ਸੁਲਤਾਨ ਕਾਬੂਸ-ਬਿਨ-ਸਈਦ ਦਾ ਦਿਹਾਂਤ, ਅਰਬ ‘ਚ 50 ਸਾਲ ਸ਼ਾਸਕ ਰਹੇ

TeamGlobalPunjab
2 Min Read

ਮਸਕਟ : ਅਰਬ ‘ਚ ਸਭ ਤੋਂ ਲੰਬਾ ਸਮਾਂ ਸ਼ਾਸਕ ਰਹੇ ਸੁਲਤਾਨ ਕਾਬੂਸ-ਬਿਨ-ਸਈਦ ਦਾ 79 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਸੁਲਤਾਨ ਕਾਬੂਸ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹ ਪੇਟ ਦੇ ਕੈਂਸਰ ਨਾਲ ਪੀੜਤ ਦੱਸੇ ਜਾ ਰਹੇ ਸਨ। ਸੁਲਤਾਨ ਕਾਬੂਸ ਆਧੁਨਿਕ ਅਰਬ ‘ਚ ਤਕਰੀਬਨ 50 ਸਾਲ ਸਭ ਤੋਂ ਲੰਬਾ ਸਮਾਂ ਰਾਜ ਕਰਨ ਵਾਲੇ ਸੁਲਤਾਨ ਸਨ। ਪੀਐੱਮ ਮੋਦੀ ਨੇ ਸੁਲਤਾਨ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।

- Advertisement -

ਸ਼ਨੀਵਾਰ ਨੂੰ ਰਾਜਸ਼ਾਹੀ ਨੇ ਇੱਕ ਬਿਆਨ ਜਾਰੀ ਕਰ ਸੁਲਤਾਲ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਸੁਲਤਾਨ ਕਾਬੂਸ-ਬਿਨ-ਸਈਦ ਨੇ ਸ਼ੁੱਕਰਵਾਰ ਦੀ ਸ਼ਾਮ ਆਖਰੀ ਸਾਹ ਲਿਆ। ਸੁਲਤਾਨ ਦੇ ਦਿਹਾਂਤ ‘ਤੇ ਰਾਇਲ ਕੋਰਟ ਦੇ ਦੀਵਾਨ ਨੇ 3 ਦਿਨਾਂ ਲਈ ਕੌਮੀ ਸੋਗ ਦਾ ਐਲਾਨ ਕੀਤਾ ਹੈ।

ਸੁਲਤਾਨ ਕਾਬੂਸ ਨੇ 1970 ‘ਚ ਬ੍ਰਿਟੇਨ ਦੀ ਸਹਾਇਤਾ ਨਾਲ ਆਪਣੇ ਪਿਤਾ ਨੂੰ ਰਾਜਗੱਦੀ ਤੋਂ ਹਟਾ ਕਿ ਖੁਦ ਓਮਾਨ ਦੀ ਰਾਜਗੱਦੀ ਸੰਭਾਲੀ ਸੀ। ਸੁਲਤਾਲ ਕਾਬੂਸ ਦਾ ਵਿਆਹ ਨਹੀਂ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਓਮਾਨ ਦੀ ਰਾਜਗੱਦੀ ਲਈ ਕੋਈ ਉਤਰਾਅਧਿਕਾਰੀ ਵੀ ਨਹੀਂ ਹੈ।

ਦੱਸ ਦਈਏ ਕਿ ਓਮਾਨ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਕ ਦੀ ਮੌਤ ਤੋਂ ਬਾਅਦ ਸ਼ਾਹੀ ਪਰਿਵਾਰ ਨੂੰ ਰਾਜਗੱਦੀ ਖਾਲੀ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਉਤਰਾਅਧਿਕਾਰੀ ਦੀ ਚੋਣ ਕਰਨੀ ਜ਼ਰੂਰੀ ਹੁੰਦੀ ਹੈ। ਓਮਾਨ ਦੇ ਨਵੇਂ ਉਤਰਾਅਧਿਕਾਰੀ ਦੇ ਰੂਪ ‘ਚ ਅਸਦ-ਬਿਨ-ਤਾਰੀਕ (65) ਦੇ ਨਾਮ ਸਭ ਤੋਂ ਅੱਗੇ ਹੈ।

Share this Article
Leave a comment