App Platforms
Home / ਸਿਆਸਤ / ਸਿੱਖ ਡਰਾਈਵਰ ਕੁੱਟਮਾਰ ਮਾਮਲਾ : ਵੇਖੋ ਕਿਵੇਂ ਡਰ ਗਿਆ ਦਿੱਲੀ ਪੁਲਿਸ ਦਾ ਇਹ ਜਵਾਨ ? ਨਿੱਕਲੇ ਹੰਝੂ, ਦੇਖੋ ਵੀਡੀਓ

ਸਿੱਖ ਡਰਾਈਵਰ ਕੁੱਟਮਾਰ ਮਾਮਲਾ : ਵੇਖੋ ਕਿਵੇਂ ਡਰ ਗਿਆ ਦਿੱਲੀ ਪੁਲਿਸ ਦਾ ਇਹ ਜਵਾਨ ? ਨਿੱਕਲੇ ਹੰਝੂ, ਦੇਖੋ ਵੀਡੀਓ

ਨਵੀਂ ਦਿੱਲੀ : ਹਿੰਦੀ ਦੀ ਇੱਕ ਕਹਾਵਤ ਹੈ “ਅਬ ਪਛਤਾਏ ਹੋਤ ਕਿਆ ਜਬ ਚਿੜਿਆ ਚੁਗ ਗਈ ਖੇਤ” ਜਿਸ ਦਾ ਅਰਥ ਹੈ ਕਿ ਜੇਕਰ ਮੌਕਾ ਨਹੀਂ ਸੰਭਾਲਿਆ ਤਾਂ ਬਾਅਦ ਵਿੱਚ ਪਛਤਾਏ ਦਾ ਕੋਈ ਫਾਇਦਾ ਨਹੀਂ। ਪਰ ਅੱਜ ਇਸ ਕਹਾਵਤ ਨੂੰ ਦਿੱਲੀ ਪੁਲਿਸ ਦੇ ਉਨ੍ਹਾਂ ਮੁਲਾਜ਼ਮਾਂ ਨਾਲ ਜੋੜ ਕੇ ਦੇਖਿਆ ਜਾਣ ਲੱਗ ਪਿਆ ਹੈ ਜਿਨ੍ਹਾਂ ਨੇ ਸਿੱਖ ਡਰਾਈਵਰ ਦੀ ਕੁੱਟਮਾਰ ਕੀਤੀ ਹੈ। ਜੀ ਹਾਂ ਅਜਿਹਾ ਅਸੀਂ ਕੋਈ ਹਵਾ ਵਿੱਚ ਹੀ ਨਹੀਂ ਕਹਿ ਰਹੇ ਕਿਉਂਕਿ ਇੱਥੋਂ ਦੇ ਮੁਖਰਜੀ ਨਗਰ ਇਲਾਕੇ ‘ਚ ਡਰਾਈਵਰ ਦੀ ਕੁੱਟਮਾਰ ਮਾਮਲੇ ਨਾਲ ਸਬੰਧਤ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਪੁਲਿਸ ਮੁਲਾਜ਼ਮ ਦੱਸਿਆ ਜਾਣ ਵਾਲਾ ਵਿਅਕਤੀ ਰੋ ਰਿਹਾ ਹੈ। ਇਸ ਵਾਇਰਲ ਹੋ ਰਹੀ ਵੀਡੀਓ ‘ਚ ਇੱਕ ਵਿਅਕਤੀ ਜਿਸ ਦੇ ਸਿਰ ‘ਤੇ ਸੱਟ ਲੱਗੀ ਹੋਈ ਹੈ ਅਤੇ ਉਸ ‘ਤੇ ਪੱਟੀ ਕੀਤੀ ਹੋਈ ਹੈ ਉਹ ਰੋ ਰੋ ਹੰਝੂ ਵਹਾ ਰਿਹਾ ਹੈ। ਵਾਇਰਲ ਹੋ ਰਹੀਆਂ ਇਨ੍ਹਾਂ ਵੀਡੀਓ ਤਸਵੀਰਾਂ ‘ਚ ਉਸ ਪੁਲਿਸ ਮੁਲਾਜ਼ਮ ਦੱਸੇ ਜਾ ਰਹੇ ਵਿਅਕਤੀ ਨੂੰ ਦਿਲਾਸੇ ਦੇਣ ਦੀਆਂ ਅਵਾਜ਼ਾਂ ਵੀ ਆ ਰਹੀਆਂ ਹਨ। ਵੀਡੀਓ ‘ਚ ਅਵਾਜ਼ ਆ ਰਹੀ ਹੈ ਕਿ ਉਹ ਨਾ ਰੋਵੇ ਕਿਉਂਕਿ ਉਨ੍ਹਾਂ ਵੱਲੋਂ ਉੱਪਰ ਤੱਕ ਦਬਾਅ ਬਣਾਇਆ ਜਾ ਰਿਹਾ ਹੈ। ਵੀਡੀਓ ‘ਚ ਜਿਸ ਨੂੰ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਉਸ ਨੂੰ ਦਿਲਾਸੇ ਦਿੰਦਿਆਂ ਤੇ ਗੁਲਦਸਤੇ ਭੇਂਟ ਕਰਦਿਆਂ ਅਵਾਜ਼ ਇਹ ਵੀ ਆ ਰਹੀ ਹੈ ਕਿ ਉਸ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੈ, ਇਸ ਲਈ ਉਹ ਹਿੰਮਤ ਨਾ ਹਾਰੇ। ਦੱਸ ਦਈਏ ਕਿ ਇੱਥੋਂ ਦੇ ਮੁਖਰਜੀ ਨਗਰ ਇਲਾਕੇ ‘ਚ ਇੱਕ ਸਿੱਖ ਨੌਜਵਾਨ ਵਿਅਕਤੀ ਨਾਲ ਕੀਤੀ ਗਈ ਕੁੱਟਮਾਰ ਦਾ ਮਾਮਲਾ ਗਰਮਾਉਣ ਤੋਂ ਬਾਅਦ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸੇ ਲਈ ਹੁਣ ਕਿਹਾ ਜਾ ਰਿਹਾ ਹੈ ਕਿ ਵੀਡੀਓ ‘ਚ ਰੋ ਰਿਹਾ ਪੁਲਿਸ ਮੁਲਾਜ਼ਮ ਦੱਸਿਆ ਜਾਣ ਵਾਲਾ ਵਿਅਕਤੀ ਅਦਾਲਤੀ ਕਾਰਵਾਈ ਤੋਂ ਡਰਿਆ ਹੋਇਆ ਹੰਝੂ ਸੁੱਟ ਰਿਹਾ ਹੈ ਅਤੇ ਕੁਝ ਲੋਕ ਉਸ ਨੂੰ ਖੜ੍ਹੇ ਦਿਲਾਸੇ ਵੀ ਦੇ ਰਹੇ ਹਨ। ਪੂਰਾ ਮਾਮਲੇ ਜਾਣੋ ਹੇਠ ਲਿਖੇ ਵੀਡੀਓ ਲਿੰਕ ਜ਼ਰੀਏ

Check Also

ਦਿੱਲੀ ਤੋਂ ਆਈ ਦੁਖਦਾਇਕ ਖ਼ਬਰ, ਧਰਨੇ ‘ਚ ਨੌਜਵਾਨ ਨੇ ਤੋੜਿਆ ਦਮ

ਨਵੀਂ ਦਿੱਲੀ : ਦਿੱਲੀ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦਰਮਿਆਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ …

Leave a Reply

Your email address will not be published. Required fields are marked *