ਕੁੜੀ ਨੇ ਕਿਵੇਂ ਪਾਈਆਂ ਪੁਲਿਸ ਨੂੰ ਲਾਹਨਤਾਂ, ਵਰਦੀ ਪਾ ਕੇ ਗੁੰਡੇ ਨਾ ਬਣੋ? ਵੇਖੋ ਅਨਮੋਲ ਗਗਨ ਮਾਨ ਦਾ ਲਾਇਵ, ਦੇਖੋ ਵੀਡੀਓ

TeamGlobalPunjab
2 Min Read

ਚੰਡੀਗੜ੍ਹ : ਨਵੀਂ ਦਿੱਲੀ ਦੇ ਮੁਖਰਜੀ ਨਗਰ ‘ਚ ਸਿੱਖ ਡਰਾਇਵਰ ਦੀ ਪੁਲਿਸ ਵੱਲੋਂ ਸ਼ਰੇਆਮ ਕੀਤੀ ਗਈ ਕੁੱਟ ਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਇਸ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਿਆਸੀ ਆਗੂਆਂ ਨੇ ਇਸ ਮਸਲੇ ਨੂੰ ਲੈ ਕੇ ਆਪਣੇ ਵਿਰੋਧੀਆਂ ‘ਤੇ ਖੂਬ ਨਿਸ਼ਾਨੇ ਸਾਧੇ ਹਨ, ਉੱਥੇ ਇਸ ਘਟਨਾ ਨੇ ਕਲਾਕਾਰਾਂ ਦੇ ਹਿਰਦਿਆਂ ਨੂੰ ਵੀ ਡੂੰਘੀ ਸੱਟ ਮਾਰੀ ਹੈ ਸ਼ਾਇਦ ਇਹੋ ਕਾਰਨ ਹੈ ਕਿ ਹੁਣ ਇਹ ਲੋਕ ਵੀ ਇਸ ਮਸਲੇ ‘ਤੇ ਆਪਣੀ ਭੜਾਸ ਕੱਢਣੋਂ ਪਿੱਛੇ ਨਹੀਂ ਹਟ ਰਹੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਰ ਮਸਲੇ ‘ਤੇ ਆਪਣੀ ਬੇਬਾਕ ਰਾਏ ਦੇਣ ਵਾਲੀ ਅਤੇ ਦਿਨ ਪ੍ਰਤੀ ਦਿਨ ਮੌਜੂਦਾ ਸਰਕਾਰਾਂ ਖਿਲਾਫ ਖੂਬ ਬੋਲਣ ਵਾਲੀ ਪ੍ਰਸਿੱਧ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਵੀ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਲਾਇਵ ਹੋ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਦੀ ਇੱਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋਣੀ ਸ਼ੁਰੂ ਹੋ ਗਈ ਹੈ। ਵੀਡੀਓ ‘ਚ ਪਹਿਲਾਂ ਤਾਂ ਉਹ ਪੁਲਿਸ ‘ਤੇ ਨਿਸ਼ਾਨੇ ਲਾਉਂਦੀ ਕਹਿ ਰਹੀ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਇਸ ਦੀ ਪਾਲਣਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ । ਪੁਲਿਸ ਬਾਰੇ ਬੋਲਦਿਆਂ ਇਹ ਪ੍ਰਸਿੱਧ ਗਾਇਕਾ ਕਹਿੰਦੀ ਹੈ ਕਿ ਪੁਲਿਸ ਦੀ ਵਰਦੀ ਲੋਕਾਂ ਦੀ ਹਿਫਾਜਤ ਲਈ ਹੁੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਦੋਸਤ ਬਣਨਾ ਚਾਹੀਦਾ ਹੈ ਨਾ ਕਿ ਪੁਲਿਸ ਤੋਂ ਲੋਕ ਭੈਅ ਖਾਣ । ਇਸ ਵੀਡੀਓ ਅਨਮੋਲ ਗਗਨ ਮਾਨ ਨੇ ਸਿਆਸਤਦਾਨਾਂ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਉਹ ਵੀ ਪੁਲਿਸ ਨੂੰ ਸਮਝਾਉਣ, ਤਾਂ ਕਿ ਇਹੋ ਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।

ਹੋਰ ਕੀ ਕਹਿਣਾ ਹੈ ਅਨਮੋਲ ਗਗਨ ਮਾਨ ਦਾ ਇਹ ਦੇਖਣ ਲਈ ਹੇਠ ਦਿੱਤੀ ਵੀਡੀਓ ‘ਤੇ ਕਲਿੱਕ ਕਰੋ।

https://youtu.be/rAsjYg0l36U

Share this Article
Leave a comment