ਇਹ ਕੀ ਹੋ ਰਿਹੈ? ਹੁਣ ਦੀਨਾਨਗਰ ‘ਚ ਕਸ਼ਮੀਰੀ ਵਿਦਿਆਰਥੀ ਨੇ ਤਿਰੰਗਾ ਝੰਡਾ ਪਾੜ ਕੇ ਬਾਥਰੂਮ ‘ਚ ਸੁੱਟਿਆ ਮੱਚ ਗਈ ਹਾਹਾਕਾਰ

Prabhjot Kaur
1 Min Read

ਦੀਨਾਨਗਰ: ਇੱਥੋਂ ਦੇ ਇੱਕ ਪ੍ਰਾਈਵੇਟ ਕਾਲਜ ‘ਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਕੁਝ ਵਿਦਿਆਰਥੀਆਂ ਨੂੰ ਕਾਲਜ ਦੇ ਬਾਥਰੂਮ ਵਿੱਚ ਤਿਰੰਗਾ ਝੰਡਾ ਫਟਿਆ ਹੋਇਆ ਮਿਲਿਆ। ਕਾਲਜ ਵਿਦਿਆਰਥੀਆਂ ਨੇ ਇਸ ਸਬੰਧ ਵਿੱਚ ਝੰਡੇ ਦੀ ਬੇਇੱਜ਼ਤੀ ਕਰਨ ਦਾ ਦੋਸ਼ ਲਾਉਂਦਿਆਂ ਕਸ਼ਮੀਰੀ ਵਿਦਿਆਰਥੀਆਂ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ। ਬਾਅਦ ਵਿੱਚ ਕਾਲਜ ਪ੍ਰਸ਼ਾਸ਼ਨ ਕੋਲ ਇਸ ਦੀ ਲਿਖਤੀ ਸ਼ਿਕਾਇਤ ਕਰਦਿਆਂ ਕਸ਼ਮੀਰ ਨਾਲ ਸਬੰਧਤ ਵਿਦਿਆਰਥੀਆਂ ਨੂੰ ਕਾਲਜ ‘ਚੋ਼ ਬਾਹਰ ਕੱਢਣ ਅਤੇ ਉਨ੍ਹਾਂ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ਼ ਕਰਾਉਣ ਦੀ ਮੰਗ ਕੀਤੀ। ਹਾਲਾਤ ਵਿਗੜਦੇ ਦੇਖ ਸਥਾਨਕ ਪ੍ਰਸ਼ਾਸ਼ਨ ਨੇ ਕਾਲਜ ਅੰਦਰ ਵੱਡੀ ਤਦਾਦ ਵਿੱਚ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਹਨ।

ਇਸ ਸਬੰਧ ਵਿੱਚ ਕਾਲਜ ਵਿਦਿਆਰਥੀਆਂ ਨੇ ਕਸ਼ਮੀਰੀ ਵਿਦਿਆਰਥੀਆਂ ‘ਤੇ ਦੋਸ਼ ਲਾਇਆ ਕਿ ਪੁਲਵਾਮਾ ਆਤਮਘਾਤੀ ਹਮਲੇ ਤੋ਼ ਬਾਅਦ ਵਿਦਿਆਰਥੀਆਂ ਨੇ ਕਾਲਜ ਹੋਸਟਲ ਦੇ ਸਾਰੇ ਕਮਰਿਆਂ ਦੇ ਬਾਹਰ ਤਿਰੰਗੇ ਝੰਡੇ ਲਾਏ ਸਨ ਪਰ ਹੋਸਟਲ ‘ਚ ਰਹਿੰਦੇ ਇੱਕ ਕਸ਼ਮੀਰੀ ਵਿਦਿਆਰਥੀ ਨੇ ਉਸ ਝੰਡੇ ਨੂੰ ਪਾੜ ਕੇ ਕਾਲਜ ਦੇ ਬਾਥਰੂਮ ‘ਚ ਸੁੱਟ ਦਿੱਤਾ ਹੈ।ਖ਼ਬਰ ਲਿਖੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।

 

Share this Article
Leave a comment