India vs Australia Final: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮੈਚ ਦੌਰਾਨ ਮੈਦਾਨ ‘ਚ ਵਾਪਰੀ ਅਜੀਬ ਘਟਨਾ

Global Team
3 Min Read

ਅਹਿਮਦਾਬਾਦ: ਵਿਸ਼ਵ ਕੱਪ ਦੇ ਫਾਇਨਲ ਮੈਚ ਅੱਜ ਆਸਟਰੇਲੀਆ ਤੇ ਭਾਰਤ ਵਿਚਾਲੇ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਦਬਾਜੀ ਕਰਨ ਦਾ ਫੈਸਲਾ ਲਿਆ। ਹਲਾਂਕਿ ਕਗਾਰੂ ਟੀਮ ਦਾ ਇਹ ਫੈਸਲਾ ਭਾਰਤ ‘ਤੇ ਭਾਰੀ ਪੈਂਦਾ ਦਿਖਾਈ ਦਿੱਤਾ, ਸ਼ੁਰਆਤ ਵਿੱਚ ਟੀਮ ਇੰਡੀਆ ਦਾ ਪ੍ਰਦਰਸ਼ਨ ਮਾੜਾ ਰਿਹਾ, ਭਾਰਤ ਦੀ ਸ਼ੁਰੂਆਤ ਤਾਂ ਮਾੜੀ ਰਹੀ।

ਰੋਹਿਤ ਸ਼ਰਮਾ ਇੱਕ ਵਾਰ ਮੁੜ 47 ਰਨ ਬਣਾ ਕੇ ਆਊਟ ਹੋ ਗਏ, ਸੁਭਮਨ ਗਿੱਲ ਵੀ ਜ਼ਿਆਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਗਿੱਲ 4 ਦੌੜਾਂ ‘ਤੇ ਹੀ ਆਊਟ ਹੋ ਗਏ, ਇਸ ਤੋਂ ਬਾਅਦ ਵਿਰਾਟ ਕੋਹਲੀ ਤੇ ਕੇ ਐਲ ਰਾਹਲ ਨੂੰ ਭਾਰਤੀ ਟੀਮ ਨੂੰ 25 ਓਵਰਾਂ ‘ਚ 132 ਦੌੜਾਂ ‘ਤੇ ਪਹੁੰਚਿਆ ਹਲਾਂਕਿ ਉਦੋਂ ਤੱਕ ਭਾਰਤ ਦੀਆਂ ਤਿੰਨ ਵਿਕਟਾਂ ਉੱਡ ਗਈਆਂ ਸਨ। ਕੋਹਲੀ ਨੇ 56 ਗੇਂਦਾਂ ‘ਚ 50 ਰਨ ਵੀ ਪੂਰੇ ਕਰ ਲਏ ਸੀ.. ਇਸ ਵਿਸ਼ਵ ਕੱਪ ‘ਚ ਕੋਹਲੀ ਦੀ 5ਵੀਂ ਹਾਫ ਸੈਂਚੂਰੀ ਹੈ। ਹਾਲਾਂਕਿ ਕੋਹਲੀ ਸੈਂਚੁਰੀ ਨਹੀਂ ਬਣਾ ਸਕੇ। ਕੇਐਲ ਰਾਹੁਲ ਨੇ 86 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਹ ਆਰਾਮ ਨਾਲ ਬੱਲੇਬਾਜ਼ੀ ਕਰ ਰਹੇ ਹਨ ।

22 ਗੇਂਦਾਂ ‘ਤੇ 9 ਦੌੜਾਂ ਬਣਾ ਕੇ ਰਵਿੰਦਰ ਜਡੇਜਾ ਕੈਚ ਆਊਟ ਹੋ ਗਏ ਹਨ।  ਇਸ ਦੇ ਨਾਲ ਹੀ ਭਾਰਤ ਨੇ ਪੰਜ ਵਿਕਟਾਂ ਗੁਆ ਲਈਆਂ ਹਨ। ਇਸ ਤੋਂ ਪਹਿਲਾਂ ਸ਼੍ਰੇਅਸ ਅਈਅਰ 3 ਗੇਂਦਾਂ ਉੱਤੇ 4 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਸਨ।

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਦਾਨ ‘ਚ ਇਕ ਅਜੀਬ ਘਟਨਾ ਦੇਖਣ ਨੂੰ ਮਿਲੀ। ਭਾਰਤ ਦੀ ਪਾਰੀ ਦੇ 14ਵੇਂ ਓਵਰ ਵਿੱਚ ਇੱਕ ਵਿਅਕਤੀ ਸੁਰੱਖਿਆ ਪ੍ਰਬੰਧਾਂ ਨੂੰ ਚਕਮਾ ਦੇ ਕੇ ਮੈਦਾਨ ਵਿੱਚ ਵੜਿਆ। ਉਸ ਨੇ ਟੀ-ਸ਼ਰਟ ਪਾਈ ਹੋਈ ਸੀ ਜਿਸ ‘ਤੇ ‘ਸਟਾਪ ਬੰਬਿੰਗ ਫਲਸਤੀਨ’ ਲਿਖਿਆ ਹੋਇਆ ਸੀ।

- Advertisement -

ਉਸ ਦੇ ਨਾਲ ਫਲਸਤੀਨ ਦਾ ਝੰਡਾ ਵੀ ਸੀ। ਉਸ ਨੇ ਆਪਣੇ ਚਿਹਰੇ ‘ਤੇ ਮਾਸਕ ਪਾਇਆ ਹੋਇਆ ਸੀ, ਜਿਸ ‘ਤੇ ਫਲਸਤੀਨ ਦਾ ਝੰਡਾ ਸੀ। ਇਸ ਦੌਰਾਨ ਮੈਚ ਕੁਝ ਮਿੰਟਾਂ ਲਈ ਰੁਕ ਗਿਆ। ਉਸ ਸਮੇਂ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਕ੍ਰੀਜ਼ ‘ਤੇ ਖੜ੍ਹੇ ਸਨ।

ਫਲਸਤੀਨੀ ਫੈਨ ਨੇ ਮੈਦਾਨ ‘ਚ ਪਹੁੰਚ ਕੇ ਵਿਰਾਟ ਕੋਹਲੀ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਤੁਰੰਤ ਬਾਅਦ ਸੁਰੱਖਿਆ ਕਰਮੀਆਂ ਨੇ ਉਸ ਨੂੰ ਮੈਦਾਨ ਤੋਂ ਹਟਾ ਦਿੱਤਾ ਅਤੇ ਫਿਰ ਮੈਚ ਸ਼ੁਰੂ ਹੋ ਸਕਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment