ਆਹ ਚੱਕੋ ਖੁਲਾਸਾ, ਕਿਉਂ ਚੱਲੀਆਂ ਲੁਧਿਆਣਾ ਜੇਲ੍ਹ ਅੰਦਰ ਗੋਲੀਆਂ? ਜੇਲ੍ਹ ਸੁਪਰਡੈਂਟ ਨੇ ਖੋਲ੍ਹ ਤੇ ਸਾਰੇ ਰਾਜ਼, (ਵੀਡੀਓ)

TeamGlobalPunjab
3 Min Read

ਲੁਧਿਆਣਾ : ਬੀਤੀ ਕੱਲ੍ਹ ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਕੈਦੀਆਂ ਦੇ 2 ਗੁੱਟਾਂ ਦੀ ਆਪਸੀ ਲੜਾਈ ਦਾ ਮਾਮਲਾ ਇਸ ਹੱਦ ਤੱਕ ਗਰਮਾ ਗਿਆ ਸੀ ਕਿ ਪੁਲਿਸ ਨੂੰ ਇਸ ‘ਤੇ ਕਾਬੂ ਪਾਉਣ ਲਈ ਗੋਲੀਆਂ ਤੱਕ ਚਲਾਉਣੀਆਂ ਪਈਆਂ ਸਨ। ਇਸ ਤੋਂ ਬਾਅਦ ਕੈਦੀਆ ਦੀਆਂ ਜੇਲ੍ਹ ਅੰਦਰੋ ਵੀਡੀਓਜ਼ ਵੀ ਵਾਇਰਲ ਹੋਈਆਂ ਸਨ ਜਿਸ ਵਿੱਚ  ਕੈਦੀਆ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਏ ਸਨ।  ਇਨ੍ਹਾਂ ਖੂਨੀ ਝੜੱਪਾਂ ਤੋਂ ਬਾਅਦ ਜਖਮੀ ਹੋਏ ਪੁਲਿਸ ਮੁਲਾਜ਼ਮ ਨੇ ਦਾਅਵਾ ਕੀਤਾ ਕਿ ਇਹ ਲੜਾਈ ਕੈਦੀਆਂ ਦੇ ਆਪਸੀ ਗੁੱਟਾਂ ‘ਚ ਨਹੀਂ ਹੋਈ ਬਲਕਿ ਇਹ ਕੈਦੀ ਜੇਲ੍ਹ ਪ੍ਰਸ਼ਾਸਨ ਖਿਲਾਫ ਭੜਕ ਕੇ ਆਏ ਸਨ ਤੇ ਇਨ੍ਹਾਂ ਨੇ ਜੇਲ੍ਹ ਅਧਿਕਾਰੀਆਂ ‘ਤੇ ਹਮਲਾ ਕੀਤਾ ਹੈ। ਜ਼ਖਮੀ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਉਸ ‘ਤੇ ਕੈਦੀਆਂ ਵੱਲੋਂ ਇੱਟਾਂ ਨਾਲ ਹਮਲਾ ਕੀਤਾ ਗਿਆ ਸੀ। 

ਇਸ ਖੂਨੀ ਝੜੱਪ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਆਪਣੇ ਟਵੀਟਰ ‘ਤੇ ਟਿੱਪਣੀ ਕੀਤੀ ਹੈ। ਛੋਟੇ ਬਾਦਲ ਨੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਟਵੀਟ ਕਰਕੇ ਲਿਖਿਆ ਕਿ ਜੇਲ੍ਹ ਅੰਦਰ ਇਹ ਖੂਨੀ ਝੜੱਪ ਪੰਜਾਬ ਅੰਦਰ ਫੈਲੇ ਜੰਗਲ ਰਾਜ ਦੀ ਇੱਕ ਉਦਾਹਰਨ ਹੈ। ਛੋਟੇ ਬਾਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਬਾਰੇ ਲਿਖਿਆ ਕਿ ਉਨ੍ਹਾਂ ਨੂੰ ਤੁਰੰਤ ਮੰਤਰੀ ਮੰਡਲ ‘ਚੋਂ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ, ਅਤੇ ਸਾਰੇ ਮਾਮਲੇ ਦੀ ਜਾਂਚ ਉੱਚ ਅਦਾਲਤ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਉਣੀ ਚਾਹੀਦੀ ਹੈ।

ਇੱਧਰ ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆ ਜੇਲ੍ਹ ਅਧਿਕਾਰੀ ਐਸ ਐਸ ਬੋਪਾਰਾਏ ਨੇ ਦੱਸਿਆ ਕਿ ਬੀਤੀ ਕੱਲ੍ਹ ਨਸ਼ਾ ਤਸਕਰੀ ਦੇ ਪਰਚੇ ਅਧੀਨ ਕੇਂਦਰੀ ਜੇਲ੍ਹ ਅੰਦਰ ਬੰਦ ਸਨੀ ਸੂਦ ਨਾਮਕ ਵਿਅਕਤੀ ਦੀ ਸਿਹਤ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਪਹਿਲਾਂ ਇੱਥੋਂ ਦੇ ਸਿਵਲ ਹਸਪਤਾਲ ‘ਚ ਲਿਜਾਇਆ ਗਿਆ ਤੇ ਹਾਲਤ ਖਰਾਬ ਹੋਣ ਕਾਰਨ ਜਦੋਂ ਉੱਥੋਂ ਉਸ ਦੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜਿਆ ਗਿਆ ਤਾਂ ਉੱਥੇ ਪਹੁੰਚਣ ‘ਤੇ ਸਨੀ ਸੂਦ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਐਸਐਸ ਬੋਪਾਰਾਏ ਨੇ ਕਿਹਾ ਕਿ ਉਸ ਦੀ ਮੌਤ ਤੋਂ ਬਾਅਦ ਕੈਦੀਆ ‘ਚ ਇਸ ਲਈ ਰੋਸ ਫੈਲ ਗਿਆ ਕਿਉਂਕਿ ਕੈਦੀਆਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਕੈਦੀ ਭਰਾ ਮਾਰਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਨੀ ਸੂਦ ਦਾ ਪੋਸਟ ਮਾਰਟਮ ਕੀਤਾ ਜਾ ਚੁਕਿਆ ਹੈ ਤੇ ਉਸ ਰਿਪੋਰਟ ‘ਚ ਸੂਦ ਦੇ ਸਰੀਰ ‘ਤੇ ਕੋਈ ਵੀ ਬਾਹਰੀ ਜ਼ਖਮ ਨਹੀਂ ਆਇਆ ਹੈ। ਐਸ ਐਸ ਬੋਪਾਰਾਏ ਨੇ ਇਹ ਵੀ ਦਾਅਵਾ ਕੀਤਾ ਕਿ ਕੈਦੀਆਂ ਨੇ ਇਹ ਖੂਨੀ ਝੜੱਪਾਂ ਨੂੰ ਸਨੀ ਦੀ ਮੌਤ ਤੋਂ ਬਾਅਦ ਭੜਕ ਕੇ ਅੰਜਾਮ ਦਿੱਤਾ ਹੈ।

ਹੋਰ ਕੀ ਕਹਿਣਾ ਹੈ ਐਸ ਐਸ ਬੋਪਾਰਾਏ ਦਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

- Advertisement -

https://youtu.be/1YdskTKQdXM

Share this Article
Leave a comment