ਚੀਨ ‘ਚ ਫਿਰ ਪਰਤਿਆ ਕੋਰੋਨਾ ਵਾਇਰਸ, ਬੀਜਿੰਗ ਦੇ ਕਈ ਹਿੱਸਿਆਂ ‘ਚ ਲੱਗਿਆ ਲਾਕਡਾਊਨ

TeamGlobalPunjab
2 Min Read

ਬੀਜਿੰਗ: ਕੋਰੋਨਾ ਵਾਇਰਸ ਸੰਕਰਮਣ ਦੇ ਇੱਕ ਵਾਰ ਫਿਰ ਤੋਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੀਨ ਦੀ ਰਾਜਧਾਨੀ ਬੀਜਿੰਗ ਦੇ ਕੁੱਝ ਹਿੱਸਿਆਂ ‘ਚ ਲਾਕਡਾਉਨ ਕਰ ਦਿੱਤਾ ਗਿਆ ਹੈ। ਬੀਜਿੰਗ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ 2 ਹੋਰ ਮਾਮਲਿਆਂ ਸਣੇ ਚੀਨ ਵਿੱਚ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਮੱਦੇਨਜਰ ਪ੍ਰਸ਼ਾਸਨ ਨੇ ਬੀਜਿੰਗ ਵਿੱਚ ਸਕੂਲਾਂ ਦੀ ਪਹਿਲੀ ਤੋਂ ਤੀਜੀ ਜਮਾਤਾਂ ਖੋਲ੍ਹਣ ਦੀ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਹੈ।

ਬੀਜਿੰਗ ਵਿੱਚ 56 ਦਿਨਾਂ ਬਾਅਦ ਵੀਰਵਾਰ ਯਾਨੀ 11 ਜੂਨ ਨੂੰ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਾਣੇ ਆਇਆ ਸੀ। ਸ਼ੁੱਕਰਵਾਰ ਯਾਨੀ 12 ਜੂਨ ਨੂੰ ਦੋ ਹੋਰ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ ਬੀਜਿੰਗ ਦੇ ਅਧਿਕਾਰੀਆਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ ਕਿਉਂਕਿ ਸਥਾਨਕ ਪੱਧਰ ਤੇ ਸੰਕਰਮਿਤ ਆਖਰੀ ਮਰੀਜ਼ ਨੂੰ ਨੌਂ ਜੂਨ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਬਾਅਦ ਸ਼ਹਿਰ ਦਾ ਜਨਜੀਵਨ ਆਮ ਦੀ ਤਰ੍ਹਾਂ ਪਰਤ ਆਇਆ।

ਫੇਂਗਤਾਈ ਜ਼ਿਲ੍ਹੇ ਦੇ ਉਪ-ਪ੍ਰਧਾਨ ਨੇ ਮੀਡਿਆ ਨੂੰ ਦੱਸਿਆ ਕਿ ਦੋਵੇਂ ਮਰੀਜ਼ ਜਿਲ੍ਹੇ ਦੇ ਚਾਈਨਾ ਮੀਟ ਫੂਡ ਰਿਸਰਚ ਸੈਂਟਰ ਦੇ ਕਰਮਚਾਰੀ ਹਨ। ਬੀਜਿੰਗ ਵਿੱਚ ਲਗਾਤਾਰ ਤਿੰਨ ਦਿਨਾਂ ‘ਚ ਦੋ ਮਾਮਲੇ ਆਉਣ ਨਾਲ ਸ਼ਹਿਰ ਵਿੱਚ ਪਰੇਸ਼ਾਨੀ ਵੱਧ ਗਈ ਹੈ। ਸਰਕਾਰ ਨੇ ਇਹ ਸਾਫ ਕੀਤਾ ਸੀ ਕਿ ਕੋਈ ਅੰਤਰਰਾਸ਼ਟਰੀ ਉਡ਼ਾਣ ਜਾਂ ਵਿਦੇਸ਼ ਵਿੱਚ ਫਸੇ ਚੀਨੀ ਨਾਗਰਿਕਾਂ ਨੂੰ ਵਾਪਸ ਲੈ ਕੇ ਆ ਰਹੇ ਜਹਾਜ਼ ਬੀਜਿੰਗ ਵਿੱਚ ਨਾਂ ਉਤਰਨ। ਸਾਰੀ ਉਡਾਣਾਂ ਨੂੰ ਹੋਰ ਸ਼ਹਿਰਾਂ ਦੇ ਵੱਲ ਮੋੜਿਆ ਗਿਆ ਅਤੇ 14 ਦਿਨਾਂ ਦੇ ਇਕਾਂਤਵਾਸ ਨੂੰ ਲਾਜ਼ਮੀ ਕੀਤਾ।

ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ:

- Advertisement -

Click here for GOOGLE PLAY STORE  

Click here for IOS

Share this Article
Leave a comment