, ਅਹਿਮਦ ਹੁੱਸੇਨ, ਕ੍ਰਿਸਟੀ ਡੰਕਨ, ਮੇਰੀ ਨਗ ਅਤੇ ਬਿੱਲ ਬਲੇਅਰ ਨਾਲ ਸ਼ਾਮਲ ਹੋਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ, “ਹਾਲਾਂਕਿ ਲਿਬਰਲ ਆਗੂ ਹੋਣ ਦੇ ਨਾਤੇ ਇਹ ਮੇਰੀ ਜ਼ਿੰਦਗੀ ਨੂੰ ਥੋੜ੍ਹਾ ਹੋਰ ਮੁਸ਼ਕਲ ਬਣਾਉਂਦਾ ਹੈ, ਪਰ ਮੈਂ ਤਾਂ ਵੀ ਚਾਹੁੰਦਾ ਹਾਂ ਕਿਕਨਜ਼ਰਵੇਟਿਵ ਮੁਸਲਮਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ , ਓਹਨਾ ਨੇ ਆਪਣੀ ਗੱਲ ਨੂੰ ਜਾਰੀ ਰੱਖੇ ਹੋਏ ਕਿਹਾ ਕਿ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਮੁਸਲਿਮ ਵਲੰਟੀਅਰ ਬਣਾਉ ,ਜਿਸ ਵੱਜੋਂ ਕਨੇਡਾ ਵਿਚ ਕਿਸੇ ਵੀ ਮੁੱਖ ਧਾਰਾ ਦੀ ਪਾਰਟੀ ਫਿਰ ਕਦੇ ਇਹ ਨਾ ਸੋਚੇ ਕਿ ਮੁਸਲਮਾਨਾਂ ਜਾਂ ਹੋਰ ਕੈਨੇਡੀਅਨ ਸਮੂਹਾਂ ਦੇ ਵਿਰੁੱਧ ਡਰ ਅਤੇ ਵੰਡ ਪਾਉਣਾ ਇਕ ਵਧੀਆ ਵਿਚਾਰ ਹੈ।”

ਉਹਨਾਂ ਨੇ ਇਹ ਵੀ ਕਿਹਾ ਕਿ ਓਹਨਾ ਦੀ ਲਿਬਰਲ ਸਰਕਾਰ ਹਮੇਸ਼ਾ ਕੈਨੇਡੀਅਨ ਮੁਸਲਮਾਨਾਂ ਦੇ ਨਾਲ ਖੜੀ ਹੈ , ਅਸੀਂ ਘਰੇਲੂ ਅਤੇ ਵਿਦੇਸ਼ ਵਿੱਚ ਇਸਲਾਮਫੌਬਿਆ ਅਤੇ ਹਰ ਤਰ੍ਹਾਂ ਦੀ ਨਫ਼ਰਤ ਦੀ ਨਿੰਦਾ ਕਰਦੇ ਹਾਂ , ਟਰੂਡੋ ਤੋਂ ਅਲਾਵਾ ਐਨ. ਡੀ. ਪੀ. ਲੀਡਰ ਜਗਮੀਤ ਸਿੰਘ, ਟਾਰਾਂਟੋ ਮੇਅਰ ਜੋਨ ਟੋਰੀ ਅਤੇ ਡਿਪਟੀ ਕੰਜਰਵੇਟਿਵ ਲੀਡਰ ਲੀਸਾ ਰਿੱਟ ਨੇ ਵੀ ਪ੍ਰਤੀਨਿਧੀਆਂ ਨੂੰ ਸੰਬੋਧਿਤ ਕੀਤਾ।

Share this Article
Leave a comment